ਅੱਜ ਦੇ ਸਮੇਂ ਵਿੱਚ ਕਈ ਕੰਮਾਂ ਲਈ ਆਧਾਰ ਜ਼ਰੂਰੀ ਹੋ ਗਿਆ ਹੈ। ਇਸ ਕਾਰਨ ਬੈਂਕ ਖਾਤਾ ਖੋਲ੍ਹਣ ਤੋਂ ਲੈ ਕੇ ਨਵਾਂ ਸਿਮ ਕਾਰਡ ਲੈਣ ਤੱਕ ਦਾ ਸਾਰਾ ਕੰਮ ਪਲਾਂ ਵਿੱਚ ਹੋ ਗਿਆ ਹੈ। ਇਸਦੀ ਸਹੂਲਤ ਨੂੰ ਦੇਖਦੇ ਹੋਏ ਹੁਣ ਸਰਕਾਰ ਨੇ ਆਧਾਰ ਪ੍ਰਮਾਣਿਕਤਾ ਦਾ ਵਿਸਥਾਰ ਕੀਤਾ ਹੈ। ਵਿੱਤ ਮੰਤਰਾਲੇ ਨੇ ਹੁਣ 22 ਵਿੱਤ ਕੰਪਨੀਆਂ ਨੂੰ ਆਧਾਰ ਨਾਲ ਆਪਣੇ ਗਾਹਕਾਂ ਦੀ ਪੁਸ਼ਟੀ ਕਰਨ ਲਈ ਮਨਜ਼ੂਰੀ ਦਿੱਤੀ ਹੈ।
ਵਿੱਤ ਮੰਤਰਾਲੇ ਦੀ ਸੂਚਨਾ
ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਵਿੱਤ ਮੰਤਰਾਲੇ ਨੇ ਜਿਨ੍ਹਾਂ 22 ਕੰਪਨੀਆਂ ਨੂੰ ਆਧਾਰ ਨਾਲ ਵੈਰੀਫਿਕੇਸ਼ਨ ਲਈ ਮਨਜ਼ੂਰੀ ਦਿੱਤੀ ਹੈ, ਉਨ੍ਹਾਂ 'ਚ ਟਾਟਾ, ਮਹਿੰਦਰਾ, ਅਮੇਜ਼ੋਨ ਅਤੇ ਹੀਰੋ ਵਰਗੇ ਸਮੂਹਾਂ ਦੀਆਂ ਵਿੱਤੀ ਕੰਪਨੀਆਂ ਸ਼ਾਮਲ ਹਨ। ਮੰਤਰਾਲਾ ਦਾ ਕਹਿਣਾ ਹੈ ਕਿ ਇਹ 22 ਕੰਪਨੀਆਂ ਹੁਣ ਆਧਾਰ ਨੰਬਰ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਪਛਾਣ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਹੋਰ ਸਾਰੀਆਂ ਮਹੱਤਵਪੂਰਨ ਜਾਣਕਾਰੀਆਂ ਦੀ ਪੁਸ਼ਟੀ ਵੀ ਕਰ ਸਕਣਗੀਆਂ।
ਇਹਨਾਂ 22 ਵਿੱਤੀ ਕੰਪਨੀਆਂ ਵਿੱਚ ਗੋਦਰੇਜ ਫਾਈਨਾਂਸ, ਅਮੇਜ਼ੋਨ ਪੇ (ਇੰਡੀਆ) ਪ੍ਰਾਈਵੇਟ ਲਿਮਟਿਡ, ਆਦਿਤਿਆ ਬਿਰਲਾ ਹਾਊਸਿੰਗ ਫਾਈਨਾਂਸ, ਟਾਟਾ ਮੋਟਰਜ਼ ਫਾਈਨਾਂਸ ਸਲਿਊਸ਼ਨਜ਼, ਆਈਆਈਐੱਫਐੱਲ ਫਾਈਨਾਂਸ ਅਤੇ ਮਹਿੰਦਰਾ ਰੂਰਲ ਹਾਊਸਿੰਗ ਫਾਈਨਾਂਸ ਲਿਮਟਿਡ, ਯੂਨੀਓਰਬਿਟ ਪੇਮੈਂਟ ਸਲਿਊਸ਼ਨਜ਼ ਲਿਮਟਿਡ ਅਤੇ ਐੱਸਵੀ ਕ੍ਰੈਡਿਟਲਾਈਨ ਲਿਮਟਿਡ ਸ਼ਾਮਲ ਹਨ।
ਕੰਪਨੀਆਂ ਕੋਲ ਇਹ ਸਹੂਲਤ ਹੋਵੇਗੀ
ਪੀਟੀਆਈ ਦੀ ਇੱਕ ਖਬਰ ਵਿੱਚ, ਨੰਗੀਆ ਐਂਡਰਸਨ ਐਲਐਲਪੀ ਦੇ ਪਾਰਟਨਰ ਸੰਦੀਪ ਝੁਨਝੁਨਵਾਲਾ ਨੇ ਦੱਸਿਆ ਹੈ ਕਿ ਇਹ ਬੈਂਕਿੰਗ ਅਤੇ ਵਿੱਤੀ ਕੰਪਨੀਆਂ ਹੁਣ ਆਧਾਰ ਪ੍ਰਮਾਣਿਕਤਾ ਦੁਆਰਾ ਆਪਣੇ ਗਾਹਕਾਂ ਦੀ ਪੁਸ਼ਟੀ ਕਰਨ ਦੇ ਯੋਗ ਹੋਣਗੀਆਂ। ਉਨ੍ਹਾਂ ਕਿਹਾ ਕਿ ਵਿੱਤ ਮੰਤਰਾਲੇ ਵੱਲੋਂ ਨੋਟੀਫਾਈ ਕੀਤੀਆਂ 22 ਵਿੱਤੀ ਸੰਸਥਾਵਾਂ ਦੀ ਸੂਚੀ ਨੂੰ ਹੁਣ ਆਪਣੇ ਗਾਹਕਾਂ ਅਤੇ ਲਾਭਪਾਤਰੀਆਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਆਧਾਰ ਪ੍ਰਮਾਣਿਕਤਾ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।