ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਦੇਸ਼ ਵਿੱਚ ਲੌਕਡਾਊਨ (lockdown) ਦਾ ਤੀਜਾ ਪੜਾਅ ਚਾਰ ਮਈ ਤੋਂ ਸ਼ੁਰੂ ਹੋ ਗਿਆ ਹੈ। ਲੌਕਡਾਊਨ ਦੌਰਾਨ ਕਈ ਸੂਬਾ ਸਰਕਾਰਾਂ (State Governments) ਨੇ ਕੇਂਦਰ ਸਰਕਾਰ (Center Government) ਨੂੰ ਸ਼ਰਾਬ ਦੀਆਂ ਦੁਕਾਨਾਂ (Alcohol Shops) ਖੋਲ੍ਹਣ ਦੀ ਬੇਨਤੀ ਕੀਤੀ ਸੀ। ਕਈ ਸੂਬੇ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਲਈ ਵੀ ਤਿਆਰ ਸੀ। ਦੇਸ਼ ‘ਚ ਪਹਿਲੇ ਅਤੇ ਦੂਜੇ ਬੰਦ ਦੇ ਦੌਰਾਨ ਸ਼ਰਾਬ ਦੀ ਵਿਕਰੀ ਵੀ ਬੰਦ ਕੀਤੀ ਗਈ ਸੀ, ਜਿਸ ਕਾਰਨ ਰੋਜ਼ਾਨਾ ਲਗਪਗ 700 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਅੱਜ ਤੋਂ ਲੌਕਡਾਊਨ 3.0 ‘ਚ ਕੁਝ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ, ਜਿਨ੍ਹਾਂ ਨੇ ਇੱਕ ਵਾਰ ਫਿਰ ਆਮਦਨੀ ਸ਼ੁਰੂ ਹੋ ਗਈ।
ਦਰਅਸਲ, ਬਹੁਤ ਸਾਰੇ ਰਾਜਾਂ ਦੀ 15-30 ਪ੍ਰਤੀਸ਼ਤ ਆਮਦਨੀ ਸ਼ਰਾਬ ਤੋਂ ਹੁੰਦੀ ਹੈ। ਸੂਬਿਆਂ ਨੇ ਸਾਲ 2019 ਵਿਚ ਸ਼ਰਾਬ ਤੋਂ ਤਕਰੀਬਨ 2.48 ਲੱਖ ਕਰੋੜ ਰੁਪਏ, 2018 ‘ਚ 2.17 ਲੱਖ ਕਰੋੜ ਰੁਪਏ ਅਤੇ 2017 ‘ਚ 1.99 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਸੀ। 2019 ਦੇ ਅੰਕੜਿਆਂ ਦੇ ਅਨੁਸਾਰ, ਲੌਕਡਾਊਨ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਦੌਰਾਨ 40 ਦਿਨਾਂ ਵਿੱਚ ਸੂਬਿਆਂ ਨੂੰ ਔਸਤਨ 27,000 ਕਰੋੜ ਰੁਪਏ ਦਾ ਨੁਕਸਾਨ ਹੋਇਆ। ਰਾਜਾਂ ਨੂੰ ਇੱਕ ਦਿਨ ‘ਚ ਲੌਕਡਾਊਨ ‘ਚ ਔਸਤਨ ਲਗਪਗ 679 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ।
ਮਾਰਕੀਟ ਰਿਸਰਚ ਫਰਮ ਯੂਰੋਮੈਂਟਲ ਇੰਟਰਨੈਸ਼ਨਲ ਦੀ ਇੱਕ ਰਿਪੋਰਟ ਮੁਤਾਬਕ, ਪਿਛਲੇ 10 ਸਾਲਾਂ ਵਿੱਚ ਭਾਰਤ ਵਿੱਚ ਸ਼ਰਾਬ ਉਦਯੋਗ ਦਾ ਕਾਰੋਬਾਰ ਲਗਪਗ ਦੁੱਗਣਾ ਹੋ ਗਿਆ ਹੈ। 20 ਤੋਂ 25 ਸਾਲ ਦੇ ਨੌਜਵਾਨ ਵਧੇਰੇ ਸ਼ਰਾਬ ਪੀ ਰਹੇ ਹਨ।
ਪ੍ਰਤੀ ਵਿਅਕਤੀ ਸ਼ਰਾਬ:
ਵਿਸ਼ਵਵਿਆਪੀ ਤੌਰ ‘ਤੇ ਸਾਲ 1990 ਵਿਚ ਪ੍ਰਤੀ ਵਿਅਕਤੀ ਔਸਤਨ 5.9 ਲੀਟਰ ਅਲਕੋਹਲ ਦਾ ਸੇਵਨ ਕੀਤਾ ਜਾਂਦਾ ਸੀ, ਜਦੋਂਕਿ ਸਾਲ 2017 ਤਕ ਪ੍ਰਤੀ ਵਿਅਕਤੀ ਔਸਤਨ 6.5 ਲੀਟਰ ਸ਼ਰਾਬ ਖਪਤ ਕੀਤੀ ਗਈ ਸੀ। ਭਾਰਤ ਨੇ ਸਾਲ 2017 ‘ਚ ਪ੍ਰਤੀ ਵਿਅਕਤੀ ਔਸਤਨ 5.9 ਲੀਟਰ ਅਲਕੋਹਲ ਪੀਤੀ, 1990 ਵਿਚ 3.9 ਲੀਟਰ ਸੀ।
ਅੱਠ ਲੱਖ ਲੀਟਰ ਬੀਅਰ ਦੀ ਧਮਕੀ:
ਲੌਕਡਾਊਨ ਵਿੱਚ ਸ਼ਰਾਬ ਦੇ ਬੰਦ ਹੋਣ ਕਾਰਨ 250 ਛੋਟੀਆਂ ਬੀਅਰ ਬਣਾਉਣ ਵਾਲੀਆਂ ਯੂਨਿਟਾਂ ਨੇ ਕਰੀਬ 8 ਲੱਖ ਲੀਟਰ ਤਾਜ਼ਾ ਬੀਅਰ ਦੀ ਬਰਬਾਦੀ ਬਾਰੇ ਚਿੰਤਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਜਾਣੋ, ਲੌਕਡਾਊਨ ਵਿੱਚ ਕਿੰਨੀ ਪ੍ਰਭਾਵਿਤ ਹੋਈ ਸੂਬਿਆਂ ਨੂੰ ਸ਼ਰਾਬ ਤੋਂ ਹੋਣ ਵਾਲੀ ਕਮਾਈ
ਮਨਵੀਰ ਕੌਰ ਰੰਧਾਵਾ
Updated at:
04 May 2020 10:36 PM (IST)
ਕਈ ਸੂਬੇ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਲਈ ਵੀ ਤਿਆਰ ਸੀ। ਦੇਸ਼ ‘ਚ ਪਹਿਲੇ ਅਤੇ ਦੂਜੇ ਬੰਦ ਦੇ ਦੌਰਾਨ ਸ਼ਰਾਬ ਦੀ ਵਿਕਰੀ ਵੀ ਬੰਦ ਕੀਤੀ ਗਈ ਸੀ, ਜਿਸ ਕਾਰਨ ਰੋਜ਼ਾਨਾ ਲਗਪਗ 700 ਕਰੋੜ ਦਾ ਨੁਕਸਾਨ ਹੋ ਰਿਹਾ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -