Sale Purchase of old Gold Jewellay: ਸਰਕਾਰ ਪਹਿਲਾਂ ਹੀ ਸੋਨੇ ਦੇ ਗਹਿਣਿਆਂ ਵਰਗੀਆਂ ਵਸਤੂਆਂ ਦੀ ਵਿਕਰੀ ਨਾਲ ਜੁੜੇ ਨਿਯਮ ਬਣਾ ਚੁੱਕੀ ਹੈ। ਇਹਨਾਂ ਨਿਯਮਾਂ ਦਾ ਉਦੇਸ਼ ਸੋਨੇ ਦੀਆਂ ਵਸਤੂਆਂ ਤੇ ਗਹਿਣਿਆਂ ਦੀ ਸੇਲ ਵਿੱਚ ਪਹਿਲਾਂ ਨਾਲੋਂ ਵੱਧ ਪਾਰਦਰਸ਼ਿਤਾ ਲਾਉਣਾ ਹੈ। ਨਾਲ ਹੀ ਗਹਿਣਿਆਂ ਉੱਤੇ ਹੌਲਮਾਰਕ ਯੂਨਿਕ ਆਈਡੈਂਟੀਫਿਕੈਸ਼ਨ (Hallmark Unique Identification) HUID) ਨੰਬਰ ਹੋਣਾ ਜ਼ਰੂਰੀ ਹੈ। ਜੇ ਤੁਹਾਡੇ ਕੋਲ ਪੁਰਾਣੇ ਗਹਿਣੇ ਬਿਨਾਂ ਹੌਲਮਾਰਕ ਵਾਲੇ ਹਨ ਤਾਂ ਤੁਹਾਨੂੰ ਰਿਟੇਲ ਬਾਜ਼ਾਰ ਵਿੱਚ ਵੇਚਣ ਜਾਂ ਬਦਲਣ ਲਈ ਇਹਨਾਂ ਨੂੰ ਹੌਲਮਾਰਕ ਕਰਵਾਉਣ ਪਵੇਗਾ।
ਕੀ ਹੈ HUID?
HUID ਭਾਵ Hallmark Unique Identification ਸੋਨੇ ਦੀ Aryefact ਜਾਂ ਗਹਿਣਿਆਂ ਉੱਤੇ ਹੌਲਮਾਰਕ ਦਾ ਸਪੈਸ਼ਲ ਪਛਾਣ ਨੰਬਰ ਹੁੰਦਾ ਹੈ। ਇਸ ਨੰਬਰ ਦਾ ਮਤਲਬ ਹੁੰਦਾ ਹੈ ਕਿ ਗੋਲਡ ਦੇ ਉਸ ਪ੍ਰੋਡਕਟ ਵਿੱਚ ਦੱਸੀ ਗਈ ਸ਼ੁੱਧਤਾ ਹੈ। ਇਹ ਇਸ ਗੱਲ ਦੀ ਗਾਰੰਟੀ ਦਿੰਦਾ ਹੈ ਕਿ ਗੋਲਡ ਸਹੀ ਹੈ। ਜਿਵੇਂ ਸੋਨੇ ਦੀ ਵਸਤੂਆਂ ਉੱਤੇ ਸ਼ੁੱਧਤਾ ਦਾ ਚਿੰਨ੍ਹ, ਉਦਾਹਰਣ ਵਜੋ 22 ਕੈਰੇਟ ਤੇ ਭਾਰਤੀ ਮਾਨਕ ਬਿਊਰੋ (ਬੀਆਈਐਸ) ਦਾ ਲੋਗੋ ਹੋਣਾ ਚਾਹੀਦਾ ਹੈ। ਭਾਰਤ ਵਿੱਚ ਫਿਲਹਾਲ ਦੋ ਕੀਮਤਾਂ ਮੇਟਲ ਸੋਨਾ ਤੇ ਚੰਡੀ ਨੂੰ ਹੌਲਮਾਰਕਿੰਗ ਦੇ ਦਾਇਰੇ ਵਿੱਚ ਲਿਆ ਗਿਆ ਹੈ।
ਇਹ ਹੈ ਸਰਕਾਰੀ ਨਿਯਮ
1 ਅਪ੍ਰੈਲ, 2023 ਤੋਂ, ਸਰਕਾਰ ਨੇ ਸੋਨੇ ਦੇ ਗਹਿਣਿਆਂ ਦੀ ਖਰੀਦ ਅਤੇ ਵਿਕਰੀ ਸੰਬੰਧੀ ਨਿਯਮ ਲਾਗੂ ਕੀਤੇ ਸਨ। ਇਸ ਨਿਯਮ ਦੇ ਤਹਿਤ, ਕੋਈ ਵੀ ਵਿਅਕਤੀ ਬਿਨਾਂ ਹਾਲਮਾਰਕ ਜਾਂ 6 ਅੰਕਾਂ ਦੇ HUID ਨੰਬਰ ਦੇ ਗਹਿਣੇ ਨਹੀਂ ਖਰੀਦ ਸਕਦਾ ਹੈ। ਬਿਨਾਂ ਹੌਲਮਾਰਕ ਦੇ ਗਹਿਣਿਆਂ ਵਿੱਚ ਧੋਖਾਧੜੀ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ। ਇਸ ਨੂੰ ਰੋਕਣ ਲਈ ਸਰਕਾਰ ਨੇ ਇਹ ਨਿਯਮ ਲਾਗੂ ਕੀਤਾ ਹੈ।
