Banana Chips Business: ਅੱਜਕੱਲ੍ਹ ਨੌਜਵਾਨ ਰੋਜ਼ੀ-ਰੋਟੀ ਲਈ ਵਿਦੇਸ਼ ਦੌੜ ਰਹੇ ਹਨ। ਇਸ ਲਈ ਉਹ ਲੱਖਾਂ ਰੁਪਏ ਟਰੈਵਲ ਏਜੰਟਾਂ ਨੂੰ ਦੇ ਰਹੇ ਹਨ। ਇਸ ਦੌਰਾਨ ਕਈ ਟਰੈਵਲ ਏਜੰਟਾਂ ਦੀ ਠੱਗੀ ਦਾ ਵੀ ਸ਼ਿਕਾਰ ਹੋ ਰਹੇ ਹਨ। ਲੱਖਾਂ ਰੁਪਏ ਵਿਦੇਸ਼ ਜਾਣ 'ਤੇ ਖਰਚਣ ਨਾਲੋਂ ਸਿਰਫ 8 ਲੱਖ 'ਚ ਕਾਰੋਬਾਰ ਸ਼ੁਰੂ ਕਰਕੇ ਲੱਖਾਂ ਰੁਪਏ ਕਮਾਈ ਕੀਤੀ ਜਾ ਸਕਦੀ ਹੈ।
ਦਰਅਸਲ ਇਹ ਕਾਰੋਬਾਰ ਕੇਲੇ ਦੇ ਚਿਪਸ ਦਾ ਹੈ। ਅੱਜਕੱਲ੍ਹ ਵੱਡੇ ਸ਼ਹਿਰਾਂ ਤੋਂ ਇਲਾਵਾ ਛੋਟੇ ਕਸਬਿਆਂ ਵਿੱਚ ਵੀ ਕੇਲੇ ਦੇ ਚਿਪਸ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਇਸ ਲਈ ਕੇਲੇ ਦੇ ਚਿਪਸ ਦਾ ਕਾਰੋਬਾਰ ਲਗਾਤਾਰ ਵਧ ਰਿਹਾ ਹੈ। ਬੇਸ਼ੱਕ ਇਹ ਕਾਰੋਬਾਰ ਕਿਤੇ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਕੇਲੇ ਦੇ ਉਤਪਾਦਨ ਵਾਲੇ ਰਾਜ ਵਿੱਚ ਇਹ ਜ਼ਿਆਦਾ ਲਾਹੇਵੰਦ ਹੈ।
ਦੱਸ ਦਈਏ ਕਿ ਮੁੱਖ ਕੇਲਾ ਉਤਪਾਦਕ ਰਾਜਾਂ ਵਿੱਚ ਤਾਮਿਲਨਾਡੂ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਗੁਜਰਾਤ, ਬਿਹਾਰ ਤੇ ਕਰਨਾਟਕ ਸ਼ਾਮਲ ਹਨ। ਕੇਲੇ ਦੇ ਉਤਪਾਦਨ ਵਾਲੇ ਰਾਜ ਵਿੱਚ ਰਹਿਣ ਵਾਲਿਆਂ ਲਈ ਤਾਂ ਹੋਰ ਵੀ ਵਧੀਆ ਹੈ ਕਿਉਂਕਿ ਕੱਚਾ ਕੇਲਾ ਆਸਾਨੀ ਨਾਲ ਸਸਤੇ ਰੇਟ 'ਤੇ ਮਿਲ ਜਾਵੇਗਾ। ਹੋਰ ਜਾਣੋ ਕਿ ਤੁਸੀਂ ਇਸ ਕਾਰੋਬਾਰ ਨੂੰ ਕਿਵੇਂ ਸ਼ੁਰੂ ਕਰ ਸਕਦੇ ਹੋ।
ਲਾਇਸੈਂਸ ਲੈਣਾ ਪਵੇਗਾ
ਸਭ ਤੋਂ ਪਹਿਲਾਂ ਤੁਹਾਨੂੰ FSSAI ਤੋਂ ਲਾਇਸੈਂਸ ਲੈਣਾ ਹੋਵੇਗਾ। ਤੁਹਾਨੂੰ ਉਦਯੋਗ ਆਧਾਰ MSME ਨਾਲ ਰਜਿਸਟਰ ਕਰਨਾ ਹੋਵੇਗਾ ਜੋ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਫੰਡਿੰਗ ਤੇ ਸਬਸਿਡੀਆਂ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਫਿਰ ਤੁਹਾਨੂੰ ਫੂਡ ਬਿਜ਼ਨੈਸ ਆਪਰੇਟਰ ਲਾਇਸੈਂਸ ਲਈ ਅਰਜ਼ੀ ਦੇਣ ਦੀ ਲੋੜ ਹੈ ਜੋ ਦੇਸ਼ ਵਿੱਚ ਪੈਕ ਕੀਤੇ ਭੋਜਨ ਦੇ ਉਤਪਾਦਨ ਤੇ ਵਿਕਰੀ ਲਈ ਜ਼ਰੂਰੀ ਹੈ। ਇਸ ਤੋਂ ਇਲਾਵਾ ਜੀਐਸਟੀ ਨੰਬਰ ਤੇ ਟਰੇਡ ਲਾਇਸੰਸ ਵੀ ਲੈਣਾ ਪਏਗਾ।
