ਨਵੀਂ ਦਿੱਲੀ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਹੁਣ ਸਿਰਫ ਇੱਕ ਰੁਪਏ 'ਚ ਇੱਕ ਕਿਲੋਮੀਟਰ ਸਫਰ ਕੀਤਾ ਜਾ ਸਕਦਾ ਹੈ। ਗਡਕਰੀ ਨੇ ਇਲੈਕਟ੍ਰਿਕ ਵਾਹਨ ਅਪਣਾਉਣ ਦੇ ਫਾਇਦਿਆਂ ਬਾਰੇ ਦੱਸਦਿਆਂ ਕਿਹਾ ਕਿ ਪੈਟਰੋਲ ਨਾਲੋਂ ਇਲੈਕਟ੍ਰਿਕ ਵਾਹਨ ਚਲਾਉਣਾ ਸਸਤਾ ਹੈ ਤੇ ਇਸ ਨਾਲ ਤੁਹਾਡੀ ਬੱਚਤ ਹੁੰਦੀ ਹੈ।
ਦੇਸ਼ 'ਚ ਇਲੈਕਟ੍ਰਿਕ ਵਹੀਕਲ (EV) ਨੂੰ ਉਤਸ਼ਾਹਿਤ ਕਰਨ 'ਤੇ ਨਿਤਿਨ ਗਡਕਰੀ ਨੇ ਕਿਹਾ ਕਿ ਇਸ ਸਮੇਂ ਅਸੀਂ ਦੇਸ਼ 'ਚ 8 ਲੱਖ ਕਰੋੜ ਰੁਪਏ ਦਾ ਪੈਟਰੋਲੀਅਮ ਆਯਾਤ ਕਰਦੇ ਹਾਂ। ਆਉਣ ਵਾਲੇ ਸਾਲਾਂ ਵਿੱਚ ਇਹ ਵਧ ਕੇ 25 ਲੱਖ ਕਰੋੜ ਰੁਪਏ ਹੋ ਵੀ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ। ਇਸ ਲਈ ਸਾਨੂੰ ਵਿਕਲਪ 'ਤੇ ਧਿਆਨ ਕੇਂਦਰਤ ਕਰਨਾ ਹੋਵੇਗਾ ਤਾਂ ਜੋ ਦੇਸ਼ ਦੇ ਲੋਕਾਂ ਨੂੰ ਟਿਕਾਊ ਜੀਵਨ ਦਿੱਤਾ ਜਾ ਸਕੇ।
ਪੈਟਰੋਲ-ਡੀਜ਼ਲ ਦੀਆਂ ਗੱਡੀਆਂ ਬੰਦ ਨਹੀਂ ਹੋਣਗੀਆਂ
ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਵਾਹਨ ਆਉਣ 'ਤੇ ਸਰਕਾਰ ਪੈਟਰੋਲ-ਡੀਜ਼ਲ ਵਾਹਨਾਂ ਨੂੰ ਬੰਦ ਨਹੀਂ ਕਰੇਗੀ। ਸਗੋਂ, ਇਹ ਇੱਕ ਵਿਕਲਪ ਵੀ ਹੋਵੇਗਾ। ਇਸ ਤੋਂ ਇਲਾਵਾ ਵਿਕਲਪਕ ਈਂਧਨ, ਬਾਇਓ ਫਿਊਲ ਤੇ ਫਲੈਕਸ ਫਿਊਲ ਇੰਜਣ ਵਰਗੇ ਵਿਚਾਰਾਂ 'ਤੇ ਵੀ ਅਧਿਐਨ ਚੱਲ ਰਿਹਾ ਹੈ।
EV ਦਾ ਖਰਚ ਸਿਰਫ਼ 1 ਰੁਪਏ ਪ੍ਰਤੀ ਕਿਲੋਮੀਟਰ
