Bank Employees Salary: ਜਨਤਕ ਖੇਤਰ ਦੇ ਬੈਂਕਾਂ ਯਾਨੀ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਲਈ ਇਸ ਸਾਲ ਦਾ ਅੰਤ ਦੋਹਰੀ ਖੁਸ਼ੀ ਨਾਲ ਹੋ ਸਕਦਾ ਹੈ। ਉਨ੍ਹਾਂ ਦੀਆਂ ਤਨਖਾਹਾਂ ਵਿੱਚ ਨਾ ਸਿਰਫ 15 ਫੀਸਦੀ ਤੋਂ 20 ਫ਼ੀਸਦੀ ਵਾਧਾ ਹੋ ਸਕਦਾ ਹੈ, ਬਲਕਿ ਦਸੰਬਰ ਦੇ ਅੱਧ ਤੱਕ ਉਨ੍ਹਾਂ ਨੂੰ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਨ ਦਾ ਤੋਹਫਾ ਵੀ ਮਿਲ ਸਕਦਾ ਹੈ। ਬੈਂਕ ਯੂਨੀਅਨਾਂ ਤੇ ਇੰਡੀਅਨ ਬੈਂਕਸ ਐਸੋਸੀਏਸ਼ਨ ਵਿਚਾਲੇ 12ਵੀਂ ਦੁਵੱਲੀ ਗੱਲਬਾਤ ਹੁਣ ਅੰਤਿਮ ਪੜਾਅ 'ਤੇ ਪਹੁੰਚ ਗਈ ਹੈ। ਸੂਤਰਾਂ ਮੁਤਾਬਕ ਉਜਰਤ ਸੰਸ਼ੋਧਨ ਤੇ ਕੰਮਕਾਜੀ ਦਿਨਾਂ ਵਿੱਚ ਤਬਦੀਲੀ ਖੇਤਰੀ ਗ੍ਰਾਮੀਣ ਬੈਂਕਾਂ 'ਤੇ ਵੀ ਲਾਗੂ ਹੋਵੇਗੀ।


ਫਾਈਨੈਂਸ਼ੀਅਲ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਤਨਖਾਹ ਵਾਧੇ ਦਾ ਪ੍ਰਸਤਾਵ ਸ਼ੁਰੂ ਕੀਤਾ ਜਾ ਰਿਹਾ ਹੈ। ਇਹ 15% ਤੋਂ 20% ਦੇ ਵਿਚਕਾਰ ਹੋਵੇਗਾ। ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ਦਾ ਐਲਾਨ ਜਾਂ ਤਾਂ ਕੇਂਦਰ ਜਾਂ ਰਿਜ਼ਰਵ ਬੈਂਕ ਦੁਆਰਾ ਤਨਖਾਹ ਵਾਧੇ ਦੇ ਨੋਟੀਫਿਕੇਸ਼ਨ ਦੇ ਨਾਲ ਜਾਂ ਇਸ ਤੋਂ ਬਾਅਦ ਜਲਦੀ ਹੀ ਕੀਤਾ ਜਾਵੇਗਾ। ਉਂਝ ਇਸ ਮਗਰੋਂ ਬੈਂਕਾਂ ਵਿੱਚ ਕੰਮ ਜਲਦੀ ਸ਼ੁਰੂ ਹੋਵੇਗਾ ਤੇ 30-45 ਮਿੰਟ ਦੇਰੀ ਨਾਲ ਬੰਦ ਹੋਵੇਗਾ।



ਸੂਤਰਾਂ ਮੁਤਾਬਕ "ਹਫ਼ਤੇ ਦੇ ਦਿਨਾਂ ਵਿੱਚ ਕੰਮ ਦੇ ਘੰਟੇ ਜਲਦੀ ਸ਼ੁਰੂ ਹੋਣਗੇ ਤੇ ਮੌਜੂਦਾ ਕੰਮਕਾਜੀ ਘੰਟਿਆਂ ਨਾਲੋਂ 30-45 ਮਿੰਟ ਬਾਅਦ ਬੰਦ ਹੋਣਗੇ। ਇਸ ਨਾਲ ਬ੍ਰਾਂਚਾਂ ਦੇ ਬੰਦ ਹੋਣ ਕਾਰਨ ਸਫ਼ਰ ਲਈ ਵਰਤੇ ਜਾਣ ਵਾਲੇ ਈਂਧਨ ਤੇ ਬਿਜਲੀ ਦੀ ਵੀ ਬੱਚਤ ਹੋਵੇਗੀ। ਬੈਂਕ ਸ਼ਾਖਾਵਾਂ ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ਦੌਰਾਨ ਵੀਕਐਂਡ 'ਤੇ ਬੰਦ ਰਹਿਣਗੀਆਂ। ਕੰਮ ਦੇ ਘੰਟਿਆਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਕਰਮਚਾਰੀਆਂ ਨੂੰ ਹਫ਼ਤੇ ਦੌਰਾਨ ਵਾਧੂ ਘੰਟੇ ਕੰਮ ਕਰਨ ਲਈ ਕਿਹਾ ਜਾ ਸਕਦਾ ਹੈ।



ਬੈਂਕ ਗਾਹਕਾਂ 'ਤੇ ਕੀ ਹੋਵੇਗਾ ਅਸਰ


ਵੀਕਐਂਡ 'ਤੇ ਜੇਕਰ ਬੈਂਕ ਸ਼ਾਖਾਵਾਂ ਬੰਦ ਹੁੰਦੀਆਂ ਹਨ ਤਾਂ ਗਾਹਕ ATM ਰਾਹੀਂ ਨਕਦੀ ਕਢਵਾ ਸਕਦੇ ਹਨ ਜਾਂ ਟ੍ਰਾਂਸਫਰ ਕਰ ਸਕਦੇ ਹਨ। ਸੂਤਰਾਂ ਮੁਤਾਬਕ ਪੰਜ ਦਿਨਾਂ ਦੇ ਕੰਮ ਵਾਲੇ ਹਫ਼ਤੇ ਦੀ ਇੱਕੋ ਇੱਕ ਚੁਣੌਤੀ ਚੈੱਕ ਜਮ੍ਹਾ ਕਰਨਾ ਹੈ। ਇਨ੍ਹਾਂ ਦੋ ਦਿਨਾਂ ਲਈ ਚੈੱਕ ਕਲੈਕਸ਼ਨ ਪ੍ਰਭਾਵਿਤ ਹੋਵੇਗੀ। ਸੂਤਰਾਂ ਮੁਤਾਬਕ ਬੀਮਾ ਕੰਪਨੀਆਂ, ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਕੋਲ ਪੰਜ ਦਿਨਾਂ ਦਾ ਕੰਮਕਾਜੀ ਹਫ਼ਤਾ ਹੈ, ਪਰ ਇਹ ਸਹੂਲਤ ਬੈਂਕਰਾਂ ਨੂੰ ਵੀ ਪ੍ਰਦਾਨ ਕਰਨਾ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ।