Gold Silver Rate: ਅੱਜ ਸੋਨੇ ਅਤੇ ਚਾਂਦੀ ਦੀ ਕੀਮਤ 'ਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਸੋਨੇ ਦੀ ਕੀਮਤ 'ਚ ਜਿੱਥੇ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ, ਉੱਥੇ ਹੀ ਅੱਜ ਚਾਂਦੀ ਦੀ ਕੀਮਤ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਫਿਊਚਰ ਬਜ਼ਾਰ 'ਚ ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨਾ ਕਰੀਬ 0.10 ਫੀਸਦੀ ਸਸਤਾ ਹੋਇਆ ਹੈ ਅਤੇ ਚਾਂਦੀ ਕਰੀਬ 0.5 ਫੀਸਦੀ ਮਹਿੰਗੀ ਹੋ ਗਈ ਹੈ।
MCX 'ਤੇ ਸੋਨੇ ਦੀ ਦਰ
ਮਲਟੀ ਕਮੋਡਿਟੀ ਐਕਸਚੇਂਜ ਯਾਨੀ MCX 'ਤੇ ਗੋਲਡ ਅਕਤੂਬਰ ਫਿਊਚਰਜ਼ 57 ਰੁਪਏ ਜਾਂ 0.11 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਇਸ 'ਚ 50,472 ਰੁਪਏ ਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ ਵਪਾਰ ਦੇਖਣ ਨੂੰ ਮਿਲ ਰਿਹਾ ਹੈ। MCX 'ਤੇ ਹੀ, ਚਾਂਦੀ ਦਾ ਦਸੰਬਰ ਫਿਊਚਰ 270 ਰੁਪਏ ਜਾਂ 0.49 ਫੀਸਦੀ ਦੀ ਛਾਲ ਨਾਲ ਬਣਿਆ ਹੋਇਆ ਹੈ। ਚਾਂਦੀ 'ਚ 55,320 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਸ਼ੁੱਕਰਵਾਰ ਨੂੰ ਕਿਵੇਂ ਰਹੇ ਸੀ ਸੋਨਾ ਤੇ ਚਾਂਦੀ ਦੇ ਭਾਅ
MCX 'ਤੇ ਸੋਨਾ ਅਕਤੂਬਰ ਫਿਊਚਰ ਪਿਛਲੇ ਵਪਾਰਕ ਸੈਸ਼ਨ ਯਾਨੀ ਸ਼ੁੱਕਰਵਾਰ ਨੂੰ 50,529 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਦੂਜੇ ਪਾਸੇ ਚਾਂਦੀ ਦਾ ਦਸੰਬਰ ਵਾਇਦਾ ਕਾਰੋਬਾਰ 55,050 ਰੁਪਏ 'ਤੇ ਬੰਦ ਹੋਇਆ।
ਗਲੋਬਲ ਬਾਜ਼ਾਰ 'ਚ ਸੋਨੇ-ਚਾਂਦੀ ਦੀ ਰਫਤਾਰ
ਗਲੋਬਲ ਬਾਜ਼ਾਰ 'ਚ ਸਪਾਟ ਸੋਨਾ 2.55 ਡਾਲਰ ਦੀ ਗਿਰਾਵਟ ਨਾਲ 1713.60 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਕਾਮੈਕਸ 'ਤੇ ਚਾਂਦੀ 0.19 ਫੀਸਦੀ ਜਾਂ 0.03 ਡਾਲਰ ਦੇ ਵਾਧੇ ਨਾਲ 18.86 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ।