New Banking Rules 1st May 2024: ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ, ਸੀਐਨਜੀ, ਪੀਐਨਜੀ ਦੀਆਂ ਕੀਮਤਾਂ ਤੈਅ ਹੁੰਦੀਆਂ ਹਨ। ਪੈਸੇ ਨਾਲ ਸਬੰਧਤ ਕਈ ਨਿਯਮ ਹਰ ਮਹੀਨੇ ਦੀ ਸ਼ੁਰੂਆਤ ਤੋਂ ਬਦਲ ਜਾਂਦੇ ਹਨ। ਇਸ ਦੇ ਨਾਲ ਹੀ, ਯੈੱਸ ਬੈਂਕ ਤੇ ICICI ਬੈਂਕ ਨੇ ਆਪਣੇ ਬਚਤ ਖਾਤਿਆਂ ਦੇ ਕਈ ਖਰਚੇ ਵਧਾ ਦਿੱਤੇ ਹਨ ਜੋ ਪਹਿਲੀ ਮਈ ਤੋਂ ਲਾਗੂ ਹੋਣਗੇ। ਯਾਨੀ ਇਨ੍ਹਾਂ ਦੋਵਾਂ ਬੈਂਕਾਂ ਦੇ ਗਾਹਕਾਂ ਨੂੰ ਕੁਝ ਸੇਵਾਵਾਂ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣੇ ਪੈਣਗੇ। ਇਸ ਦੇ ਨਾਲ ਹੀ HDFC ਬੈਂਕ ਦੁਆਰਾ ਸੀਨੀਅਰ ਨਾਗਰਿਕਾਂ ਲਈ ਚਲਾਈ ਜਾ ਰਹੀ ਸਕੀਮ ਦੀ ਅੰਤਿਮ ਮਿਤੀ 10 ਮਈ, 2024 ਹੈ। ਅਜਿਹੇ ‘ਚ ਨਿਵੇਸ਼ ਲਈ ਘੱਟ ਸਮਾਂ ਬਚਿਆ ਹੈ। ਆਓ ਜਾਣਦੇ ਹਾਂ ਇਨ੍ਹਾਂ ਨਿਯਮਾਂ ਬਾਰੇ…
Yes Bank ਦੇ ਸੇਵਿੰਗ ਖਾਤੇ ਦੇ ਬਦਲਣਗੇ ਨਿਯਮ
Yes Bank ਦੀ ਵੈੱਬਸਾਈਟ ‘ਤੇ ਕਿਹਾ ਗਿਆ ਹੈ ਕਿ ਸੇਵਿੰਗ ਖਾਤਿਆਂ ਦੇ ਵੱਖ-ਵੱਖ ਰੂਪਾਂ ਦਾ ਘੱਟੋ-ਘੱਟ ਔਸਤ ਬਕਾਇਆ (MAB) ਬਦਲਿਆ ਗਿਆ ਹੈ। ਅਕਾਂਊਂਟ ਪ੍ਰੋ ਮੈਕਸ ਵਿੱਚ ਘੱਟੋ-ਘੱਟ ਔਸਤ ਬੈਲੇਂਸ 50,000 ਰੁਪਏ ਹੋਵੇਗਾ। ਮੈਕਸੀਮਮ ਚਾਰਜ ਲਈ 1,000 ਰੁਪਏ ਦੀ ਸੀਮਾ ਤੈਅ ਕਰ ਦਿੱਤੀ ਗਈ ਹੈ। ਸੇਵਿੰਗ ਅਕਾਉਂਟ ਪ੍ਰੋ ਪਲੱਸ, Yes Essence SA ਤੇ YES Respect SA ਹੁਣ ਘੱਟੋ-ਘੱਟ ਬੈਲੇਂਸ 25,000 ਰੁਪਏ ਹੋਵੇਗਾ। YES bank ਇਸ ਅਕਾਂਊਂਟ ਲਈ ਚਾਰਜ ਦੀ ਮੈਕਸੀਮਮ ਸੀਮਾ 750 ਰੁਪਏ ਕਰ ਦਿੱਤੀ ਗਈ ਹੈ।
Saving Account PRo ਵਿੱਚ ਹੁਣ ਘੱਟੋ-ਘੱਟ ਬੈਲੇਂਸ 10,000 ਰੁਪਏ ਹੋਵੇਗਾ। ਖਰਚਿਆਂ ਲਈ ਅਧਿਕਤਮ ਸੀਮਾ 750 ਰੁਪਏ ਨਿਰਧਾਰਤ ਕੀਤੀ ਗਈ ਹੈ। ਇਹ ਨਿਯਮ 1 ਮਈ ਤੋਂ ਲਾਗੂ ਹੋ ਜਾਣਗੇ।
