Global Layoffs 2024: ਸਾਲ 2024 ਵਿੱਚ ਦੁਨੀਆ ਭਰ ਵਿੱਚ ਛਾਂਟੀ ਦੀ ਰਫ਼ਤਾਰ ਘਟਨ ਦਾ ਨਾਂਅ ਨਹੀਂਣ ਲੈ ਰਹੀ। ਇਸ ਸਾਲ ਹੁਣ ਤੱਕ ਕਈ ਨਾਮੀ ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਬਾਹਰ ਦਾ ਰਾਹ ਦਿਖਾ ਰਹੀ ਹੈ। ਹੁਣ ਇਸ ਵਿੱਚ ਟੈਕ ਜਗਤ ਦੀ ਦਿੱਗਜ ਤੇ ਦੁਨੀਆ ਦੀ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਐਪਲ ਦਾ ਨਾਂਅ ਵੀ ਇਸ ਵਿੱਚ ਜੁੜ ਗਿਆ ਹੈ। ਐਪਲ ਨੇ ਹਾਲ ਹੀ ਵਿੱਚ 600 ਤੋਂ ਜ਼ਿਆਦਾ ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ।


ਕੰਪਨੀ ਨੇ ਜਾਣਕਾਰੀ ਕੀਤੀ ਸਾਂਝੀ


ਬਲੂਮਬਰਗ ਦੀ ਇੱਕ ਰਿਪੋਰਟ ਦੇ ਮੁਕਾਬਕ, ਐਪਲ ਨੇ ਛਾਂਟੀ ਦੀ ਗੱਲ ਸਵਿਕਾਰ ਲਈ ਹੈ। ਬੂਲਮਬਰਗ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਪਲ ਨੇ ਕੈਲੀਫੋਰਨੀਆ ਵਿੱਚ 600 ਤੋਂ ਜ਼ਿਆਦਾ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਕੰਪਨੀ ਨੇ ਇਹ ਫ਼ੈਸਲਾ ਕਾਰ ਤੇ ਸਮਾਰਟਵਾਚ ਡਿਸਪਲੇਅ ਪ੍ਰਾਜੈਕਟ ਨੂੰ ਬੰਦ ਕਰਨ ਦੇ ਕਰਕੇ ਲਿਆ ਹੈ।


ਛਾਂਟੀ ਦੀ ਇਹ ਖ਼ਬਰ ਇਸ ਕਾਰਨ ਗੰਭੀਰ ਹੋ ਜਾਂਦੀ ਹੈ ਕਿਉਂਕਿ ਐਪਲ ਦੀ ਗਿਣਤੀ ਸਿਰਫ਼ ਟੈਕ ਇੰਡੀਸਟਰੀ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਦੀਆਂ ਵੱਡੀਆਂ ਗਿਣਤੀਆਂ ਵਿੱਚ ਆਉਂਦੀ ਹੈ। ਐਪਲ ਦਾ ਸ਼ੇਅਰ ਅਮਰੀਕੀ ਬਾਜ਼ਾਰ ਵਿੱਚ ਵੀਰਵਾਰ ਨੂੰ 0.49 ਫ਼ੀਸਦੀ ਘਟਕੇ 168.82 ਡਾਲਰ ਉੱਤੇ ਰਿਹਾ। ਉਸ ਤੋਂ ਬਾਅਦ ਕੰਪਨੀ ਦਾ ਐਮਕੈਪ 2.61 ਟ੍ਰਿਲੀਅਨ ਡਾਲਰ ਸੀ। ਇਸ ਹਿਸਾਬ ਨਾਲ ਐਪਲ ਸਿਰਫ਼ ਮਾਈਕ੍ਰੋਸਾਫ਼ਟ ਤੋਂ ਪਿੱਛੇ ਹੈ ਤੇ ਦੁਨੀਆ ਦੀ ਸਭ ਤੋਂ ਵੱਡੀ ਲਿਸਟੇਡ ਕੰਪਨੀ ਹੈ।


ਕੰਪਨੀ ਦੇ ਮੁਕਾਬਕ, ਛਾਂਟੀ ਦਾ ਸ਼ਿਕਾਰ ਹੋਏ ਲੋਕਾਂ ਵਿੱਚ ਘੱਟੋ-ਘੱਟ 87 ਕਰਮਚਾਰੀ ਐਪਲ ਦੀ ਸ੍ਰੀਕੇਟ ਫੈਸਿਲਿਟੀ ਵਿੱਚ ਕੰਮ ਕਰ ਰਹੇ ਸੀ। ਜਿੱਥੇ ਅਗਲੀ ਪੀੜ੍ਹੀ ਸਕ੍ਰੀਨ ਡਿਵਲਪਮੈਂਟ ਦਾ ਕੰਮ ਹੋ ਰਿਹਾ ਸੀ। ਉੱਥੇ ਹੀ ਬਾਕੀ ਪ੍ਰਭਾਵਿਤ ਕਰਮਚਾਰੀ ਦੂਜੀ ਬਿਲਡਿੰਗ ਵਿੱਚ ਕੰਮ ਕਰਦੇ ਸੀ ਜੋ ਕਾਰ ਪ੍ਰਾਜੈਕਟ ਵਿੱਚ ਕੰਮ ਕਰਦੇ ਸੀ।


ਐਪਲ ਦੇ ਕਾਰ ਪ੍ਰਾਜੈਕਟ ਨੂੰ ਲੈ ਕੇ ਦੁਨੀਆ ਭਰ ਵਿੱਚ ਚਰਚਾ ਸੀ। ਹੁਣ ਕਈ ਮੋਬਾਇਲ ਤੇ ਗੈਜੇਟ ਕੰਪਨੀਆਂ ਵ੍ਹੀਕਲ ਖਾਸਕਰ ਈਵੀ ਸੈਗਮੈਂਟ ਵਿੱਚ ਆ ਗਈਆਂ ਹਨ, ਸ਼ਾਓਮੀ ਤੇ ਹੁਆਵੇ ਵਰਗੀਆਂ ਚੀਨੀ ਸਮਾਰਟਫੋਨ ਕੰਪਨੀਆਂ ਵੀ ਈਵੀ ਮਾਰਕਿਟ ਵਿੱਚ ਆ ਗਈਆਂ ਹਨ। ਐਪਲ ਨੇ ਵੀ ਥੋੜ੍ਹਾ ਸਮਾਂ ਪਹਿਲਾਂ ਆਪਣਾ  ਪ੍ਰੋਟੋਟਾਇਪ  ਪੇਸ਼ ਕੀਤਾ ਸੀ ਪਰ ਇਸ ਸਾਲ ਦੀ ਸ਼ੁਰੂਆਤ ਵਿੱਚ ਜਾਣਕਾਰੀ ਸਾਹਮਣੇ ਆਈ ਸੀ ਕਿ ਐਪਲ ਨੇ ਇਸ ਪ੍ਰਾਜੈਕਟ ਤੋਂ ਪਿੱਛੇ ਹਟਣ ਦਾ ਫ਼ੈਸਲਾ ਲਿਆ ਹੈ।