Gas Price Hike: ਸੀਐਨਜੀ ਤੋਂ ਲੈ ਕੇ ਪੀਐਨਜੀ ਮਹਿੰਗਾ ਹੋ ਸਕਦਾ ਹੈ। ਕਿਉਂਕਿ ਘਰੇਲੂ ਗੈਸ ਦੀਆਂ ਕੀਮਤਾਂ (Domestic Gas prices) ਦੁੱਗਣੇ ਤੋਂ ਵੀ ਵੱਧ ਵਧਾ ਦਿੱਤੀਆਂ ਗਈਆਂ ਹਨ। 1 ਅਪ੍ਰੈਲ, 2022 ਤੋਂ ਘਰੇਲੂ ਕੁਦਰਤੀ ਗੈਸ ਦੀਆਂ ਕੀਮਤਾਂ ਵਧ ਕੇ $6.10 ਪ੍ਰਤੀ mmBtu ਹੋ ਗਈਆਂ ਹਨ। ਨਵੀਂ ਕੀਮਤ 1 ਅਪ੍ਰੈਲ ਤੋਂ ਛੇ ਮਹੀਨਿਆਂ ਲਈ ਲਾਗੂ ਹੋਵੇਗੀ। ਵਰਤਮਾਨ ਵਿੱਚ, ਘਰੇਲੂ ਕੁਦਰਤੀ ਗੈਸ ਦੀ ਕੀਮਤ $2.9 ਪ੍ਰਤੀ mmBtu ਹੈ। ਇਸ ਤੋਂ ਇਲਾਵਾ, ਸਰਕਾਰ ਨੇ ਡੂੰਘੇ ਖੇਤਰਾਂ ਤੋਂ ਕੁਦਰਤੀ ਗੈਸ ਦੀ ਕੀਮਤ $9.92 ਪ੍ਰਤੀ ਐਮਐਮਬੀਟੀਯੂ ਵਧਾ ਦਿੱਤੀ ਹੈ।
ਗੈਸ ਦੀਆਂ ਕੀਮਤਾਂ 'ਚ ਵਾਧੇ ਕਾਰਨ ਅਪ੍ਰੈਲ ਮਹੀਨੇ ਤੋਂ ਰਸੋਈ 'ਚ ਖਾਣਾ ਬਣਾਉਣ ਤੋਂ ਲੈ ਕੇ ਬਿਜਲੀ ਅਤੇ ਟਰਾਂਸਪੋਰਟ ਤੱਕ ਦੇ ਖਰਚੇ ਵਧਣ ਜਾ ਰਹੇ ਹਨ। ਦਰਅਸਲ, ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਕਾਰਨ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ।
ਦਰਅਸਲ, ਕੋਵਿਡ-19 ਮਹਾਮਾਰੀ ਤੋਂ ਬਾਅਦ ਗੈਸ ਦੀ ਮੰਗ ਵਧੀ ਹੈ, ਪਰ ਉਸ ਅਨੁਪਾਤ ਵਿਚ ਉਤਪਾਦਨ ਨਹੀਂ ਵਧਿਆ, ਜਿਸ ਕਾਰਨ ਗੈਸ ਦੀ ਕੀਮਤ ਵਧ ਗਈ ਹੈ। ਘਰੇਲੂ ਉਦਯੋਗ ਦਰਾਮਦ ਐਲਐਨਜੀ ਲਈ ਉਹੀ ਉੱਚ ਕੀਮਤ ਅਦਾ ਕਰ ਰਿਹਾ ਹੈ, ਜਿਸ ਦੀ ਕੀਮਤ ਕੱਚੇ ਤੇਲ ਨਾਲ ਜੁੜੀ ਹੋਈ ਹੈ। ਮਹਿੰਗੀ ਐੱਲ.ਐੱਨ.ਜੀ. ਨੇ ਰਿਫਾਇਨਰੀਆਂ ਅਤੇ ਬਿਜਲੀ ਕੰਪਨੀਆਂ ਨੂੰ ਪਰੇਸ਼ਾਨ ਕਰ ਦਿੱਤਾ ਹੈ।
ਅਪ੍ਰੈਲ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਹਰ ਛੇ ਮਹੀਨੇ ਬਾਅਦ ਗੈਸ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ। ਕੁਦਰਤੀ ਗੈਸ ਦੀਆਂ ਕੀਮਤਾਂ 2.9 ਡਾਲਰ ਪ੍ਰਤੀ ਯੂਨਿਟ ਤੋਂ ਵਧ ਕੇ 6.1 ਡਾਲਰ ਪ੍ਰਤੀ ਯੂਨਿਟ ਹੋ ਗਈਆਂ ਹਨ। ਦੱਸ ਦਈਏ ਕਿ ਜੇਕਰ ਕੁਦਰਤੀ ਗੈਸ ਦੀ ਕੀਮਤ ਇੱਕ ਡਾਲਰ ਵਧਦੀ ਹੈ ਤਾਂ CNG ਦੀ ਕੀਮਤ 4.5 ਰੁਪਏ ਪ੍ਰਤੀ ਕਿਲੋ ਵਧ ਜਾਂਦੀ ਹੈ। ਇਸ ਤਰ੍ਹਾਂ ਸੀਐਨਜੀ ਦੀ ਕੀਮਤ 15 ਰੁਪਏ ਪ੍ਰਤੀ ਕਿਲੋ ਤੱਕ ਵਧ ਸਕਦੀ ਹੈ। ਇਸ ਲਈ ਬਿਜਲੀ ਤੋਂ ਘਰਾਂ ਤੱਕ ਸਪਲਾਈ ਹੋਣ ਵਾਲੀ PNG ਦੀ ਕੀਮਤ ਵੀ ਵਧੇਗੀ। ਸਰਕਾਰ 'ਤੇ ਖਾਦ ਸਬਸਿਡੀ ਬਿੱਲ ਦੇ ਖਰਚੇ ਦਾ ਬੋਝ ਵੀ ਵਧੇਗਾ।