ਕਿਸੇ ਵੀ ਅਚਾਨਕ ਐਮਰਜੈਂਸੀ ਜਾਂ ਕਿਸੇ ਵੱਡੀ ਲੋੜ ਦੇ ਮਾਮਲੇ ਵਿੱਚ, ਲੋਕ ਅਕਸਰ ਲੋਨ ਦਾ ਸਹਾਰਾ ਲੈਂਦੇ ਹਨ। ਜਦੋਂ ਅਜਿਹੀਆਂ ਸਥਿਤੀਆਂ ਪੈਦਾ ਹੁੰਦੀਆਂ ਹਨ, ਤਾਂ ਬਹੁਤ ਸਾਰੇ ਲੋਕ ਗੋਲਡ ਲੋਨ ਵੱਲ ਰੁੱਖ ਕਰਦੇ ਹਨ, ਜਿਸ ਦੇ ਚਲਦੇ ਭਾਰਤ ਵਿੱਚ ਗੋਲਡ ਲੋਨ ਦਾ ਇੱਕ ਬਹੁਤ ਵੱਡਾ ਬਾਜ਼ਾਰ ਤਿਆਰ ਹੋ ਗਿਆ ਹੈ। ਗੋਲਡ ਲੋਨ ਦੇ ਬਾਜ਼ਾਰ ਲਗਾਤਾਰ ਤੇਜੀ ਆ ਰਹੀ ਹੈ ਅਤੇ ਦੇਸ਼ ਦੇ ਕਿਸਾਨਾਂ ਦਾ ਵੀ ਇਸ ਵਿੱਚ ਵੱਡਾ ਯੋਗਦਾਨ ਹੈ।
ਇੰਨਾ ਵੱਡਾ ਹੋਣ ਜਾ ਰਿਹਾ ਹੈ ਬਾਜ਼ਾਰ
ਘਰੇਲੂ ਰੇਟਿੰਗ ਏਜੰਸੀ ICRA ਨੇ ਹਾਲ ਹੀ 'ਚ ਗੋਲਡ ਲੋਨ ਬਾਜ਼ਾਰ 'ਤੇ ਇਕ ਰਿਪੋਰਟ ਤਿਆਰ ਕੀਤੀ ਹੈ। ਉਸ ਰਿਪੋਰਟ 'ਚ ਗੋਲਡ ਲੋਨ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਸਾਹਮਣੇ ਆਈਆਂ ਹਨ। ਜਿਵੇਂ ਕਿ ICRA ਦਾ ਕਹਿਣਾ ਹੈ ਕਿ ਭਾਰਤ ਵਿੱਚ ਗੋਲਡ ਲੋਨ ਮਾਰਕੀਟ ਇਸ ਵਿੱਤੀ ਸਾਲ ਵਿੱਚ 10 ਲੱਖ ਕਰੋੜ ਰੁਪਏ ਨੂੰ ਪਾਰ ਕਰ ਜਾਵੇਗਾ। ਗੋਲਡ ਲੋਨ ਮਾਰਕੀਟ ਦਾ ਆਕਾਰ ਮਾਰਚ 2027 ਤੱਕ 15 ਲੱਖ ਕਰੋੜ ਰੁਪਏ ਦੇ ਕਰੀਬ ਪਹੁੰਚਣ ਦੀ ਉਮੀਦ ਹੈ।
ਸਿਰਫ਼ ਓਰਗੇਨਾਈਜਡ ਗੋਲਡ ਲੋਨ ਡੇਟਾ
ICRA ਦਾ ਇਹ ਅੰਦਾਜ਼ਾ ਸਿਰਫ਼ ਓਰਗੇਨਾਈਜਡ ਗੋਲਡ ਲੋਨ ਬਾਜ਼ਾਰ ਬਾਰੇ ਹੈ। ਓਰਗੇਨਾਈਜਡ ਗੋਲਡ ਲੋਨ ਦਾ ਅਰਥ ਹੈ ਅਜਿਹੇ ਕਰਜ਼ੇ ਜਿਸ ਵਿੱਚ ਲੋਕ ਬੈਂਕਾਂ ਜਾਂ NBFC ਕੋਲ ਆਪਣਾ ਸੋਨਾ ਗਿਰਵੀ ਰੱਖ ਕੇ ਕਰਜ਼ਾ ਲੈਂਦੇ ਹਨ। ਇਸ ਤੋਂ ਇਲਾਵਾ, ਅਨ-ਓਰਗੇਨਾਈਜਡ ਸੋਨੇ ਦੇ ਕਰਜ਼ਿਆਂ ਦਾ ਵੀ ਇੱਕ ਵੱਡਾ ਬਾਜ਼ਾਰ ਹੈ, ਜਿਸ ਵਿੱਚ ਸਥਾਨਕ ਸਰਾਫਾ ਵਪਾਰੀਆਂ ਜਾਂ ਸ਼ਾਹੂਕਾਰਾਂ ਕੋਲ ਸੋਨਾ ਗਿਰਵੀ ਰੱਖ ਕੇ ਲਏ ਗਏ ਕਰਜ਼ੇ ਸ਼ਾਮਲ ਹਨ।
ਇਹ ਵੀ ਪੜ੍ਹੋ: ਕਿਸਾਨਾਂ ਲਈ ਖੁਸ਼ਖਬਰੀ! ਕੇਂਦਰ ਸਰਕਾਰ ਨੇ ਚੌਲਾਂ ਬਾਰੇ ਲਿਆ ਵੱਡਾ ਫੈਸਲਾ, ਝੋਨੇ ਦਾ ਵਧੇਗਾ ਭਾਅ?
