Employment: ਦੇਸ਼ 'ਚ ਰੁਜ਼ਗਾਰ ਦੇ ਮੋਰਚੇ 'ਤੇ ਭਾਵੇਂ ਸੁਧਾਰ ਦੇਖਿਆ ਜਾ ਰਿਹਾ ਹੈ, ਪਰ ਕੋਵਿਡ ਤੋਂ ਪਹਿਲਾਂ ਦੀ ਸਥਿਤੀ 'ਤੇ ਪਹੁੰਚਣ ਲਈ ਅਜੇ ਵੀ ਸਮਾਂ ਲੱਗੇਗਾ। ਇੱਕ ਅੰਕੜੇ ਦੇ ਅਨੁਸਾਰ ਜਨਵਰੀ 2020 'ਚ ਜਿੰਨੇ ਲੋਕਾਂ ਕੋਲ ਰੁਜ਼ਗਾਰ ਸੀ, ਅਕਤੂਬਰ 2022 'ਚ ਉਸ ਦੇ ਮੁਕਾਬਲੇ 14 ਮਿਲੀਅਨ ਮਤਲਬ 1.4 ਕਰੋੜ ਘੱਟ ਲੋਕਾਂ ਦਾ ਰੁਜ਼ਗਾਰ ਸੀ। ਇਹ ਅੰਕੜਾ CEDA-CMIE ਬੁਲੇਟਿਨ ਦੇ ਅਨੁਸਾਰ ਆਇਆ ਹੈ। ਇਸ ਅੰਕੜੇ 'ਚ 45 ਲੱਖ ਘੱਟ ਮਰਦ ਅਤੇ 96 ਲੱਖ ਘੱਟ ਔਰਤਾਂ ਦੀ ਹਿੱਸੇਦਾਰੀ ਹੈ।


27 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਇਹ ਅੰਕੜਾ


ਇਸ ਅੰਕੜੇ ਨੂੰ ਇਕੱਠਾ ਕਰਨ ਅਤੇ ਪ੍ਰਕਾਸ਼ਿਤ ਕਰਨ ਦਾ ਕੰਮ ਅਸ਼ੋਕਾ ਯੂਨੀਵਰਸਿਟੀ ਸੈਂਟਰ ਫ਼ਾਰ ਇਕਨਾਮਿਕ ਡਾਟਾ ਐਂਡ ਐਨਾਲਿਸਿਸ ਅਤੇ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਨੇ ਸਾਂਝੇ ਤੌਰ 'ਤੇ ਕੀਤਾ ਹੈ। ਉਨ੍ਹਾਂ ਦੇ ਕੰਮ ਨੂੰ ਇਕੱਠਾ ਕਰਕੇ 27 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਮਹਾਂਮਾਰੀ ਤੋਂ ਬਾਅਦ ਲੋਕਾਂ ਦੇ ਆਰਥਿਕ ਜੀਵਨ ਅਤੇ ਰੁਜ਼ਗਾਰ 'ਤੇ ਕਿੰਨਾ ਅਸਰ ਪਿਆ ਹੈ, ਇਸ ਦੇ ਲਈ CMIE ਨੇ ਇੱਕ ਸਰਵੇ ਕਰਵਾਇਆ ਹੈ ਅਤੇ ਇਸ ਦਾ ਡਾਟਾ ਪਬਲਿਸ਼ ਕੀਤਾ ਹੈ।


