Gold Silver Price: ਅੱਜ ਸੋਨੇ ਦੀ ਕੀਮਤ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਅਤੇ ਚਾਂਦੀ ਵੀ ਬਹੁਤ ਸਸਤੀ ਹੋ ਗਈ ਹੈ। ਚਾਂਦੀ ਦੀਆਂ ਕੀਮਤਾਂ 'ਚ 900 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਜੇਕਰ ਤੁਸੀਂ 31 ਅਗਸਤ ਨੂੰ ਆਉਣ ਵਾਲੇ ਗਣੇਸ਼ ਚਤੁਰਥੀ ਤਿਉਹਾਰ ਲਈ ਸੋਨੇ ਦੇ ਗਹਿਣਿਆਂ ਦੀ ਖਰੀਦਦਾਰੀ ਕਰਨ ਬਾਰੇ ਸੋਚ ਰਹੇ ਹੋ, ਤਾਂ ਅੱਜ ਇੱਕ ਵਧੀਆ ਮੌਕਾ ਹੈ। ਜੇਕਰ ਤੁਸੀਂ ਮੂਰਤੀ ਲਈ ਚਾਂਦੀ ਦੇ ਸਮਾਨ ਜਾਂ ਚਾਂਦੀ ਦੇ ਗਹਿਣੇ ਖਰੀਦਣੇ ਹਨ, ਤਾਂ ਤੁਸੀਂ ਇਸ ਨੂੰ ਬਹੁਤ ਘੱਟ ਰੇਟ 'ਤੇ ਪ੍ਰਾਪਤ ਕਰ ਸਕਦੇ ਹੋ। ਜਾਣੋ ਅੱਜ ਕੀ ਹਨ ਸੋਨੇ-ਚਾਂਦੀ ਦੀਆਂ ਕੀਮਤਾਂ।


ਫਿਊਚਰਜ਼ ਬਜ਼ਾਰ 'ਚ ਘਟੀਆਂ ਕੀਮਤਾਂ 


ਫਿਊਚਰ ਮਾਰਕੀਟ ਯਾਨੀ ਮਲਟੀ ਕਮੋਡਿਟੀ ਐਕਸਚੇਂਜ 'ਤੇ ਅੱਜ ਸੋਨੇ ਦੀਆਂ ਕੀਮਤਾਂ ਹੇਠਾਂ ਆਈਆਂ ਹਨ। ਅਕਤੂਬਰ 'ਚ MCX 'ਤੇ ਸੋਨਾ ਵਾਇਦਾ 326 ਰੁਪਏ ਦੀ ਗਿਰਾਵਟ ਨਾਲ ਬਣਿਆ ਹੋਇਆ ਹੈ। ਸੋਨਾ ਅੱਜ 50,912 ਰੁਪਏ ਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ ਉਪਲਬਧ ਹੈ। ਦੂਜੇ ਪਾਸੇ ਚਾਂਦੀ ਦੀ ਕੀਮਤ 'ਤੇ ਨਜ਼ਰ ਮਾਰੀਏ ਤਾਂ ਇਸ 'ਚ 900 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਚਾਂਦੀ ਦਾ ਸਤੰਬਰ ਵਾਇਦਾ 908 ਰੁਪਏ ਟੁੱਟ ਗਿਆ
ਇਹ 53,872 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਨਾਲ ਕਾਰੋਬਾਰ ਕਰ ਰਿਹਾ ਹੈ। ਇਸ 'ਚ ਇਸ 'ਚ 1.66 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।


ਪ੍ਰਚੂਨ ਸਰਾਫਾ ਬਾਜ਼ਾਰ 'ਚ ਸੋਨਾ ਕਿੰਨਾ ਹੋਇਆ ਸਸਤਾ 


ਅੱਜ ਦਿੱਲੀ ਦੇ ਬਾਜ਼ਾਰ 'ਚ ਸੋਨੇ ਦੀ ਕੀਮਤ 'ਤੇ ਨਜ਼ਰ ਮਾਰੀਏ ਤਾਂ ਇਹ 22 ਕੈਰੇਟ ਲਈ 150 ਰੁਪਏ ਸਸਤਾ ਹੋ ਕੇ 47,300 ਰੁਪਏ ਪ੍ਰਤੀ 10 ਗ੍ਰਾਮ ਮਿਲ ਰਿਹਾ ਹੈ। ਦੂਜੇ ਪਾਸੇ 24 ਕੈਰੇਟ ਸੋਨਾ 160 ਰੁਪਏ ਸਸਤਾ ਹੋ ਕੇ 51600 ਰੁਪਏ ਦੇ ਹਿਸਾਬ ਨਾਲ ਮਿਲ ਰਿਹਾ ਹੈ।


ਮੁੰਬਈ ਦੇ ਜ਼ਵੇਰੀ ਬਾਜ਼ਾਰ 'ਚ ਸੋਨਾ ਕਿੰਨਾ ਹੈ ਸਸਤਾ


ਮੁੰਬਈ ਦੇ ਜ਼ਵੇਰੀ ਬਾਜ਼ਾਰ 'ਚ 22 ਕੈਰੇਟ ਸ਼ੁੱਧਤਾ ਵਾਲਾ ਸੋਨਾ 150 ਰੁਪਏ ਸਸਤਾ ਹੋ ਕੇ 47,150 ਰੁਪਏ 'ਤੇ ਮਿਲ ਰਿਹਾ ਹੈ। ਦੂਜੇ ਪਾਸੇ 24 ਕੈਰੇਟ ਸ਼ੁੱਧਤਾ ਵਾਲਾ ਸੋਨਾ 51430 ਰੁਪਏ ਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ 170 ਰੁਪਏ ਸਸਤਾ ਹੋ ਰਿਹਾ ਹੈ।