ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਹਾਲ ਹੀ ਵਿੱਚ ਐਕਸਚੇਂਜ ਫੀਸ ਵਿੱਚ ਵਾਧਾ ਕੀਤਾ ਹੈ ਜੋ ਬੈਂਕ ਏਟੀਐਮ ਟ੍ਰਾਂਜੈਕਸ਼ਨਾਂ ਉਤੇ ਚਾਰਜ ਕਰ ਸਕਦੇ ਹਨ। ਵਿੱਤੀ ਲੈਣ-ਦੇਣ ਦੀ ਇੰਟਰਚੇਂਜ ਫੀਸ ਨੂੰ 15 ਰੁਪਏ ਤੋਂ ਵਧਾ ਕੇ 17 ਰੁਪਏ ਕਰ ਦਿੱਤਾ ਗਿਆ ਹੈ, ਜਦੋਂਕਿ ਗੈਰ-ਵਿੱਤੀ ਲੈਣ-ਦੇਣ ਲਈ 5 ਰੁਪਏ ਤੋਂ 6 ਰੁਪਏ ਕਰ ਦਿੱਤਾ ਗਿਆ ਹੈ। ਨਵੀਂਆਂ ਦਰਾਂ 1 ਅਗਸਤ 2021 ਤੋਂ ਲਾਗੂ ਹੋਣਗੀਆਂ।



ਆਰਬੀਆਈ ਅਨੁਸਾਰ, ਇੰਟਰਚੇਂਜ ਫੀਸ ਬੈਂਕਾਂ ਦੁਆਰਾ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਜ਼ਰੀਏ ਭੁਗਤਾਨ ਕਰਨ ਵਾਲੇ ਲੋਕਾਂ ਤੋਂ ਲਈ ਜਾਣ ਵਾਲੀ ਇੱਕ ਫੀਸ ਹੁੰਦੀ ਹੈ। ਇਹ ਫੀਸ ਬੈਂਕਾਂ ਤੇ ਏਟੀਐਮ ਤਾਇਨਾਤੀ ਕੰਪਨੀਆਂ ਵਿਚਕਾਰ ਵਿਵਾਦ ਦਾ ਵਿਸ਼ਾ ਰਹੀ ਹੈ।

ਏਟੀਐਮ ਤੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਬਦਲਾਅ
ਆਰਬੀਆਈ ਨੇ ਇਹ ਵੀ ਕਿਹਾ ਕਿ ਗਾਹਕ ਆਪਣੇ ਬੈਂਕ ਦੇ ਏਟੀਐਮ ਤੋਂ ਵਿੱਤੀ ਤੇ ਗੈਰ-ਵਿੱਤੀ ਲੈਣ-ਦੇਣ ਸਮੇਤ ਹਰ ਮਹੀਨੇ ਪੰਜ ਮੁਫਤ ਟ੍ਰਾਂਜੈਕਸ਼ਨਾਂ ਕਰ ਸਕਣਗੇ। ਉਹ ਦੂਜੇ ਬੈਂਕ ਦੇ ਏਟੀਐਮ ਤੋਂ ਮੁਫਤ ਲੈਣ-ਦੇਣ ਲਈ ਵੀ ਯੋਗ ਹਨ, ਜਿਸ ਵਿੱਚ ਮੈਟਰੋ ‘ਚ ਤਿੰਨ ਟ੍ਰਾਂਜੈਕਸ਼ਨਾਂ ਤੇ ਗੈਰ-ਮਹਾਨਗਰ ਸ਼ਹਿਰਾਂ ਵਿੱਚ ਪੰਜ ਟ੍ਰਾਂਜੈਕਸ਼ਨ ਸ਼ਾਮਲ ਹਨ।

ਮੁਫਤ ਲੈਣ-ਦੇਣ ਤੋਂ ਇਲਾਵਾ, ਗਾਹਕਾਂ ਦੇ ਖਰਚਿਆਂ ਦੀ ਸੀਮਾ ਇਸ ਸਮੇਂ 20 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਹੈ, ਜਿਸ ਨੂੰ 1 ਜਨਵਰੀ 2022 ਤੋਂ ਵਧਾ ਕੇ 21 ਰੁਪਏ ਕਰ ਦਿੱਤਾ ਜਾਵੇਗਾ। ਬੈਂਕਾਂ ਦੇ ਵੱਧ ਇੰਟਰਚੇਂਜ ਚਾਰਜਸ ਤੇ ਮੁਆਵਜ਼ੇ ਦੇ ਆਮ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ, ਆਰਬੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਗਾਹਕ ਚਾਰਜਿਜ ਪ੍ਰਤੀ ਟ੍ਰਾਂਜੈਕਸ਼ਨ 21 ਰੁਪਏ ਤੱਕ ਵਧਾਉਣ ਦੀ ਆਗਿਆ ਹੈ। ਇਹ ਵਾਧਾ 1 ਜਨਵਰੀ, 2022 ਤੋਂ ਲਾਗੂ ਹੋਵੇਗਾ।

ਸਟੇਟ ਬੈਂਕ ਆਫ਼ ਇੰਡੀਆ ਨੇ ਹਾਲ ਹੀ ਵਿੱਚ ਜੁਲਾਈ ਦੇ ਸ਼ੁਰੂ ਵਿੱਚ ਆਪਣੇ ਏਟੀਐਮਜ਼ ਅਤੇ ਬੈਂਕ ਸ਼ਾਖਾਵਾਂ ਤੋਂ ਨਕਦ ਕਢਵਾਉਣ ਲਈ ਸੇਵਾ ਖਰਚਿਆਂ ਵਿੱਚ ਸੋਧ ਕੀਤੀ ਸੀ। ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ (ਬੀਐਸਬੀਡੀ) ਖਾਤਿਆਂ ਜਾਂ ਐਸਬੀਆਈ ਬੀਐਸਬੀਡੀ ਖਾਤਿਆਂ ਲਈ, ਏਟੀਐਮ ਅਤੇ ਸ਼ਾਖਾ ਦੇ ਚਾਰਜ ਸਮੇਤ ਚਾਰ ਨਕਦ ਕਢਵਾਉਣ ਦੇ ਲੈਣ-ਦੇਣ ਲਈ ਚਾਰਜ ਲਏ ਜਾਣਗੇ। ਨਾਲ ਹੀ, ਐਸਬੀਆਈ ਖਾਤਾ ਧਾਰਕਾਂ ਨੂੰ ਸਿਰਫ ਪਹਿਲੇ 10 ਚੈੱਕ ਪੱਤਿਆਂ 'ਤੇ ਕਿਸੇ ਵੀ ਖਰਚੇ ਤੋਂ ਛੋਟ ਮਿਲੇਗੀ। ਇਸ ਸੀਮਾ ਤੋਂ ਵੱਧ ਦੇ ਚੈੱਕ ਪੱਤੇ 1 ਜੁਲਾਈ 2021 ਤੋਂ ਲਾਗੂ ਹੋਣਗੇ।