ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ ਦੇ ਪ੍ਰਭਾਵ ਕਰਕੇ ਸੋਨੇ ਦੀ ਕੀਮਤ ਨਵੀਂਆਂ ਉਚਾਈਆਂ ਨੂੰ ਛੂਹ ਰਹੀਆਂ ਹਨ। ਘਰੇਲੂ ਫਿਊਚਰਜ਼ ਮਾਰਕੀਟ ਵਿੱਚ ਸੋਨੇ ਦੀਆਂ ਵਾਅਦਾ ਕੀਮਤਾਂ (Gold Futures Price) ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਕਰਕੇ ਮਲਟੀਪਲ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀ ਕੀਮਤ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਐਮਸੀਐਕਸ 'ਤੇ, ਅਕਤੂਬਰ 2020 ਦੇ ਸੋਨੇ ਦਾ ਭਾਅ 0.35% ਦੀ ਤੇਜ਼ੀ ਨਾਲ 55,290 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ 'ਤੇ ਟ੍ਰੈਂਡ ਕਰ ਰਿਹਾ ਸੀ।

ਇਸ ਦੇ ਨਾਲ ਹੀ ਸਤੰਬਰ 2020 ਦਾ ਚਾਂਦੀ ਦਾ ਵਾਅਦਾ ਭਾਅ ਵੀ ਇੱਕ ਫ਼ੀਸਦ ਵਧ ਕੇ 72,600 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਬੁੱਧਵਾਰ ਨੂੰ ਸੋਨੇ ਦੀ ਕੀਮਤ ਇੱਕ ਪ੍ਰਤੀਸ਼ਤ ਯਾਨੀ ਪ੍ਰਤੀ 10 ਗ੍ਰਾਮ 580 ਰੁਪਏ ਚੜ੍ਹ ਕੇ 55,597 ਰੁਪਏ ਪਹੁੰਚ ਗਿਆ। ਚਾਂਦੀ ਵਿੱਚ ਵੀ 3.2 ਪ੍ਰਤੀਸ਼ਤ ਦਾ ਵਾਧਾ ਹੋਇਆ, ਇਹ ਦਰਸਾਉਂਦਾ ਹੋਇਆ ਇੱਕ ਕਿੱਲੋ ਚਾਂਦੀ ਦੀ ਕੀਮਤ 2250 ਰੁਪਏ ਵਧ ਗਈ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਦੀ ਚਮਕ ਵਧੀ:

ਡਾਲਰ ਦੇ ਕਮਜ਼ੋਰ ਹੋਣ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲੀ। ਬੁੱਧਵਾਰ ਨੂੰ ਸੋਨੇ ਦਾ ਭਾਅ 0.3 ਪ੍ਰਤੀਸ਼ਤ ਦੀ ਤੇਜ਼ੀ ਨਾਲ 205.90 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਸ ਦੇ ਨਾਲ ਹੀ ਸਪਾਟ ਸੋਨੇ ਦੀ ਕੀਮਤ 2039.75 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ। ਹਾਲਾਂਕਿ, ਚਾਂਦੀ 0.4% ਦੀ ਗਿਰਾਵਟ ਦੇ ਨਾਲ 26.91 ਡਾਲਰ ਪ੍ਰਤੀ ਔਂਸ ਰਹੀ।

ਜਾਣੋ ਕਿਉਂ ਵੱਧ ਰਹੀਆਂ ਸੋਨੇ ਦੀਆਂ ਕੀਮਤਾਂ?

ਅਮਰੀਕੀ ਡਾਲਰ (US Dollar) ਦੇ ਦਬਾਅ ਕਾਰਨ ਡਾਲਰ ਦਾ ਇੰਡੈਕਸ '0.2 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ। ਇਹ ਪਿਛਲੇ ਦੋ ਸਾਲਾਂ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ। ਕੋਟਕ ਸਿਕਿਓਰਿਟੀਜ਼ ਨੇ ਕਿਹਾ ਕਿ ਡਾਲਰ ਦੇ ਕਮਜ਼ੋਰ ਹੋਣ ਕਾਰਨ, ਯੂਐਸ-ਚੀਨ ਵਪਾਰ ਯੁੱਧ, ਯੂਐਸ ਵਾਇਰਸ ਰਾਹਤ ਪੈਕੇਜ ਬਾਰੇ ਅਸਪਸ਼ਟਤਾ ਕਰਕੇ ਸੋਨੇ ਦੀਆਂ ਕੀਮਤਾਂ ਵਧ ਰਹੀਆਂ ਹਨ।

ਉਧਰ, ਦੂਜੇ ਪਾਸੇ ਕੋਰੋਨਾਵਾਇਰਸ ਸੰਕਰਮਣ ਘੱਟ ਹੋਣ ਦੀ ਬਜਾਏ ਵੱਧ ਰਿਹਾ ਹੈ। ਸਟਾਕ ਬਾਜ਼ਾਰਾਂ ਵਿੱਚ ਇਸ ਅਨਿਸ਼ਚਿਤਤਾ ਕਾਰਨ ਜ਼ਮੀਨ-ਜਾਇਦਾਦ ਵੀ ਪ੍ਰਭਾਵਿਤ ਹੋਇਆ ਹੈ। ਇਹ ਦੌਰ 'ਚ ਨਿਵੇਸ਼ਕਾਂ ਨੂੰ ਸਭ ਤੋਂ ਸੁਰੱਖਿਅਤ ਸੋਨਾ ਪ੍ਰਤੀਤ ਹੁੰਦਾ ਹੈ। ਨਿਵੇਸ਼ਕਾਂ ਦਾ ਰੁਝਾਨ ਸੋਨੇ, ਸੋਨੇ ਦੇ ਈਟੀਐਫ ਤੇ ਬਾਂਡ ਵੱਲ ਵਧੇ ਹੈ। ਇਹੀ ਕਾਰਨ ਹੈ ਕਿ ਸੋਨੇ ਦੀਆਂ ਦਰਾਂ ਵੱਧ ਰਹੀਆਂ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904