ਨੌਕਰੀਪੇਸ਼ਾ ਲੋਕਾਂ ਲਈ ਅਹਿਮ ਖਬਰ ਹੈ. ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਡੇ ਕੋਲ EPFO ਖਾਤਾ ਜ਼ਰੂਰ ਹੋਵੇਗਾ। ਅਜਿਹੇ 'ਚ ਇਹ ਖ਼ਬਰ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। 1 ਅਪ੍ਰੈਲ ਤੋਂ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਨਿਯਮਾਂ 'ਚ ਮਹੱਤਵਪੂਰਨ ਬਦਲਾਅ ਕੀਤੇ ਹਨ। ਇਸ ਨਿਯਮ ਦੇ ਲਾਗੂ ਹੋਣ ਨਾਲ ਲੱਖਾਂ ਕਰਮਚਾਰੀਆਂ ਨੂੰ ਸਿੱਧਾ ਫ਼ਾਇਦਾ ਹੋਵੇਗਾ। ਨਵੇਂ ਨਿਯਮ ਦੇ ਤਹਿਤ ਪੀਐੱਫ ਖਾਤੇ ਨੂੰ ਆਟੋ ਟਰਾਂਸਫਰ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਨੌਕਰੀ ਬਦਲਣ 'ਤੇ PF ਖਾਤੇ ਨੂੰ ਨਵੇਂ ਖਾਤੇ 'ਚ ਟਰਾਂਸਫਰ ਕਰਨ ਦੀ ਲੋੜ ਨਹੀਂ ਹੋਵੇਗੀ। ਉਦਾਹਰਨ ਲਈ, ਜੇਕਰ ਤੁਸੀਂ ਨੌਕਰੀ ਬਦਲਦੇ ਹੋ, ਤਾਂ ਤੁਹਾਡਾ PF ਖਾਤਾ 1 ਅਪ੍ਰੈਲ ਤੋਂ ਆਪਣੇ ਆਪ ਟ੍ਰਾਂਸਫਰ ਹੋ ਜਾਵੇਗਾ।


ਪਹਿਲਾਂ PF ਖਾਤੇ ਨੂੰ ਕਰਵਾਉਣਾ ਪੈਂਦਾ ਸੀ ਮਰਜ
ਇਸ ਤੋਂ ਪਹਿਲਾਂ, ਜਦੋਂ ਵੀ ਤੁਸੀਂ ਨੌਕਰੀ ਬਦਲਦੇ ਸੀ ਤਾਂ ਨਵੇਂ PF ਖਾਤੇ ਨੂੰ UAN ਵਿੱਚ ਜੋੜਿਆ ਜਾਂਦਾ ਸੀ। ਨੌਕਰੀਆਂ ਬਦਲਣ ਤੋਂ ਬਾਅਦ, ਤੁਹਾਨੂੰ EPFO ਦੀ ਵੈੱਬਸਾਈਟ 'ਤੇ ਜਾ ਕੇ ਆਪਣੇ EPF ਖਾਤੇ ਨੂੰ ਮਿਲਾਉਣਾ ਪੈਂਦਾ ਸੀ। ਹੁਣ ਤੁਹਾਨੂੰ ਆਪਣੇ PF ਖਾਤੇ ਨੂੰ ਮਰਜ ਜਾਂ ਟ੍ਰਾਂਸਫਰ ਕਰਨ ਦੀ ਲੋੜ ਨਹੀਂ ਪਵੇਗੀ। ਨੌਕਰੀ ਬਦਲਦੇ ਹੀ ਇਹ ਆਪਣੇ ਆਪ ਤਬਦੀਲ ਹੋ ਜਾਵੇਗਾ। ਦੱਸ ਦੇਈਏ ਕਿ ਕਰਮਚਾਰੀ ਨੂੰ EPF ਖਾਤੇ 'ਚ ਬੇਸਿਕ ਸੈਲਰੀ ਦਾ 12 ਫ਼ੀਸਦੀ ਯੋਗਦਾਨ ਦੇਣਾ ਹੁੰਦਾ ਹੈ ਅਤੇ ਇੰਨਾ ਹੀ ਯੋਗਦਾਨ ਰੋਜ਼ਗਾਰਦਾਤਾ ਵੀ ਕਰਦਾ ਹੈ। ਇਸ ਖਾਤੇ ਰਾਹੀਂ ਕਰਮਚਾਰੀ ਨੂੰ ਬਾਅਦ ਵਿੱਚ ਪੈਨਸ਼ਨ ਦਿੱਤੀ ਜਾਂਦੀ ਹੈ।



EPFO ਨਾਲ ਜੁੜੇ 16.02 ਲੱਖ ਮੈਂਬਰ
EPFO ਦੇ ਪੇਰੋਲ ਡੇਟਾ ਦੇ ਅਨੁਸਾਰ, ਜਨਵਰੀ 2024 ਵਿੱਚ 16.02 ਲੱਖ ਮੈਂਬਰ EPFO ਵਿੱਚ ਸ਼ਾਮਲ ਹੋਏ ਸਨ। ਇਹ ਜਾਣਕਾਰੀ ਕਿਰਤ ਮੰਤਰਾਲੇ ਨੇ ਦਿੱਤੀ ਹੈ। ਇਸ ਸਮੇਂ ਲਗਭਗ 8.08 ਲੱਖ ਨਵੇਂ ਮੈਂਬਰਾਂ ਨੇ EPFO ਵਿੱਚ ਆਪਣੇ ਆਪ ਨੂੰ ਰਜਿਸਟਰ ਕੀਤਾ ਸੀ। ਮੰਤਰਾਲੇ ਨੇ ਕਿਹਾ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਆਰਜ਼ੀ ਤਨਖਾਹ ਅੰਕੜੇ ਜਨਵਰੀ 2024 ਵਿੱਚ 16.02 ਲੱਖ ਮੈਂਬਰਾਂ ਦੀ ਸ਼ੁੱਧ ਵਾਧਾ ਦਰਸਾਉਂਦੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।