ਹੌਲਮਾਰਕ ਕਰਵਾਉਣਾ ਹੈ ਜ਼ਰੂਰੀ
ਬੀਆਈਐਸ ਭਾਵ ਭਾਰਤੀ ਮਿਆਰ ਬਿਊਰੋ ਦੇ ਅਨੁਸਾਰ, ਜੇ ਕਿਸੇ ਕੋਲ ਬਿਨਾਂ ਹਾਲਮਾਰਕ ਦੇ ਪੁਰਾਣੇ ਗਹਿਣੇ ਹਨ, ਤਾਂ ਉਸ 'ਤੇ ਹਾਲਮਾਰਕਿੰਗ ਕਰਵਾਉਣੀ ਜ਼ਰੂਰੀ ਹੋਵੇਗੀ। ਹਾਲਮਾਰਕਿੰਗ ਸੋਨੇ ਦੀ ਸ਼ੁੱਧਤਾ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਹਾਲਾਂਕਿ, ਕੋਈ ਵੀ ਹੌਲਮਾਰਕਿੰਗ ਕਰਵਾ ਸਕਦਾ ਹੈ। 1 ਅਪ੍ਰੈਲ ਤੋਂ ਪਹਿਲਾਂ ਸੋਨੇ ਦੇ ਗਹਿਣੇ ਬਿਨਾਂ ਹੌਲਮਾਰਕਿੰਗ ਦੇ ਵੀ ਵੇਚੇ ਜਾਂਦੇ ਸਨ। ਅਜਿਹੇ 'ਚ ਕਈ ਲੋਕਾਂ ਕੋਲ ਬਿਨਾਂ ਹੌਲਮਾਰਕ ਦੇ ਪੁਰਾਣੇ ਗਹਿਣੇ ਹੁੰਦੇ ਹਨ। ਜਿਸ ਨੂੰ ਉਹ ਬਦਲਣਾ ਜਾਂ ਵੇਚਣਾ ਚਾਹ ਸਕਦੇ ਹਨ।
ਇੰਝ ਕਰਵਾ ਸਕਦੇ ਹੋ ਹਾਲਮਾਰਕਿੰਗ
ਜੇ ਤੁਸੀਂ ਆਪਣੇ ਗਹਿਣਿਆਂ ਜਾਂ ਸੋਨੇ ਦੀਆਂ ਵਸਤੂਆਂ 'ਤੇ ਹੌਲਮਾਰਕਿੰਗ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਖੁਦ ਵੀ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੀ ਸੋਨੇ ਦੀ ਚੀਜ਼ ਨੂੰ ਹੌਲਮਾਰਕਿੰਗ ਸੈਂਟਰ ਲੈ ਕੇ ਜਾਣਾ ਹੋਵੇਗਾ। ਹਾਲਮਾਰਕਿੰਗ ਲਈ, ਤੁਹਾਨੂੰ ਕੇਂਦਰ 'ਤੇ ਇਕ ਆਈਟਮ ਲਈ 45 ਰੁਪਏ ਅਦਾ ਕਰਨੇ ਪੈਣਗੇ। ਹੌਲਮਾਰਕਿੰਗ ਫੀਸ ਦਾ ਭੁਗਤਾਨ ਕਰਨ ਤੋਂ ਬਾਅਦ, ਨਵੇਂ ਨਿਯਮਾਂ ਅਨੁਸਾਰ ਤੁਹਾਡੇ ਸਾਮਾਨ ਦੀ ਹਾਲਮਾਰਕ ਕੀਤੀ ਜਾਵੇਗੀ। ਹੁਣ ਤੁਸੀਂ ਇਸ 'ਤੇ 6 ਅੰਕਾਂ ਦਾ HUID ਨੰਬਰ ਪ੍ਰਿੰਟ ਦੇਖੋਗੇ। ਜੋ ਇਸਦੀ ਸ਼ੁੱਧਤਾ ਦਾ ਸਬੂਤ ਹੋਵੇਗਾ।
ਦੱਸ ਦੇਈਏ ਕਿ ਇਹ ਨਿਯਮ ਕੁਝ ਚੀਜ਼ਾਂ 'ਤੇ ਲਾਗੂ ਨਹੀਂ ਹੁੰਦਾ ਹੈ। ਉਦਾਹਰਣ ਵਜੋਂ, ਕੋਈ ਵੀ ਕਾਰੋਬਾਰੀ ਜਿਸ ਦਾ ਸਾਲਾਨਾ ਟਰਨਓਵਰ 40 ਲੱਖ ਰੁਪਏ ਜਾਂ ਇਸ ਤੋਂ ਵੱਧ ਹੈ, ਇਸ ਨਿਯਮ ਤੋਂ ਬਾਹਰ ਹੈ। ਇਸ ਦੇ ਨਾਲ ਹੀ 2 ਗ੍ਰਾਮ ਤੋਂ ਘੱਟ ਵਜ਼ਨ ਵਾਲੇ ਸੋਨੇ ਦੇ ਗਹਿਣਿਆਂ 'ਤੇ ਹਾਲਮਾਰਕਿੰਗ ਜ਼ਰੂਰੀ ਨਹੀਂ ਹੈ।