Fact Check of Google Pay: ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ (Social Media) ਜਾਣਕਾਰੀ ਦਾ ਇੱਕ ਬਹੁਤ ਮਹੱਤਵਪੂਰਨ ਸਰੋਤ ਬਣ ਚੁੱਕਾ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਖ਼ਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦੀ ਕਰਾਸ ਚੈਕਿੰਗ ਬਹੁਤ ਜ਼ਰੂਰੀ ਹੈ। ਬਦਲਦੇ ਸਮੇਂ ਦੇ ਨਾਲ ਹੀ ਯੂਨੀਫਾਈਡ ਪੇਮੈਂਟ ਸਿਸਟਮ (Unified Payment System) ਦੀ ਵਰਤੋਂ ਕਰਨਾ ਅੱਜ ਦੇ ਸਮੇਂ 'ਚ ਆਮ ਲੋਕਾਂ ਦੀ ਜ਼ਰੂਰਤ ਬਣ ਚੁੱਕਾ ਹੈ। ਅਜੋਕੇ ਸਮੇਂ 'ਚ ਪੇਟੀਐਮ (Paytm), ਫੋਨ ਪੇਅ (PhonePe), ਗੂਗਲ ਪੇਅ (Google Pay) ਆਦਿ ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧੀ ਹੈ। ਅਜਿਹੇ 'ਚ ਗੂਗਲ ਪੇਅ ਨੂੰ ਲੈ ਕੇ ਇਕ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਖ਼ਬਰ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਯੂਪੀਆਈ ਪੇਮੈਂਟ ਲਈ ਗੂਗਲ ਪੇਅ ਨੂੰ ਅਧਿਕਾਰਤ ਨਹੀਂ ਕੀਤਾ ਹੈ। ਅਜਿਹੇ 'ਚ ਗੂਗਲ ਪੇਅ ਦੀ ਵਰਤੋਂ ਕਰਨ ਵਾਲੇ ਲੋਕ ਇਸ ਵਾਇਰਲ ਪੋਸਟ ਨੂੰ ਦੇਖ ਕੇ ਕਾਫੀ ਪ੍ਰੇਸ਼ਾਨ ਹਨ। ਜੇਕਰ ਤੁਸੀਂ ਵੀ ਇਸ ਵਾਇਰਲ ਦਾਅਵੇ ਨੂੰ ਦੇਖਿਆ ਹੈ ਤਾਂ ਅਸੀਂ ਤੁਹਾਨੂੰ ਇਸ ਖ਼ਬਰ ਦੀ ਸੱਚਾਈ ਦੱਸ ਰਹੇ ਹਾਂ -


ਗੂਗਲ ਪੇਅ ਨੂੰ ਲੈ ਕੇ ਕੀਤਾ ਜਾ ਰਿਹਾ ਇਹ ਦਾਅਵਾ


ਸੋਸ਼ਲ ਮੀਡੀਆ 'ਤੇ ਇਕ ਦਾਅਵਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਪੋਸਟ 'ਚ ਕਿਹਾ ਜਾ ਰਿਹਾ ਹੈ ਕਿ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (NPCI), ਜੋ ਭਾਰਤ 'ਚ UPI ਪੇਮੈਂਟਸ ਨਾਲ ਜੁੜੀ ਹਰ ਚੀਜ਼ ਨੂੰ ਰੈਗੂਲੇਟ ਕਰਦਾ ਹੈ, ਨੇ UPI ਪੇਮੈਂਟਸ ਲਈ Google Pay ਨੂੰ ਅਧਿਕਾਰਤ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਦਾਅਵੇ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਯੂਜ਼ਰ ਨੂੰ UPI ਪੇਮੈਂਟ ਕਰਦੇ ਸਮੇਂ ਕੋਈ ਸਮੱਸਿਆ ਆਉਂਦੀ ਹੈ ਤਾਂ ਅਜਿਹੀ ਸਥਿਤੀ 'ਚ ਤੁਸੀਂ ਸ਼ਿਕਾਇਤ ਵੀ ਦਰਜ ਨਹੀਂ ਕਰਵਾ ਸਕਦੇ, ਕਿਉਂਕਿ ਇਹ NPCI ਅਤੇ RBI ਵੱਲੋਂ ਮਾਨਤਾ ਪ੍ਰਾਪਤ ਪੇਮੈਂਟ ਸਿਸਟਮ ਨਹੀਂ ਹੈ।



