31 March financial deadline: ਵਿੱਤੀ ਸਾਲ 2023-24 ਥੋੜੇ ਹੀ ਦਿਨਾਂ ਵਿੱਚ ਸਮਾਪਤ ਹੋਣ ਵਾਲਾ ਹੈ ਅਤੇ ਅਪ੍ਰੈਲ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੋਣ ਵਾਲੀ ਹੈ। ਇਸ ਕਰਕੇ ਨਵੇਂ ਵਿੱਤੀ ਸਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਈ ਚੀਜ਼ਾਂ ਦੀ ਡੈਡਲਾਈਨ ਖ਼ਤਮ ਹੋਣ ਵਾਲੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਸ ਆਰਟਿਕਲ ਵਿੱਚ ਦੱਸਾਂਗੇ ਕਿ ਅਜਿਹੇ ਕਿਹੜੇ ਕੰਮ ਹਨ, ਜਿਹੜੇ ਤੁਹਾਨੂੰ 31 ਮਾਰਚ ਤੋਂ ਪਹਿਲਾਂ ਨਬੇੜਨੇ ਜ਼ਰੂਰੀ ਹਨ, ਨਹੀਂ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਵੇਗਾ। ਇਸ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਵੇਗਾ। ਇਸ ਆਰਟਿਕਲ ਵਿੱਚ ਪੜ੍ਹੋ ਪੂਰੀ ਜਾਣਕਾਰੀ...


ਟੈਕਸ ਸੇਵਿੰਗ ਦੇ ਲਈ ਨਿਵੇਸ਼ ਕਰੋ


ਜੇਕਰ ਤੁਸੀਂ ਪੁਰਾਣੀ ਟੈਕਸ ਪ੍ਰਣਾਲੀ ਅਪਣਾ ਰਹੇ ਹੋ ਤਾਂ ਟੈਕਸ ਬਚਾਉਣ ਲਈ ਨਿਵੇਸ਼ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਵਿੱਤੀ ਸਾਲ 2023-24 ਵਿੱਚ ਟੈਕਸ ਸੇਵਿੰਗ ਦਾ ਫਾਇਦਾ ਚੁੱਕਣਾ ਚਾਹੁੰਦੇ ਹੋ, ਤਾਂ 31 ਮਾਰਚ, 2024 ਤੋਂ ਪਹਿਲਾਂ ਵੱਖ-ਵੱਖ ਸਕੀਮਾਂ ਵਿੱਚ ਨਿਵੇਸ਼ ਕਰ ਲਓ। ਤੁਸੀਂ PPF, SSY, ਟੈਕਸ ਸੇਵਿੰਗ FD ਸਕੀਮਾਂ ਵਰਗੀਆਂ ਕਈ ਸਕੀਮਾਂ ਵਿੱਚ ਨਿਵੇਸ਼ ਕਰਕੇ ਟੈਕਸ ਸੇਵਿੰਗ ਦਾ ਫਾਇਦਾ ਚੁੱਕ ਸਕਦੇ ਹੋ।


TDS ਫਾਈਲਿੰਗ ਦਾ ਕੰਮ ਕਰੋ ਪੂਰਾ


ਟੈਕਸਪੇਅਰਸ ਨੂੰ 31 ਮਾਰਚ ਤੋਂ ਪਹਿਲਾਂ TDS ਸਰਟੀਫਿਕੇਟ ਜਾਰੀ ਕਰਨਾ ਹੋਵੇਗਾ। ਇਸ ਸਰਟੀਫਿਕੇਟ ਵਿੱਚ ਵੱਖ-ਵੱਖ ਟੈਕਸ ਡਿਡਕਸ਼ਨ ਬਾਰੇ ਜਾਣਕਾਰੀ ਦੇਣੀ ਹੋਵੇਗੀ। ਇਸ ਦੇ ਨਾਲ ਹੀ ਟੈਕਸਪੇਅਰਸ ਨੂੰ ਚਲਾਨ ਸਟੇਟਮੈਂਟ ਫਾਈਲ ਕਰਨ ਬਾਰੇ ਵੀ ਜਾਣਕਾਰੀ ਦਰਜ ਕਰਨੀ ਪੈਂਦੀ ਹੈ।


