Gold Silver Rate on 25 August 2023: ਜੇ ਤੁਸੀਂ ਅੱਜ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸੋਨਾ ਅਤੇ ਚਾਂਦੀ ਦੋਵੇਂ ਫਿਊਚਰਜ਼ ਮਾਰਕਿਟ ਭਾਵ ਮਲਟੀ ਕਮੋਡਿਟੀ ਐਕਸਚੇਂਜ (Multi Commodity Exchange) 'ਤੇ ਲਾਲ ਨਿਸ਼ਾਨ 'ਤੇ ਹਨ। ਸਭ ਤੋਂ ਪਹਿਲਾਂ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਸਮੇਂ 'ਚ ਇਹ 64 ਰੁਪਏ ਭਾਵ 0.11 ਫੀਸਦੀ ਦੀ ਗਿਰਾਵਟ ਨਾਲ 58,767 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਬਾਅਦ ਇਸ 'ਚ ਹੋਰ ਗਿਰਾਵਟ ਆਈ ਹੈ ਅਤੇ ਦਿਨ 'ਚ 2 ਵਜੇ ਤੱਕ ਇਹ 78 ਰੁਪਏ ਡਿੱਗ ਕੇ 58,733 ਰੁਪਏ 'ਤੇ ਆ ਗਿਆ ਹੈ। ਦੂਜੇ ਪਾਸੇ ਵੀਰਵਾਰ ਨੂੰ ਵਾਇਦਾ ਬਾਜ਼ਾਰ 'ਚ ਸੋਨਾ 58,811 ਰੁਪਏ 'ਤੇ ਬੰਦ ਹੋਇਆ ਸੀ।



ਚਾਂਦੀ ਦਾ ਕੀ ਹੈ ਹਾਲ?



ਸੋਨੇ ਤੋਂ ਇਲਾਵਾ ਚਾਂਦੀ ਦੀ ਕੀਮਤ ਵੀ ਅੱਜ ਹੇਠਾਂ ਆਈ ਹੈ। ਸਤੰਬਰ ਫਿਊਚਰਜ਼ ਲਈ ਚਾਂਦੀ ਦੀ ਕੀਮਤ ਸ਼ੁਰੂਆਤੀ ਕਾਰੋਬਾਰ 'ਚ 0.28 ਫੀਸਦੀ ਜਾਂ 206 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਦੇ ਨਾਲ 73,398 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ। ਇਸ ਦੇ ਨਾਲ ਹੀ ਦੁਪਹਿਰ 2 ਵਜੇ ਤੱਕ ਇਸ ਦੀਆਂ ਕੀਮਤਾਂ 'ਚ ਕੁਝ ਸੁਧਾਰ ਹੋਇਆ ਹੈ ਅਤੇ ਫਿਲਹਾਲ ਇਹ 50 ਰੁਪਏ ਘੱਟ ਕੇ 73,518 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ। ਵੀਰਵਾਰ ਨੂੰ MCX 'ਤੇ ਚਾਂਦੀ 73,568 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।



ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ 



>> ਕੋਲਕਾਤਾ— 24 ਕੈਰੇਟ ਸੋਨਾ 59,450 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 76,400 ਰੁਪਏ ਪ੍ਰਤੀ 10 ਗ੍ਰਾਮ 'ਤੇ ਉਪਲਬਧ ਹੈ।
>>  ਦਿੱਲੀ- 24 ਕੈਰੇਟ ਸੋਨਾ 59,660 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 76,400 ਰੁਪਏ ਪ੍ਰਤੀ 10 ਗ੍ਰਾਮ 'ਤੇ ਉਪਲਬਧ ਹੈ।
>>  ਚੇਨਈ— 24 ਕੈਰੇਟ ਸੋਨਾ 59,730 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 79,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਉਪਲਬਧ ਹੈ।
>>  ਮੁੰਬਈ— 24 ਕੈਰੇਟ ਸੋਨਾ 59,450 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 76,400 ਰੁਪਏ ਪ੍ਰਤੀ ਕਿਲੋ ਮਿਲ ਰਹੀ ਹੈ।
>>  ਅਹਿਮਦਾਬਾਦ- 24 ਕੈਰੇਟ ਸੋਨਾ 59,500 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 76,400 ਰੁਪਏ ਪ੍ਰਤੀ 10 ਗ੍ਰਾਮ 'ਤੇ ਉਪਲਬਧ ਹੈ।
>>  ਪੁਣੇ— 24 ਕੈਰੇਟ ਸੋਨਾ 59,450 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ ਦੀ ਕੀਮਤ 76,400 ਰੁਪਏ ਪ੍ਰਤੀ 10 ਗ੍ਰਾਮ ਮਿਲ ਰਹੀ ਹੈ।
>>  ਚੰਡੀਗੜ੍ਹ- 24 ਕੈਰੇਟ ਸੋਨਾ 59,600 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 76,400 ਰੁਪਏ ਪ੍ਰਤੀ 10 ਗ੍ਰਾਮ ਮਿਲ ਰਹੀ ਹੈ।
>> ਜੈਪੁਰ— 24 ਕੈਰੇਟ ਸੋਨਾ 59,600 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 76,400 ਰੁਪਏ ਪ੍ਰਤੀ 10 ਗ੍ਰਾਮ 'ਤੇ ਉਪਲਬਧ ਹੈ।
>>  ਲਖਨਊ— 24 ਕੈਰੇਟ ਸੋਨਾ 59,600 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 76,400 ਰੁਪਏ ਪ੍ਰਤੀ 10 ਗ੍ਰਾਮ 'ਤੇ ਉਪਲਬਧ ਹੈ।
>> ਪਟਨਾ— 24 ਕੈਰੇਟ ਸੋਨਾ 59,500 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 76,400 ਰੁਪਏ ਪ੍ਰਤੀ 10 ਗ੍ਰਾਮ 'ਤੇ ਉਪਲਬਧ ਹੈ।