ਪੀਆਈਬੀ ਨੇ ਫੈਕਟ ਚੈੱਕ ਕਰ ਦੱਸੀ ਦਾਅਵੇ ਦੀ ਸੱਚਾਈ


ਪ੍ਰੈੱਸ ਇਨਫੋਰਮੇਸ਼ਨ ਬਿਊਰੋ (Press Information Bureau) ਨੇ ਇਸ ਵਾਇਰਲ ਦਾਅਵੇ ਦੀ ਸੱਚਾਈ ਦੀ ਜਾਂਚ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ। ਵਾਇਰਲ ਮੈਸੇਜ 'ਚ ਕਿਹਾ ਜਾ ਰਿਹਾ ਹੈ ਕਿ ਆਰਬੀਆਈ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਹੈ ਕਿ ਗੂਗਲ ਪੇਅ ਨੂੰ ਆਰਬੀਆਈ ਵੱਲੋਂ ਮਾਨਤਾ ਨਹੀਂ ਹੈ। ਪੀਆਈਬੀ ਨੇ ਕਿਹਾ ਕਿ ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ। ਇਸ ਦਾਅਵੇ 'ਚ ਬਿਲਕੁਲ ਵੀ ਸੱਚਾਈ ਨਹੀਂ ਹੈ। Google Pay ਇੱਕ NPCI ਪ੍ਰਵਾਨਿਤ ਭੁਗਤਾਨ ਸੇਵਾ ਪ੍ਰਦਾਤਾ ਹੈ ਜੋ UPI ਰਾਹੀਂ ਲੈਣ-ਦੇਣ ਕਰਨ ਲਈ ਲਾਇਸੰਸਸ਼ੁਦਾ ਹੈ। ਇਸ 'ਤੇ NPCI ਦੇ ਸਾਰੇ ਨਿਯਮ ਲਾਗੂ ਹਨ। ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਗੜਬੜ ਹੋਣ 'ਤੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।


ਤੁਸੀਂ ਵੀ ਕਰ ਸਕਦੇ ਹੋ ਤੱਥਾਂ ਦੀ ਜਾਂਚ


ਜੇਕਰ ਤੁਸੀਂ ਕਿਸੇ ਵੀ ਵਾਇਰਲ ਮੈਸੇਜ ਦੇ ਤੱਥਾਂ ਦੀ ਜਾਂਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ PIB ਉਸ ਖਬਰ ਨੂੰ ਤੱਥਾਂ ਦੀ ਜਾਂਚ ਕਰਨ ਦੀ ਸਹੂਲਤ ਦਿੰਦਾ ਹੈ। ਇਸ ਦੇ ਲਈ ਤੁਸੀਂ ਫੇਸਬੁੱਕ ਦੇ ਅਧਿਕਾਰਤ ਲਿੰਕ https://factcheck.pib.gov.in/ 'ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ pibfactcheck@gmail.com 'ਤੇ ਈਮੇਲ ਕਰਕੇ ਜਾਂ ਵੱਟਸਐਪ ਨੰਬਰ 8799711259 'ਤੇ ਮੈਸੇਜ ਕਰਕੇ ਵੀ ਸਕੀਮ ਜਾਂ ਜਾਣਕਾਰੀ ਦੇ ਤੱਥਾਂ ਦੀ ਜਾਂਚ ਕਰਵਾ ਸਕਦੇ ਹੋ।