ATM Card - ਅੱਜਕੱਲ੍ਹ ਔਨਲਾਇਨ payment ਕਰਨਾ ਆਮ ਗੱਲ ਹੈ। ਕਈ ਵਾਰ ਸਾਨੂੰ ਪੈਸਿਆਂ ਦੀ ਲੋੜ ਪੈਂਦੀ ਹੈ।  ਅਜਿਹੇ ’ਚ ATM Card ਹੋਣਾ ਬਹੁਤ ਜ਼ਰੂਰੀ ਹੈ। ਇਹ ਕੈਸ਼ ਕੱਢਵਾਉਣ ਲਈ ਕਾਫ਼ੀ ਆਸਾਨ ਹੁੰਦਾ ਹੈ। ਇਸ ਨਾਲ ਤੁਸੀਂ ਕਿਤੇ ਵੀ ਬਹੁਤ ਆਸਾਨੀ ਨਾਲ ਕੈਸ਼ ਕੱਢਵਾ ਸਕਦੇ ਹੋ।


ਅੱਜ ਦੇ ਸਮੇਂ ਵਿੱਚ ਪੈਸਿਆਂ ਦਾ ਫਰੌਡ ਬਹੁਤ ਹੋ ਰਹੇ ਹਨ। ਅਜਿਹੇ ’ਚ ਤੁਹਾਨੂੰ ATM ਦੀ ਵਰਤੋਂ ਕਰਦੇ ਸਮੇਂ ਕਾਫ਼ੀ ਸਾਵਧਾਨੀ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰ ਅਸੀਂ ਪੈਸੇ ਕਢਵਾਉਂਦੇ ਹਾਂ, ਪਰ ਨਿਕਲਦੇ ਨਹੀਂ, ਪਰ ਅਕਾਊਂਟ ਵਿੱਚੋਂ ਕੱਟੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜਿਸ ਨਾਲ ਤੁਸੀਂ ਡਿਡੈਕਟ ਅਮਾਊਂਟ ਵਾਪਸ ਲਿਆਂਦੀ ਜਾਵੇਗੀ।


ਜਦੋਂ ਖ਼ਰਾਬ ਤਕਨੀਕ ਦੀ ਵਜ੍ਹਾ ਨਾਲ ATM ’ਚੋਂ ਕੈਸ਼ ਨਹੀਂ ਕਢਵਾਉਂਦੇ ਹੋ ਤਾਂ ਤੁਹਾਡੇ ਕੋਲ ਮੈਸੇਜ ਆ ਜਾਂਦਾ ਹੈ। ਇਸ ਮੈਮੇਜ ’ਚ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੇ ਅਕਾਊਂਟ ’ਚੋਂ ਪੈਸੇ ਕੱਟੇ ਗਏ ਹਨ। ਅਜਿਹੀ ਸਥਿਤੀ ’ਚ ਕਾਫ਼ੀ ਚਿੰਤਾ ਹੋ ਜਾਂਦੀ ਹੈ। ਕਈ ਵਾਰ ਡਿਡੈਕਟ ਕੀਤੀ ਗਈ ਰਾਸ਼ੀ ਅਕਾਊਂਟ ’ਚ ਵਾਪਸ ਆ ਜਾਂਦੀ ਹੈ।


ਉੱਥੇ ਹੀ ਫਰੌਡ ਵੀ ਤੁਹਾਡੇ ਅਕਾਊਂਟ ਤੋਂ ਪੈਸੇ ਕੱਢਵਾ ਸਕਦੇ ਹਨ। ਕਈ ਵਾਰ ATM ਮਸ਼ੀਨ ਨਾਲ ਛੇੜ-ਛਾੜ ਕਰਦੇ ਹਨ ਤੇ ਬਾਅਦ ’ਚ ਉਹ ਅਕਾਊਂਟ ’ਚੋਂ ਪੈਸੇ ਕੱਢਵਾ ਲੈਂਦੇ ਹਨ। ਕਸਮਟਰ ਕੇਅਰ ਐਗਜੀਕਿਊਟਵ ਸ਼ਿਕਾਇਤ ਦਰਜ ਕਰਦਾ ਹੈ ਤੇ ਸਾਨੂੰ ਸ਼ਿਕਾਇਤ ਟ੍ਰੈਕਿੰਗ ਰਿਕਾਰਡ ਦਿੰਦਾ ਹੈ। ਭਾਰਤੀ ਰਿਜ਼ਰਵ ਬੈਂਕ ਅਨੁਸਾਰ ਇਸ ਤਰ੍ਹਾਂ ਦੀ ਪਰੇਸ਼ਾਨੀ ’ਚ ਬੈਂਕ ਨੂੰ 7 ਦਿਨ ਦੇ ਅੰਦਰ ਸ਼ਿਕਾਇਤ ਦਾ ਹੱਲ ਕਰਨਾ ਹੁੰਦਾ ਹੈ ਤੇ ਅਕਾਊਂਟ ਹੋਲਡਰ ’ਚ ਪੈਸੇ ਜਮ੍ਹਾਂ ਕਰਨੇ ਹੁੰਦੇ ਹਨ।


ਜੇ ਬੈਂਕ ਅਕਾਊਂਟ ਹੋਲਡਰ ਦੇ ਅਕਾਊਂਟ ’ਚ ਪੈਸੇ ਜਮ੍ਹਾਂ ਨਹੀਂ ਕਰਦੇ ਹਨ ਤਾਂ ਬੈਂਕ ਤੁਹਾਨੂੰ ਮੁਆਵਜ਼ਾ ਦਿੰਦੀ ਹੈ। ਆਰਬੀਆਈ ਨਿਰਦੇਸ਼ਾਂ ਅਨੁਸਾਰ ਜੇ ਬੈਂਕ 5 ਦਿਨ ਦੇ ਅੰਦਰ ਹੱਲ ਨਹੀਂ ਕਰਦਾ ਹੈ ਤਾਂ ਬੈਂਕ ਨੂੰ 100 ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਪੈਂਦਾ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial