ਨਵੀਂ ਦਿੱਲੀ: ਫ਼ੈਮਿਲੀ ਪੈਨਸ਼ਨ ਦੇ ਮਾਮਲੇ ਹੁਣ ਬੈਂਕਾਂ ਵਿੱਚ ਆਸਾਨੀ ਨਾਲ ਸਹਿਜ ਸੁਭਾਵਕ ਤੌਰ ਉੱਤੇ ਹੀ ਨਿਪਟ ਜਾਇਆ ਕਰਨਗੇ। ਹੁਣ ਤੱਕ ਕਿਸੇ ਪੈਨਸ਼ਨਰ ਦੀ ਮੌਤ ਹੋਣ ਉੱਤੇ ਬੈਂਕ ਉਸ ਦੇ ਜੀਵਨ ਸਾਥੀ ਜਾਂ ਪਰਿਵਾਰਕ ਮੈਂਬਰਾਂ ਤੋਂ ਪੈਨਸ਼ਨ ਦੇਣ ਵਾਲੇ ਬੈਂਕ ਕਈ ਤਰ੍ਹਾਂ ਦੇ ਵੇਰਵਿਆਂ ਤੇ ਦਸਤਾਵੇਜ਼ਾਂ ਦੀ ਮੰਗ ਕਰਦੇ ਰਹੇ ਹਨ; ਜਦਕਿ ਅਸਲ ਵਿੱਚ ਪਰਿਵਾਰਕ ਪੈਨਸ਼ਨ ਸ਼ੁਰੂ ਕਰਨ ਲਈ ਕਿਸੇ ਦਸਤਾਵੇਜ਼ ਦੀ ਲੋੜ ਨਹੀਂ ਹੁੰਦੀ। ਕੇਂਦਰੀ ਅਮਲਾ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨਰਾਂ ਬਾਰੇ ਮੰਤਰਾਲੇ ਅਧੀਨ ਆਉਂਦੇ ਪੈਨਸ਼ਨ ਤੇ ਪੈਨਸ਼ਨਰਾਂ ਦੀ ਭਲਾਈ ਨਾਲ ਸਬੰਧਤ ਵਿਭਾਗ ਨੇ ਇਸ ਸਥਿਤੀ ਦਾ ਨੋਟਿਸ ਲੈਂਦਿਆਂ ਸਾਰੇ ਬੈਂਕਾਂ ਨੂੰ ਪਰਿਵਾਰਕ ਪੈਨਸ਼ਨ ਦੇ ਮਾਮਲੇ ਛੇਤੀ ਹੱਲ ਕਰਨ ਲਈ ਕਿਹਾ ਹੈ।   ਜਿਸ ਜੀਵਨ ਸਾਥੀ ਜਾਂ ਪਰਿਵਾਰਕ ਮੈਂਬਰ ਦਾ ਨਾਂ ਮ੍ਰਿਤਕ ਪੈਨਸ਼ਨਰ ਦੇ PPO (ਪੈਨਸ਼ਨ ਪੇਅਮੈਂਟ ਆਰਡਰ) ਵਿੱਚ ਦਰਜ ਹੈ, ਉਸ ਨੂੰ ਪਰਿਵਾਰਕ ਪੈਨਸ਼ਨ ਸ਼ੁਰੂ ਕਰਵਾਉਣ ਲਈ ਬੈਂਕ ਨੂੰ ਸਿਰਫ਼ ਨਿਮਨਲਿਖਤ ਵੇਰਵੇ ਜਾਂ ਦਸਤਾਵੇਜ਼ ਦੇਣ ਦੀ ਲੋੜ ਹੁੰਦੀ ਹੈ। 1.    ਜਿੱਥੇ ਮ੍ਰਿਤਕ ਪੈਨਸ਼ਨਰ ਤੇ ਜੀਵਨ-ਸਾਥੀ ਦਾ ਸਾਂਝਾ ਖਾਤਾ ਹੋਵੇ: ·        ਇੱਕ ਸਾਦੀ ਚਿੱਠੀ/ਅਰਜ਼ੀ ਪਰਿਵਾਰਕ ਪੈਨਸ਼ਨ ਸ਼ੁਰੂ ਕਰਨ ਲਈ ·        ਪੈਨਸ਼ਨਰ ਨੂੰ ਜਾਰੀ ਪੀਪੀਓ ਦੀ ਕਾਪੀ, ਜੇ ਉਪਲਬਧ ਹੋਵੇ ·        ਬਿਨਕਾਰ ਦੀ ਉਮਰ/ਜਨਮ–ਮਿਤੀ ਦਾ ਪ੍ਰਮਾਣ ·        ਜੀਵਨ–ਸਾਥੀ/ਪਰਿਵਾਰਕ ਮੈਂਬਰ ਨੂੰ ਪਰਿਵਾਰਕ ਪੈਨਸ਼ਨ ਸ਼ੁਰੂ ਕਰਵਾਉਣ ਵਾਸਤੇ ਬੈਂਕ ਕੋਲ ਫ਼ਾਰਮ 14 ਜਮ੍ਹਾ ਕਰਵਾਉਣ ਦੀ ਲੋੜ ਨਹੀਂ ਹੈ   2.    ਜਿੱਥੇ ਜੀਵਨ–ਸਾਥੀ ਦਾ ਮ੍ਰਿਤਕ ਪੈਨਸ਼ਨਰ ਨਾਲ ਸਾਂਝਾ ਖਾਤਾ ਨਾ ਹੋਵੇ: ·        ਇਸ ਮਾਮਲੇ ਵਿੱਚ ਫ਼ਾਰਮ 14 ਵਿੱਚ ਅਰਜ਼ੀ ਦੇਦੀਹੋਵੇਗੀ ਤੇ ਦੋ ਗਵਾਹਾਂ ਦੇ ਦਸਤਖ਼ਤ ਲੋੜੀਂਦੇ ਹੋਣਗੇ ·        ਮ੍ਰਿਤਕ ਪੈਨਸ਼ਨਰ ਦਾ ਮੌਤ ਪ੍ਰਮਾਣ-ਪੱਤਰ ·        ਪੈਨਸ਼ਨਰ ਨੂੰ ਜਾਰੀ ਪੀਪੀਓ ਦੀ ਕਾਪੀ, ਜੇ ਉਪਲਬਧ ਹੋਵੇ ·        ਬਿਨੈਕਾਰ ਦੀ ਉਮਰ/ਜਨਮ ਮਿਤੀ ਦਾ ਸਬੂਤ ·        ਫ਼ਾਰਮ 14 ਨੂੰ ਕਿਸੇ ਗਜ਼ਟਿਡ ਆਫ਼ੀਸਰ ਤੋਂ ਤਸਦੀਕ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਬੈਂਕ ਪੀਪੀਓ ਵਿੱਚ ਦਰਜ ਜਾਣਕਾਰੀ ਦੇ ਆਧਾਰ ਉੱਤੇ ਜੀਵਨ ਸਾਥੀ ਜਾਂ ਕਿਸੇ ਵੀ ਹੋਰ ਪਰਿਵਾਰਕ ਮੈਂਬਰ ਦੀ ਸ਼ਨਾਖ਼ਤ ਕਰ ਲਵੇਗਾ। ਬੈਂਕ ਦਾ ਆਪਣੀ ‘KYC’ ਕਾਰਜ-ਵਿਧੀ ਹੁੰਦੀ ਹੈ।   3.    ਅਜਿਹਾ ਕੋਈ ਮਾਮਲਾ, ਜਿੱਥੇ ਪੈਨਸ਼ਨਰ ਤੇ ਜੀਵਨ–ਸਾਥੀ ਦੀ ਮੌਤ ਉੱਤੇ ਪਰਿਵਾਰਕ ਪੈਨਸ਼ਨ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਨਾਂਅ ਕਰਵਾਉਣੀ ਹੋਵੇ: ·        ਜੇ ਪੀਪੀਓ ਵਿੱਚ ਹੋਰ ਪਰਿਵਾਰਕ ਮੈਂਬਰ ਸਹਿ ਅਧਿਕਾਰਤ ਹੈ, ਤਾਂ ਉਪਰੋਕਤ ਕਾਰਜ ਵਿਧੀ ਦੀ ਹੀ ਪਾਲਣਾ ਕਰਨੀ ਹੋਵੇਗੀ ·        ਜੇ ਉਸ ਪਰਿਵਾਰਕ ਮੈਂਬਰ ਦਾ ਨਾਂਅ PPO ਵਿੱਚ ਦਰਜ ਨਹੀਂ ਹੈ, ਤਾਂ ਉਸ ਨੂੰ ਉਸੇ ਦਫ਼ਤਰ ਤੋਂ ਤਾਜ਼ਾ ਪੀਪੀਓ ਜਾਰੀ ਕਰਵਾਉਣਾ ਹੋਵੇਗਾ, ਜਿੱਥੇ ਪੈਨਸ਼ਨਰ (ਹੁਣ ਮ੍ਰਿਤਕ) ਨੇ ਆਪਣੀ ਆਖ਼ਰੀ ਨੌਕਰੀ ਕੀਤੀ ਸੀ।   ਕੇਂਦਰੀ ਵਿਭਾਗ ਨੇ ਬੈਂਕਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਪਰਿਵਾਰਕ ਪੈਨਸ਼ਨ ਸ਼ੁਰੂ ਕਰਨ ਲਈ ਘੱਟ ਤੋਂ ਘੱਟ ਸਿਰਫ਼ ਜ਼ਰੂਰੀ ਵੇਰਵੇ ਤੇ ਦਸਤਾਵੇਜ਼ ਹੀ ਮੰਗੇ ਜਾਣ।

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

 

Android ਫੋਨ ਲਈ ਕਲਿਕ ਕਰੋIphone ਲਈ ਕਲਿਕ ਕਰੋ