ਇਹ ਵੀ ਪੜ੍ਹੋ: Aadhaar Rules : ਭੁੱਲ ਕੇ ਵੀ ਨਾ ਕਰੋ ਅਜਿਹੀ ਗ਼ਲਤੀ, ਭਾਰੇ ਜੁਰਮਾਨੇ ਦੇ ਹੋ ਸਕਦੀ ਹੈ 3 ਸਾਲ ਦੀ ਜੇਲ੍ਹ


ਅਪਡੇਟ ਆਈਟੀਆਰ ਫਾਈਲ ਕਰਨ ਦੀ ਆਖਰੀ ਤਰੀਕ ਹੈ ਨੇੜੇ


Assessment year 2021-22 ਲਈ ਅਪਡੇਟ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ 31 ਮਾਰਚ ਹੈ। ਜੇਕਰ ਵਿੱਤੀ ਸਾਲ 2020-21 ਵਿੱਚ ਕੋਈ ਗਲਤੀ ਹੋਈ ਹੈ, ਤਾਂ ਤੁਸੀਂ ਅਪਡੇਟ ਰਿਟਰਨ ਭਰ ਕੇ ਇਸ ਵਿੱਚ ਸੁਧਾਰ ਕਰ ਸਕਦੇ ਹੋ।


Minimun balance ਮੈਨਟੇਨ ਕਰੋ


ਜੇਕਰ ਤੁਸੀਂ PPF ਜਾਂ ਸੁਕੰਨਿਆ ਸਮ੍ਰਿਧੀ ਯੋਜਨਾ ਵਰਗੀਆਂ ਯੋਜਨਾਵਾਂ ਵਿੱਚ ਨਿਵੇਸ਼ ਕਰ ਰਹੇ ਹੋ ਅਤੇ ਇਸ ਵਿੱਤੀ ਸਾਲ ਵਿੱਚ ਇੱਕ ਰੁਪਏ ਦਾ ਵੀ ਨਿਵੇਸ਼ ਨਹੀਂ ਕੀਤਾ ਹੈ, ਤਾਂ ਇਸ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰੋ। ਜੇਕਰ ਤੁਸੀਂ 31 ਮਾਰਚ ਤੱਕ ਮਿਨੀਮਮ ਬੈਲੇਂਸ ਵੀ ਨਹੀਂ ਰੱਖਦੇ, ਤਾਂ ਅਜਿਹੀ ਸਥਿਤੀ ਵਿੱਚ ਤੁਹਾਡਾ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ।


ਫਾਸਟੈਗ ਦੀ ਕੇਵਾਈਸੀ ਪੂਰੀ ਕਰੋ


ਜੇਕਰ ਤੁਸੀਂ ਅਜੇ ਤੱਕ ਫਾਸਟੈਗ ਦੀ ਕੇਵਾਈਸੀ ਪੂਰੀ ਨਹੀਂ ਕੀਤੀ ਹੈ, ਤਾਂ ਇਸ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰੋ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਫਾਸਟੈਗ ਕੇਵਾਈਸੀ ਨੂੰ ਪੂਰਾ ਕਰਨ ਦੀ ਆਖਰੀ ਤਰੀਕ 31 ਮਾਰਚ 2024 ਤੈਅ ਕੀਤੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਸੀਂ 1 ਅਪ੍ਰੈਲ ਤੋਂ ਆਪਣਾ ਫਾਸਟੈਗ ਰੀਚਾਰਜ ਨਹੀਂ ਕਰ ਸਕੋਗੇ।


ਇਹ ਵੀ ਪੜ੍ਹੋ: Voter ID ਕਾਰਡ 'ਚ ਪਤਾ ਬਦਲਣ ਲਈ ਲਾਈਨ 'ਚ ਖੜ੍ਹਨ ਦੀ ਨਹੀਂ ਪਵੇਗੀ ਲੋੜ, ਘਰ ਬੈਠੇ ਇੰਝ ਬਦਲੋ