ਗਡਕਰੀ ਨੇ ਕਿਹਾ ਕਿ ਹੁਣ ਜੇਕਰ ਤੁਸੀਂ ਪੈਟਰੋਲ ਕਾਰ ਚਲਾਉਂਦੇ ਹੋ ਤਾਂ 1 ਕਿਲੋਮੀਟਰ ਜਾਣ ਦਾ ਖਰਚਾ 10 ਰੁਪਏ ਆਉਂਦਾ ਹੈ। ਡੀਜ਼ਲ 'ਤੇ ਇਹੀ ਖਰਚਾ 7 ਰੁਪਏ ਹੈ। ਅਜਿਹੇ 'ਚ ਇਲੈਕਟ੍ਰਿਕ ਵਾਹਨ ਦੀ ਕੀਮਤ ਸਿਰਫ 1 ਰੁਪਏ ਪ੍ਰਤੀ ਕਿਲੋਮੀਟਰ ਹੈ। ਜੇਕਰ ਪੈਟਰੋਲ ਕਾਰ 'ਤੇ ਤੁਹਾਡਾ ਮਹੀਨਾਵਾਰ ਖਰਚਾ 20,000 ਰੁਪਏ ਹੈ। ਇਸ ਤਰ੍ਹਾਂ ਇਲੈਕਟ੍ਰਿਕ ਵਾਹਨ 'ਤੇ ਇਹ ਖਰਚਾ 1500 ਤੋਂ 2000 ਰੁਪਏ ਹੋਵੇਗਾ। ਇਸ ਨਾਲ ਤੁਹਾਨੂੰ ਹਰ ਮਹੀਨੇ 18000 ਰੁਪਏ ਦੀ ਬਚਤ ਹੋਵੇਗੀ।
ਪ੍ਰਦੂਸ਼ਣ ਤੋਂ ਬਚਾਅ ਕਰੇਗਾ EV
ਗਡਕਰੀ ਨੇ ਕਿਹਾ ਕਿ ਹੁਣ ਉਹ ਦਿੱਲੀ 'ਚ ਰਹਿੰਦੇ ਹਨ, ਇਸ ਲਈ ਉਨ੍ਹਾਂ ਨੂੰ ਪ੍ਰਦੂਸ਼ਣ ਕਾਰਨ ਕਈ ਵਾਰ ਇਨਫੈਕਸ਼ਨ ਹੋ ਜਾਂਦੀ ਹੈ। ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਦੇ ਕਈ ਕਾਰਨਾਂ ਵਿੱਚੋਂ ਇੱਕ ਪੈਟਰੋਲ-ਡੀਜ਼ਲ ਵਾਹਨਾਂ ਦਾ ਪ੍ਰਦੂਸ਼ਣ ਵੀ ਹੈ। ਇਲੈਕਟ੍ਰਿਕ ਵਾਹਨਾਂ ਦੇ ਪ੍ਰਚਾਰ ਨਾਲ ਇਸ 'ਚ ਵੀ ਕਮੀ ਆਵੇਗੀ। ਇਸ ਤੋਂ ਇਲਾਵਾ ਸਰਕਾਰ ਦਿੱਲੀ-ਐਨਸੀਆਰ ਦੇ ਆਲੇ-ਦੁਆਲੇ ਵੱਡੇ ਪ੍ਰੋਜੈਕਟਾਂ 'ਤੇ ਵੀ ਕੰਮ ਕਰ ਰਹੀ ਹੈ, ਜਿਸ ਨਾਲ ਇੱਥੇ ਆਵਾਜਾਈ ਘੱਟ ਹੋਈ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਉਝੜ ਕੇ ਆਏ, ਦਿੱਲੀ 'ਚ ਟਾਂਗਾ ਚਲਾਇਆ, ਫਿਰ ਮਿਹਨਤ ਨਾਲ ਖੜ੍ਹਾ ਕੀਤਾ 2000 ਕਰੋੜ ਦਾ ਸਾਮਰਾਜ, ਪੜ੍ਹੋ ਪ੍ਰੇਰਨਾ ਦੀ ਕਹਾਣੀ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/