Gold Silver Price: ਦੇਸ਼ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਪਿਛਲੇ ਇੱਕ ਹਫਤੇ ਵਿੱਚ ਵਾਧਾ ਹੋਇਆ ਹੈ। ਸੋਨੇ ਦੀਆਂ ਕੀਮਤਾਂ ਵਧ ਕੇ 48272 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ ਹਨ। ਇਸ ਦੇ ਨਾਲ ਹੀ ਚਾਂਦੀ 68912 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਇੱਕ ਹਫਤੇ ਵਿੱਚ 24 ਕੈਰਟ ਸੋਨੇ ਦੀ ਕੀਮਤ ਵਿੱਚ 410 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਹੈ।


 


ਇੰਡੀਅਨ ਬੁੱਲ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਪਿਛਲੇ ਕਾਰੋਬਾਰੀ ਸੈਸ਼ਨ ਦੇ ਆਖਰੀ ਦਿਨ 9 ਜੁਲਾਈ ਨੂੰ, ਸੋਨੇ ਦੀ ਕੀਮਤ 47863 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 16 ਜੁਲਾਈ ਨੂੰ 48273 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਪਿਛਲੇ ਇੱਕ ਹਫਤੇ ਵਿੱਚ ਕੀਮਤਾਂ ਵਿੱਚ ਬਹੁਤ ਤਬਦੀਲੀ ਆਈ ਹੈ। ਇੱਕ ਹਫਤੇ ਵਿੱਚ, 999 ਸ਼ੁੱਧਤਾ ਵਾਲਾ ਸੋਨਾ 410 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਕੇ 48,273 ਰੁਪਏ ਹੋ ਗਿਆ, ਜਦਕਿ 9 ਜੁਲਾਈ ਨੂੰ ਇਹ 47863 ਰੁਪਏ ਸੀ। 995 ਸ਼ੁੱਧਤਾ ਵਾਲਾ ਸੋਨਾ 409 ਰੁਪਏ ਮਹਿੰਗਾ ਹੋਇਆ। ਇਸ ਦੀ ਕੀਮਤ 16 ਜੁਲਾਈ ਨੂੰ 48080 ਰੁਪਏ ਸੀ। 916  ਸ਼ੁੱਧਤਾ ਵਾਲੇ ਸੋਨੇ ਦੀਆਂ ਕੀਮਤਾਂ 375 ਰੁਪਏ ਵਧੀਆਂ। ਇਹ 16 ਜੁਲਾਈ ਨੂੰ 44218 ਰੁਪਏ 'ਤੇ ਪਹੁੰਚ ਗਿਆ। 


 


ਇਸ ਦੇ ਨਾਲ ਹੀ 750 ਸ਼ੁੱਧਤਾ ਵਾਲਾ ਸੋਨਾ 308 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਗਿਆ ਅਤੇ 16 ਜੁਲਾਈ ਨੂੰ 36205 ਰੁਪਏ 'ਤੇ ਪਹੁੰਚ ਗਿਆ। 9 ਜੁਲਾਈ ਨੂੰ ਇਸ ਦੀ ਕੀਮਤ 35897 ਰੁਪਏ ਸੀ। ਇਸ ਦੌਰਾਨ 585 ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 240 ਰੁਪਏ ਵਧੀ ਅਤੇ ਇਹ 16 ਜੁਲਾਈ ਨੂੰ 28,240 ਰੁਪਏ ਹੋ ਗਈ ਜੋ 9 ਜੁਲਾਈ ਨੂੰ 28000 ਸੀ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ਵਿਚ 123 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ। 9 ਜੁਲਾਈ ਨੂੰ ਚਾਂਦੀ 68,789 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ 16 ਜੁਲਾਈ ਨੂੰ 68,912 ਰੁਪਏ ਹੋ ਗਈ।


 


Gold Silver Price: ਇੱਕ ਹਫਤੇ 'ਚ ਸੋਨੇ ਦੀ ਕੀਮਤ 410 ਰੁਪਏ ਵਧੀ, ਚਾਂਦੀ ਵੀ ਹੋਈ ਮਹਿੰਗੀ, ਜਾਣੋ ਤਾਜ਼ਾ ਕੀਮਤਾਂ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904