15 ਤੋਂ 39 ਸਾਲ ਦੀ ਉਮਰ ਦੇ ਲੋਕਾਂ ਬਾਰੇ ਸਾਹਮਣੇ ਆਈ ਇਹ ਗੱਲ


CMIE ਵੱਲੋਂ ਜਾਰੀ ਕੀਤੇ ਗਏ ਲੇਟੈਸਟ ਬੁਲੇਟਿਨ 'ਚ ਇਸ ਦੇ ਲੇਖਕ ਪ੍ਰੀਥਾ ਜੋਸੇਫ ਅਤੇ ਰਸ਼ਿਕਾ ਮੌਦਗਿਲ ਨੇ ਇਸ ਗੱਲ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਹੈ ਕਿ 15 ਸਾਲ ਤੋਂ 39 ਸਾਲ ਉਮਰ ਗਰੁੱਪ 'ਤੇ ਇਸ ਮਹਾਂਮਾਰੀ ਤੋਂ ਬਾਅਦ ਪੈਦਾ ਹੋਏ ਹਾਲਾਤ ਦਾ ਸਭ ਤੋਂ ਵੱਧ ਅਸਰ ਪਿਆ। ਇਸ ਤੋਂ ਸਪੱਸ਼ਟ ਹੈ ਕਿ ਪਿਛਲੇ 3 ਸਾਲਾਂ 'ਚ ਨੌਜਵਾਨਾਂ 'ਤੇ ਬੇਰੁਜ਼ਗਾਰੀ ਦਾ ਸਭ ਤੋਂ ਵੱਧ ਪ੍ਰਭਾਵ ਪਿਆ ਹੈ।


ਅਕਤੂਬਰ 2022 'ਚ ਘੱਟ ਲੋਕਾਂ ਨੂੰ ਮਿਲਿਆ ਰੁਜ਼ਗਾਰ


ਜਨਵਰੀ 2022 ਦੇ ਮੁਕਾਬਲੇ ਅਕਤੂਬਰ 2022 ਵਿੱਚ 15 ਤੋਂ 39 ਸਾਲ ਦੀ ਉਮਰ ਵਰਗ ਦੇ 20 ਫ਼ੀਸਦੀ ਘੱਟ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਇਸ ਦਾ ਮਤਲਬ ਹੈ ਕਿ 3 ਕਰੋੜ 65 ਲੱਖ ਲੋਕ ਬੇਰੁਜ਼ਗਾਰੀ ਤੋਂ ਪ੍ਰਭਾਵਿਤ ਹੋਏ ਹਨ। ਹਾਲਾਂਕਿ ਇਸ ਤੋਂ ਇਲਾਵਾ ਬਜ਼ੁਰਗ ਉਮਰ ਗਰੁੱਪ (40-59 ਸਾਲ ਦੇ ਲੋਕ) ਇਸ ਤੋਂ ਘੱਟ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੇ ਰੁਜ਼ਗਾਰ 'ਚ 12 ਫ਼ੀਸਦੀ ਦਾ ਵਾਧਾ ਦੇਖਿਆ ਗਿਆ। ਇਸ ਦਾ ਮਤਲਬ ਹੈ ਕਿ ਅਕਤੂਬਰ 2022 'ਚ ਜਨਵਰੀ 2020 ਦੇ ਮੁਕਾਬਲੇ 2.5 ਕਰੋੜ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ।


ਕਿਉਂ ਘਟਿਆ ਰੁਜ਼ਗਾਰ ਦਾ ਅੰਕੜਾ?


CMIE ਵੱਲੋਂ ਕਿਹਾ ਗਿਆ ਹੈ ਕਿ ਅਜਿਹਾ ਇਸ ਲਈ ਹੋਇਆ ਹੈ, ਕਿਉਂਕਿ 15-39 ਸਾਲ ਦੀ ਉਮਰ ਦੇ ਲੋਕ ਵਰਕਫੋਰਸ 'ਚ ਵਾਪਸ ਆ ਰਹੇ ਹਨ। ਇਸ ਤੋਂ ਇਲਾਵਾ ਵੱਧ ਉਮਰ ਵਰਗ ਦੇ ਲੋਕ ਆਪਣੇ ਮੌਜੂਦਾ ਹੁਨਰ ਦੀ ਵਰਤੋਂ ਕਰਕੇ ਆਪਣੀਆਂ ਨੌਕਰੀਆਂ ਬਚਾਅ ਰਹੇ ਹਨ ਅਤੇ ਆਪਣੇ ਕੰਮ ਵਾਲੀ ਥਾਂ 'ਤੇ ਵਾਪਸ ਆ ਰਹੇ ਹਨ।