ਨਵੀਂ ਦਿੱਲੀ: ਆਮ ਬਜਟ ਦੀ ਪੇਸ਼ਕਾਰੀ ਵਿੱਚ ਦੋ ਮਹੀਨੇ ਬਾਕੀ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ (nirmala sitharaman) ਨੇ ਕਿਹਾ ਹੈ ਕਿ ਕੋਵਿਡ-19 ਸੰਕਰਮਨ ਇਸ ਦੌਰ 'ਚ ਵਿੱਤੀ ਸਾਲ 2021-22 ਦੇ ਹੁਣ ਤੱਕ ਦੇ ਬਜਟ ਵਿੱਚ ਸਭ ਤੋਂ ਵੱਖਰਾ ਹੋਵੇਗਾ। ਇਸ ਬਜਟ ਵਿੱਚ ਹੈਲਥਕੇਅਰ, ਰੋਜ਼ੀ ਰੋਟੀ, ਰੁਜ਼ਗਾਰ ਅਤੇ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਸ ਬਜਟ ਵਿੱਚ ਉਨ੍ਹਾਂ ਸੈਕਟਰਾਂ ਨੂੰ ਪਹਿਲ ਦਿੱਤੀ ਜਾਵੇਗੀ ਜਿਸ ਵਿੱਚ ਕੋਵਿਡ ਨੇ ਸਭ ਤੋਂ ਵੱਧ ਹਾਹਾਕਾਰ ਮਚਾਈ। ਜੋ ਸੈਕਟਰ ਵਿਕਾਸ ਦੇ ਇੰਜਨ ਬਣ ਸਕਦੇ ਹਨ। ਬਜਟ ਵਿਚ ਉਨ੍ਹਾਂ ਨੂੰ ਵਧੇਰੇ ਸਹੂਲਤ ਦਿੱਤੀ ਜਾ ਸਕਦੀ ਹੈ।
ਹੈਲਥਕੇਅਰ, ਸਿੱਖਿਆ ਅਤੇ ਬੁਨਿਆਦੀ ਢਾਂਚੇ 'ਤੇ ਸਭ ਤੋਂ ਜ਼ਿਆਦਾ ਜ਼ੋਰ
ਸੀਆਈਆਈ ਦੇ ਇੱਕ ਸਮਾਗਮ ਵਿੱਚ ਨਿਰਮਲਾ ਸੀਤਾਰਮਨ ਨੇ ਉਦਯੋਗ ਦੇ ਨੁਮਾਇੰਦਿਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਇੰਪੁੱਟ ਭੇਜਣੇ ਚਾਹੀਦੇ ਹਨ ਤਾਂ ਕਿ ਇਹ ਬਜਟ ਬੇਮਿਸਾਲ ਸਾਬਤ ਹੋਏ। ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ 100 ਸਾਲਾਂ ਵਿੱਚ ਅਜਿਹਾ ਬਜਟ ਨਹੀਂ ਵੇਖਿਆ ਹੋਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਇਸ ਬਜਟ ਵਿੱਚ ਸਿਹਤ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਨੂੰ ਬਹੁਤ ਮਹੱਤਵ ਮਿਲੇਗਾ। ਹਸਪਤਾਲਾਂ, ਸਿਹਤ ਸੰਭਾਲ ਖੇਤਰ ਵਿਚ ਸਮਰੱਥਾ ਵਧਾਉਣ, ਟੈਲੀਮੇਡੀਸੀਨ ਸੈਕਟਰ ਵਿਚ ਹੁਨਰ ਵਿਕਾਸ ਅਤੇ ਸਿਹਤ ਦੇ ਬੁਨਿਆਦੀ ਢਾਂਚੇ ਵਿਚ ਵੱਡੇ ਪ੍ਰਬੰਧ ਕੀਤੇ ਜਾਣਗੇ।
ਚੰਡੀਗੜ੍ਹ ਦੇ ਕਲੱਬ ਦਾ ਹੈਰਾਨ ਕਰਨ ਵਾਲਾ ਮਾਮਲਾ, ਇੱਕ ਟੈਬਲ ਦੇ ਸੱਤ ਮਹਿਮਾਨ ਤੇ ਬਿੱਲ ਆਇਆ20 ਲੱਖ ਰੁਪਏ, ਜਾਣੋ ਕੀ ਹੈ ਮਾਜਰਾ