ਇਹ ਵੀ ਪੜ੍ਹੋ: Punjab news: ਅਲਵਿਦਾ! ਮਾਸਟਰ ਬਾਰੂ ਸਤਵਰਗ...ਤੁਰ ਗਿਆ ਇਨਕਲਾਬ ਦੇ ਰਾਹ ਦਾ ਪਾਂਧੀ
ਕਾਰੋਬਾਰ ਲਈ ਇਨ੍ਹਾਂ ਚੀਜ਼ਾਂ ਦੀ ਲੋੜ
-ਟਰਾਲੀਆਂ ਨਾਲ ਇਲੈਕਟ੍ਰਿਕਲੀ ਸੰਚਾਲਿਤ ਡ੍ਰਾਇਅਰ
-ਆਟੋਮੈਟਿਕ ਸੀਲਿੰਗ ਮਸ਼ੀਨ
-ਡੀਜੀ ਸੈੱਟ
-ਅਟੈਚਮੈਂਟ ਤੇ ਇਲੈਕਟ੍ਰਿਕ ਮੋਟਰ ਨਾਲ ਐਸਐਸ ਤੋਂ ਬਣਿਆ ਸਲਾਈਸਰ
-ਤੇਲ ਛਾਣਨੀ
-ਕੋਲੇ ਵਾਲੀ ਭੱਠੀ
-ਕੱਟਣ ਤੇ ਛਿਲਣ ਵਾਲਾ ਚਾਕੂ
-ਤੋਲਣ ਵਾਲਾ ਸਕੇਲ
-ਅਲਮੀਨੀਅਮ ਦੇ ਬਰਤਨ
ਕਿੰਨਾ ਨਿਵੇਸ਼ ਕਰਨਾ
ਅਨੁਮਾਨਿਤ ਰਿਪੋਰਟ ਅਨੁਸਾਰ ਪ੍ਰਾਇਮਰੀ ਕਾਰਜਕਾਰੀ ਪੂੰਜੀ ਲਗਪਗ 8 ਲੱਖ ਰੁਪਏ ਹੋਵੇਗੀ। ਸੈਮੀ ਆਟੋਮੈਟਿਕ ਮਸ਼ੀਨਾਂ ਦੀ ਕੀਮਤ 1 ਲੱਖ ਰੁਪਏ ਤੋਂ ਲੈ ਕੇ 3 ਲੱਖ ਰੁਪਏ ਤੱਕ ਹੈ। ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨ ਦੀ ਕੀਮਤ 3.5 ਲੱਖ ਰੁਪਏ ਤੋਂ ਲੈ ਕੇ 6 ਲੱਖ ਰੁਪਏ ਤੱਕ ਹੁੰਦੀ ਹੈ।
ਤੁਹਾਨੂੰ ਕੱਚੇ ਮਾਲ ਲਈ 50000 ਰੁਪਏ ਦੀ ਲੋੜ ਹੈ ਤੇ ਪੈਕੇਜਿੰਗ ਦੀ ਕੀਮਤ ਲਗਪਗ 10000 ਰੁਪਏ ਹੋਵੇਗੀ। ਬਾਕੀ ਮਾਮੂਲੀ ਖਰਚੇ 10,000 ਰੁਪਏ ਤੱਕ ਹੋ ਸਕਦੇ ਹਨ। ਮਤਲਬ ਕਿ ਤੁਹਾਨੂੰ 6 ਤੋਂ 8 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ।
ਕਿੰਨੀ ਕਮਾਈ ਹੋਵੇਗੀ
ਕੇਲੇ ਦੇ ਚਿਪਸ ਦੇ ਕਾਰੋਬਾਰ ਵਿੱਚ ਮੁਨਾਫਾ ਮਾਰਜਿਨ 50% ਤੋਂ 60% ਮੰਨਿਆ ਜਾਂਦਾ ਹੈ ਕਿਉਂਕਿ ਮਾਰਕੀਟ ਵਿੱਚ ਇਸ ਦੀ ਕਾਫੀ ਮੰਗ ਹੈ। ਇਸ ਲਈ, ਤੁਸੀਂ ਸਿਰਫ ਛੋਟੇ ਪੱਧਰ ਦੇ ਕਾਰੋਬਾਰ ਵਿੱਚ 4 ਲੱਖ ਤੋਂ 6 ਲੱਖ ਰੁਪਏ ਸਾਲਾਨਾ ਦੇ ਲਾਭ ਦੀ ਉਮੀਦ ਕਰ ਸਕਦੇ ਹੋ।
ਇਹ ਵੀ ਪੜ੍ਹੋ: IPOs Next Week: ਅਗਲੇ ਹਫਤੇ ਨਿਵੇਸ਼ ਕਰਨ ਦਾ ਵਧੀਆ ਮੌਕਾ! ਇਨ੍ਹਾਂ ਚਾਰਾਂ ਕੰਪਨੀਆਂ ਦੇ ਆਉਣ ਵਾਲੇ ਆਈਪੀਓ