ICICI ਬੈਂਕ ਦੇ ਬਦਲਣਗੇ ਨਿਯਮ
ICICI ਬੈਂਕ ਨੇ ਕਈ ਤਰ੍ਹਾਂ ਦੀਆਂ ਸੇਵਾਵਾਂ ਅਤੇ ਖਰਚਿਆਂ ਵਿੱਚ ਵੀ ਬਦਲਾਅ ਕੀਤੇ ਹਨ। ਡੈਬਿਟ ਕਾਰਡ ਦੀ ਸਾਲਾਨਾ ਫੀਸ 200 ਰੁਪਏ ਕਰ ਦਿੱਤੀ ਗਈ ਹੈ। ਪੇਂਡੂ ਖੇਤਰਾਂ ਲਈ ਇਹ 11 ਰੁਪਏ ਪ੍ਰਤੀ ਸਾਲ ਹੋਵੇਗਾ। ਇੱਕ ਸਾਲ ਵਿੱਚ 25 ਪੰਨਿਆਂ ਵਾਲੀ ਚੈੱਕ ਬੁੱਕ ਲਈ ਕੋਈ ਚਾਰਜ ਨਹੀਂ ਲੱਗੇਗਾ। ਇਸ ਤੋਂ ਬਾਅਦ, ਚੈੱਕ ਦੇ ਹਰ ਪੰਨੇ ਲਈ 4 ਰੁਪਏ ਅਦਾ ਕਰਨੇ ਪੈਣਗੇ। IMPS ਦੇ ਲੈਣ-ਦੇਣ ਦੀ ਰਕਮ ‘ਤੇ ਚਾਰਜ ਲੱਗੇਗਾ। ਇਹ 2.50 ਰੁਪਏ ਤੋਂ 15 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਦੇ ਵਿਚਕਾਰ ਹੋਵੇਗਾ। ਇਹ ਤੁਹਾਡੀ ਰਕਮ ‘ਤੇ ਨਿਰਭਰ ਕਰਦਾ ਹੈ।
HDFC ਬੈਂਕ ਦੀ ਸੀਨੀਅਰ ਸਿਟੀਜ਼ਨ ਲਈ Wecare FD
HDFC ਬੈਂਕ ਨੇ ਸੀਨੀਅਰ ਸਿਟੀਜ਼ਨ ਕੇਅਰ FD (HDFC Bank Senior Citizen Care FD) ਵਿੱਚ ਨਿਵੇਸ਼ 10 ਮਈ 2024 ਤੱਕ ਨਿਵੇਸ਼ ਕਰ ਸਕਦੇ ਹਨ । ਬੈਂਕ ਸੀਨੀਅਰ ਨਾਗਰਿਕਾਂ ਨੂੰ 0.75 ਫੀਸਦੀ ਦਾ ਵਾਧੂ ਵਿਆਜ ਦਿੰਦਾ ਹੈ। ਇਹ ਤੁਹਾਡੀ ਨਿਯਮਤ FD ਨਾਲੋਂ ਥੋੜਾ ਜ਼ਿਆਦਾ ਵਿਆਜ ਹੈ। ਇਹ ਸੀਨੀਅਰ ਨਾਗਰਿਕਾਂ ਨੂੰ 5 ਸਾਲ ਤੋਂ ਲੈ ਕੇ 10 ਸਾਲ ਤੱਕ ਦੀ FD ‘ਤੇ 7.75 ਫੀਸਦੀ ਦਾ ਵਿਆਜ ਦੇ ਰਿਹਾ ਹੈ। ਇਹ ਵਿਆਜ 5 ਕਰੋੜ ਰੁਪਏ ਤੋਂ ਘੱਟ ਦੀ FD ‘ਤੇ ਮਿਲਦਾ ਹੈ।
LPG ਸਿਲੰਡਰ ਦੀ ਕੀਮਤ
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਐਲਪੀਜੀ ਸਿਲੰਡਰ ਦੀ ਕੀਮਤ ਤੈਅ ਕਰਦੀਆਂ ਹਨ। ਕੰਪਨੀਆਂ 14 ਕਿਲੋ ਦੇ ਘਰੇਲੂ ਸਿਲੰਡਰ ਅਤੇ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਇਸ ਤੋਂ ਇਲਾਵਾ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵੀ ਤੈਅ ਹੁੰਦੀਆਂ ਹਨ।