ਸਿਹਤ ਸੰਭਾਲ ਖੇਤਰ ਵਿਚ ਨਵੀਂ ਕਾਢਾਂ 'ਤੇ ਪੂਰਾ ਧਿਆਨ
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਕਰਮਚਾਰੀਆਂ ਵਿਚ ਔਰਤਾਂ ਦੀ ਭਾਗੀਦਾਰੀ ਵਧਾਉਣ ਦੇ ਪ੍ਰਬੰਧ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਲਗਪਗ 60 ਪ੍ਰਤੀਸ਼ਤ ਆਬਾਦੀ 30 ਸਾਲ ਤੋਂ ਘੱਟ ਉਮਰ ਦੀ ਹੈ। ਇਸ ਸਥਿਤੀ ਵਿੱਚ ਉਨ੍ਹਾਂ ਦੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਦੇ ਪ੍ਰਬੰਧ ਕੀਤੇ ਜਾ ਸਕਦੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਮੈਡੀਕਲ-ਆਰ ਐਂਡ ਡੀ, ਬਾਇਓਟੈਕਨਾਲੌਜੀ ਆਰ ਐਂਡ ਡੀ ਅਤੇ ਫਾਰਮਾ-ਆਰ ਐਂਡ ਡੀ ਪ੍ਰਾਈਵੇਟ-ਪਬਲਿਕ ਸਾਂਝੇਦਾਰੀ ਦੇ ਤਹਿਤ, ਕੋਰੋਨਾ ਇਨਫੈਕਸ਼ਨ ਵਰਗੀਆਂ ਮੁਸੀਬਤਾਂ ਵਿੱਚ ਇਲਾਜ ਦੀਆਂ ਸਸਤੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਧੇਰੇ ਪੂੰਜੀ ਨਿਵੇਸ਼ ਦੀ ਜ਼ਰੂਰਤ ਹੋਏਗੀ।
ਪ੍ਰਸ਼ਾੰਤ ਕੁਮਾਰ,CEO,GroupM ਨੇ ABP Network ਦੇ ਨਵੇਂ ਲੁੱਕ 'ਤੇ Message
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਨਿਰਮਲਾ ਸੀਤਾਰਮਨ ਬਜਟ ਦੀਆਂ ਤਿਆਰੀਆਂ ਵਿਚ ਰੁੱਝੀ, ਕਿਹਾ- '2021-22 ਵਿਚ ਪੇਸ਼ ਕੀਤਾ ਜਾਵੇਗਾ ਹੁਣ ਤਕ ਦਾ ਸਭ ਤੋਂ ਵੱਖਰਾ ਬਜਟ'
ਏਬੀਪੀ ਸਾਂਝਾ
Updated at:
19 Dec 2020 03:46 PM (IST)
ਇਸ ਬਜਟ ਵਿੱਚ ਹੈਲਥਕੇਅਰ, ਰੋਜ਼ੀ ਰੋਟੀ, ਰੁਜ਼ਗਾਰ ਅਤੇ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਸ ਬਜਟ ਵਿੱਚ ਉਨ੍ਹਾਂ ਸੈਕਟਰਾਂ ਨੂੰ ਪਹਿਲ ਦਿੱਤੀ ਜਾਵੇਗੀ ਜਿਸ ਵਿੱਚ ਕੋਵਿਡ ਨੇ ਸਭ ਤੋਂ ਵੱਧ ਹਾਹਾਕਾਰ ਮਚਾਈ।
- - - - - - - - - Advertisement - - - - - - - - -