Direct Tax Collections: ਵਿੱਤੀ ਸਾਲ 2023-24 ਵਿੱਚ 17 ਦਸੰਬਰ, 2023 ਤੱਕ, ਉਸੇ ਸਮੇਂ ਦੇ ਮੁਕਾਬਲੇ ਡਾਇਰੈਕਟ ਟੈਕਸ ਦੀ ਗ੍ਰਾਸ ਕੁਲੈਕਸ਼ਨ ਵਿੱਚ 20.66 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।


ਡਾਇਰੈਕਟ ਟੈਕਸ ਕਲੈਕਸ਼ਨ 13,70,388 ਕਰੋੜ ਰੁਪਏ ਰਿਹਾ ਹੈ ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ 11,35,754 ਕਰੋੜ ਰੁਪਏ ਸੀ। ਇਸ ਦਾ ਮਤਲਬ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਡਾਇਰੈਕਟ ਟੈਕਸ ਕਲੈਕਸ਼ਨ 'ਚ 2.35 ਲੱਖ ਕਰੋੜ ਰੁਪਏ ਦਾ ਉਛਾਲ ਆਇਆ ਹੈ।


ਵਿੱਤ ਮੰਤਰਾਲੇ ਨੇ ਡਾਇਰੈਕਟ ਟੈਕਸ ਕਲੈਕਸ਼ਨ ਦੇ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਅਨੁਸਾਰ ਡਾਇਰੈਕਟ ਟੈਕਸ ਕਲੈਕਸ਼ਨ 13,70,388 ਕਰੋੜ ਰੁਪਏ ਰਿਹਾ ਹੈ, ਜਿਸ ਵਿੱਚ ਕਾਰਪੋਰੇਟ ਟੈਕਸ (ਸੀਆਈਟੀ) 6,94,798 ਕਰੋੜ ਰੁਪਏ ਅਤੇ ਨਿੱਜੀ ਆਮਦਨ ਕਰ (ਪੀਆਈਟੀ) ਸਮੇਤ ਸਕਿਓਰਿਟੀਜ਼ ਟ੍ਰਾਂਜੈਕਸ਼ਨ ਟੈਕਸ (ਐਸਟੀਟੀ) 6,72,962 ਕਰੋੜ ਰੁਪਏ ਰਿਹਾ ਹੈ। ਇਹ ਡੇਟਾ ਟੈਕਸਪੇਅਰਸ ਨੂੰ ਜਾਰੀ ਕੀਤੇ ਰਿਫੰਡ ਤੋਂ ਬਾਅਦ ਦਾ ਹੈ।




ਇਹ ਵੀ ਪੜ੍ਹੋ: Bank Merger : ਇਸ ਵਾਰ ਇਨ੍ਹਾਂ ਸਰਕਾਰੀ ਬੈਂਕਾਂ ਦਾ ਹੋਵੇਗਾ ਰਲੇਵਾਂ! ਸੋਸ਼ਲ ਮੀਡੀਆ 'ਤੇ ਆਈ ਇੱਕ ਚਿੱਠੀ ਤੋਂ ਵਾਇਰਲ ਹੋਈ ਲਿਸਟ


ਰਿਫੰਡ ਸਮੇਤ ਵਿੱਤੀ ਸਾਲ 2023-24 ਦੌਰਾਨ ਸਿੱਧੇ ਟੈਕਸ ਦੀ ਕੁੱਲ ਸੰਗ੍ਰਹਿ 15,95,639 ਕਰੋੜ ਰੁਪਏ ਰਹੀ ਹੈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੌਰਾਨ 13,63,649 ਕਰੋੜ ਰੁਪਏ ਸੀ। ਵਿੱਤੀ ਸਾਲ 2022-23 ਦੇ ਮੁਕਾਬਲੇ 2023-24 ਵਿੱਚ ਗ੍ਰਾਸ ਡਾਇਰੈਕਟ ਟੈਕਸ ਕੁਲੈਕਸ਼ਨ ਵਿੱਚ 17.01 ਫੀਸਦੀ ਦਾ ਵਾਧਾ ਹੋਇਆ ਹੈ।


15,95,639 ਕਰੋੜ ਰੁਪਏ ਦੇ ਗ੍ਰਾਸ ਡਾਇਰੈਕਟ ਟੈਕਸ ਕੁਲੈਕਸ਼ਨ ਵਿੱਚ 7,90,049 ਕਰੋੜ ਰੁਪਏ ਕਾਰਪੋਰੇਟ ਟੈਕਸ ਅਤੇ 8,02,902 ਕਰੋੜ ਰੁਪਏ ਦਾ ਨਿੱਜੀ ਆਮਦਨ ਟੈਕਸ ਸ਼ਾਮਲ ਹੈ, ਜਿਸ ਵਿੱਚ STT ਵੀ ਸ਼ਾਮਲ ਹੈ।


ਕੁੱਲ ਗ੍ਰਾਸ ਡਾਇਰੈਕਟ ਵਿੱਚ ਐਡਵਾਂਸ ਟੈਕਸ 6,25,249 ਕਰੋੜ ਰੁਪਏ, ਟੀਡੀਐਸ 7,70,606 ਕਰੋੜ ਰੁਪਏ, ਸਵੈ ਮੁਲਾਂਕਣ ਟੈਕਸ 1,48,677 ਕਰੋੜ ਰੁਪਏ, ਨਿਯਮਤ ਮੁਲਾਂਕਣ ਟੈਕਸ 36,651 ਕਰੋੜ ਰੁਪਏ ਅਤੇ ਹੋਰ ਵਸਤੂਆਂ ਤੋਂ ਟੈਕਸ 14,455 ਕਰੋੜ ਰੁਪਏ ਹੈ। ਜਦਕਿ ਚਾਲੂ ਵਿੱਤੀ ਸਾਲ 'ਚ 6,25,249 ਕਰੋੜ ਰੁਪਏ ਦਾ ਐਡਵਾਂਸ ਟੈਕਸ ਪ੍ਰਾਪਤ ਹੋਇਆ ਹੈ, ਜਦਕਿ ਪਿਛਲੇ ਸਾਲ ਐਡਵਾਂਸ ਟੈਕਸ 5,21,302 ਕਰੋੜ ਰੁਪਏ ਸੀ।


ਇਹ ਵੀ ਪੜ੍ਹੋ: Telecommunications Bill: ਨਵੇਂ ਟੈਲੀਕਾਮ ਬਿੱਲ ਦੇ ਤਹਿਤ ਸਰਕਾਰ ਕੋਲ ਹੋਵੇਗਾ ਅਧਿਕਾਰ, ਪਬਲਿਕ ਸੇਫਟੀ ਲਈ ਟੇਕਓਵਰ ਜਾਂ ਸਸਪੈਂਡ ਕਰ ਸਕੇਗੀ ਮੋਬਾਈਲ ਨੈਟਵਰਕ