ਕਿਸਾਨਾਂ ਦੇ ਦਮ 'ਤੇ ਅੱਗੇ ਹਨ ਬੈਂਕ
ICRA ਦੀ ਰਿਪੋਰਟ ਦੱਸਦੀ ਹੈ ਕਿ ਸੋਨੇ ਦੇ ਕਰਜ਼ਿਆਂ ਦੀ ਇਸ ਵੱਡੀ ਮਾਰਕੀਟ ਵਿੱਚ ਕਿਸਾਨਾਂ ਦੀ ਵੱਡੀ ਹਿੱਸੇਦਾਰੀ ਹੈ। ਕਿਸਾਨ ਖਾਸ ਕਰਕੇ ਬੈਂਕਾਂ ਵਿੱਚ ਸੋਨਾ ਗਹਿਣੇ ਰੱਖ ਕੇ ਖੇਤੀ ਕਰਜ਼ੇ ਲੈ ਰਹੇ ਹਨ। ਇਸ ਕਾਰਨ ਸੋਨੇ ਦੇ ਕਰਜ਼ਿਆਂ ਦੇ ਓਰਗੇਨਾਈਜਡ ਬਾਜ਼ਾਰ ਵਿੱਚ ਬੈਂਕਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ। ਬੈਂਕਾਂ ਤੋਂ ਇਲਾਵਾ, NBFCs ਰਿਟੇਲ ਗੋਲਡ ਲੋਨ ਤੋਂ ਮਦਦ ਮਿਲ ਰਹੀ ਹੈ ।
ਇਹ ਵੀ ਪੜ੍ਹੋ: ਰਾਸ਼ਨ ਕਾਰਡ ਧਾਰਕਾਂ ਨੂੰ ਨਵਰਾਤਰੀ ਗਿਫਟ, ਇਹ ਦੋ ਚੀਜ਼ਾਂ ਵੀ ਮੁਫ਼ਤ ਵੰਡੇਗੀ ਸਰਕਾਰ
ਲੋਕ ਗੋਲਡ ਲੋਨ ਕਿਉਂ ਪਸੰਦ ਕਰਦੇ ਹਨ?
ਅਸਲ ਵਿੱਚ ਦੋ ਤਰ੍ਹਾਂ ਦੇ ਕਰਜ਼ੇ ਹਨ, ਸੁਰੱਖਿਅਤ ਅਤੇ ਅਸੁਰੱਖਿਅਤ। ਜਦੋਂ ਕਿਸੇ ਸੰਪਤੀ ਨੂੰ ਕਰਜ਼ੇ ਦੇ ਬਦਲੇ ਗਿਰਵੀ ਰੱਖਿਆ ਜਾਂਦਾ ਹੈ, ਤਾਂ ਇਸਨੂੰ ਸੁਰੱਖਿਅਤ ਕਰਜ਼ਾ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਸੁਰੱਖਿਅਤ ਕਰਜ਼ਾ ਲੈਣਾ ਪਸੰਦ ਕਰਦੇ ਹਨ ਕਿਉਂਕਿ ਵਿਆਜ ਦਰ ਘੱਟ ਹੈ ਅਤੇ ਲੋਨ ਦੀ ਰਕਮ ਵੱਧ ਹੈ। ਸੁਰੱਖਿਅਤ ਲੋਨ ਦਿੰਦੇ ਸਮੇਂ, ਬੈਂਕ ਆਮ ਤੌਰ 'ਤੇ ਸੋਨਾ, ਸਿਕਓਰਿਟੀਜ, ਜਾਇਦਾਦ ਵਰਗੀਆਂ ਸੰਪਤੀਆਂ ਨੂੰ ਗਿਰਵੀ ਰੱਖਦੇ ਹਨ। ਇਹੀ ਕਾਰਨ ਹੈ ਕਿ ਲੋਕਾਂ ਨੂੰ ਲੋੜ ਪੈਣ 'ਤੇ ਗੋਲਡ ਲੋਨ ਲੈਣਾ ਆਸਾਨ ਲੱਗਦਾ ਹੈ। ਕਰਜ਼ੇ ਦੀ ਰਕਮ ਗਿਰਵੀ ਰੱਖੇ ਜਾ ਰਹੇ ਸੋਨੇ ਦੇ ਬਾਜ਼ਾਰ ਮੁੱਲ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ। ਬਾਜ਼ਾਰ ਮੁੱਲ ਦਾ ਕਰੀਬ 75 ਪ੍ਰਤੀਸ਼ਤ ਤੱਕ ਲੋਨ ਦੇ ਰੂਪ ਵਿੱਚ ਮਿਲ ਜਾਂਦਾ ਹੈ।
ਇਸ ਤਰ੍ਹਾਂ ਵਧ ਰਿਹਾ ਹੈ ਗੋਲਡ ਲੋਨ ਬਾਜ਼ਾਰ
ਆਰਬੀਆਈ ਦੀ ਇੱਕ ਰਿਪੋਰਟ ਦਰਸਾਉਂਦੀ ਹੈ ਕਿ ਗੋਲਡ ਲੋਨ, ਖਾਸ ਤੌਰ 'ਤੇ ਗਹਿਣਿਆਂ ਦੇ ਗਿਰਵੀ ਰੱਖਣ ਲਈ ਲਏ ਗਏ ਕਰਜ਼ੇ, ਹਾਲ ਹੀ ਵਿੱਚ ਕਾਫ਼ੀ ਵਧੇ ਹਨ। ਮੌਜੂਦਾ ਵਿੱਤੀ ਸਾਲ 'ਚ ਗਹਿਣਿਆਂ 'ਤੇ ਲਏ ਗਏ ਗੋਲਡ ਲੋਨ 'ਚ 29 ਫੀਸਦੀ ਦਾ ਭਾਰੀ ਵਾਧਾ ਹੋਇਆ ਹੈ। ਇਹ ਅੰਕੜਾ ਜੁਲਾਈ ਤੱਕ ਦਾ ਹੈ। ਜੁਲਾਈ 2023 ਤੋਂ ਜੁਲਾਈ 2024 ਤੱਕ ਦੇ ਇੱਕ ਸਾਲ ਦੀ ਮਿਆਦ ਦੇ ਦੌਰਾਨ, ਸਾਲਾਨਾ ਆਧਾਰ 'ਤੇ ਅਜਿਹੇ ਕਰਜ਼ਿਆਂ ਵਿੱਚ 39 ਪ੍ਰਤੀਸ਼ਤ ਦਾ ਭਾਰੀ ਵਾਧਾ ਹੋਇਆ ਹੈ। ਗਹਿਣਿਆਂ ਦੇ ਬਦਲੇ ਲਏ ਗਏ ਖੇਤੀਬਾੜੀ ਕਰਜ਼ਿਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਵਿੱਤੀ ਸਾਲ 2019-20 ਤੋਂ ਵਿੱਤੀ ਸਾਲ 2023-24 ਦੌਰਾਨ 26 ਪ੍ਰਤੀਸ਼ਤ ਦਾ ਸਾਲਾਨਾ ਵਾਧਾ ਹੋਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਹਾਲ ਹੀ ਦੇ ਸਾਲਾਂ ਵਿਚ ਕਿਸਾਨਾਂ ਨੇ ਆਪਣੇ ਘਰੇਲੂ ਗਹਿਣੇ ਬੈਂਕਾਂ ਕੋਲ ਰੱਖ ਕੇ ਜ਼ਿਆਦਾ ਕਰਜ਼ ਉਠਾਇਆ ਹੈ।