ਇਲੈਕਟ੍ਰਾਨਿਕ ਮੇਲ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ਲਈ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਦੁਆਰਾ ਇਕ ਚਿਤਾਵਨੀ ਜਾਰੀ ਕੀਤੀ ਗਈ ਹੈ। ਸੀਈਆਰਟੀ-ਇਨ ਦੀ ਰਿਪੋਰਟ ਅਨੁਸਾਰ ਰੈਨਸਮਵੇਅਰ ਵਾਇਰਸ ਦਾ ਫੈਸਲਾ ਈ-ਮੇਲ ਰਾਹੀਂ ਕੀਤਾ ਜਾਂਦਾ ਹੈ। ਅਜਿਹੇ 'ਚ ਈ-ਮੇਲ ਯੂਜ਼ਰਜ਼ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਰੈਸਮਵੇਅਰ ਵਾਇਰਸ ਰਾਂਹੀ ਯੂਜ਼ਰਜ਼ਾਂ ਦੇ ਬੈਂਕ ਖਾਤਿਆਂ 'ਚ ਦਾਖਲ ਹੋ ਸਕਦਾ ਹੈ। ਸੀਈਆਰਟੀ-ਇਨ ਨੇ 21 ਦਸੰਬਰ ਨੂੰ ਵਾਇਰਸ ਬਾਰੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।


ਇਹ ਕਿਵੇਂ ਚਲਦਾ ਹੈ


CERT-In ਦੇ ਅਨੁਸਾਰ ਨਵਾਂ ਰੈਸਮਵੇਅਰ ਵਾਇਰਸ ਵਿੰਡੋਜ਼ ਕੰਪਿਊਟਰ ਉਪਭੋਗਤਾਵਾਂ ਲਈ ਤਿਆਰ ਕੀਤਾ ਗਿਆ ਹੈ। ਇਹ ਵਾਇਰਸ ਈਮੇਲ ਰਾਹੀਂ ਕੰਪਿਊਟਰ ਸਿਸਟਮ ਤਕ ਪਹੁੰਚ ਗਿਆ ਹੈ। ਇਸ ਤੋਂ ਬਾਅਦ ਵਾਇਰਸ ਪੀਸੀ ਦਾ ਕੰਟਰੋਲ ਹੈਕਰਾਂ ਨੂੰ ਦੇ ਦਿੰਦਾ ਹੈ। ਫਿਰ ਹੈਕਰ ਰਿਮੋਟਲੀ ਪੀਸੀ ਨੂੰ ਲਾਕ ਕਰ ਦਿੰਦੇ ਹਨ। ਇਸ ਤੋਂ ਬਾਅਦ ਹੈਕਰਾਂ ਵੱਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਇਹ ਮੰਗ ਬਿਟਕੋਇਨਾਂ ਵਿਚ ਵੀ ਕੀਤੀ ਜਾ ਸਕਦੀ ਹੈ। ਉਪਭੋਗਤਾਵਾਂ ਦੁਆਰਾ ਪੈਸੇ ਦਾ ਭੁਗਤਾਨ ਨਾ ਕਰਨ ਦੀ ਸਥਿਤੀ ਵਿਚ ਲੋੜੀਂਦੀਆਂ ਫਾਈਲਾਂ ਨੂੰ ਮਿਟਾਇਆ ਜਾਂਦਾ ਹੈ ਇਸ ਨਾਲ ਹੀ ਕੰਪਿਊਟਰ ਅਸਮਰੱਥ ਹੈ। ਜੇਕਰ ਤੁਹਾਡੇ ਕੰਪਿਊਟਰ ਦਾ ਡਾਟਾ ਲਾਕ ਕਰ ਦਿੱਤਾ ਗਿਆ ਹੈ ਅਤੇ ਸਕ੍ਰੀਨ ਵਾਲਪੇਪਰ ਨੂੰ ਇਕ ਰੈਨਸਮ ਨੋਟ ਨਾਲ ਬਦਲ ਦਿੱਤਾ ਗਿਆ ਹੈ, ਤਾਂ ਤੁਹਾਡਾ ਡਾਟਾ ਹੁਣ ਸੁਰੱਖਿਅਤ ਨਹੀਂ ਹੈ।


ਬਚਾਅ ਕਿਵੇਂ ਕਰਨਾ ਹੈ


 



  • ਆਪਣੇ ਪ੍ਰੋਗਰਾਮਾਂ ਤੇ ਓਪਰੇਟਿੰਗ ਸਿਸਟਮ ਨੂੰ ਹਮੇਸ਼ਾ ਨਵੀਨਤਮ ਵਰਜ਼ਨ ਨਾਲ ਅਪਡੇਟ ਰੱਖੋ।

  • ਸੰਚਾਰ ਨੈੱਟਵਰਕ ਨੂੰ ਵਪਾਰਕ ਗਤੀਵਿਧੀਆਂ ਤੋਂ ਵੱਖ ਰੱਖੋ। ਇਸ ਦੇ ਲਈ ਫਿਜ਼ੀਕਲ ਕੰਟਰੋਲ ਅਤੇ ਵਰਚੁਅਲ ਲੋਕਲ ਏਰੀਆ ਨੈੱਟਵਰਕ ਦੀ ਵਰਤੋਂ ਕੀਤੀ ਜਾ ਸਕਦੀ ਹੈ।

  • ਉਪਭੋਗਤਾਵਾਂ ਨੂੰ ਬਿਨਾਂ ਲੋੜ ਦੇ ਆਪਣੇ ਰਿਮੋਟ ਡੈਸਕ ਪ੍ਰੋਟੋਕੋਲ (ਆਰਡੀਪੀ) ਨੂੰ ਅਯੋਗ ਕਰਨਾ ਚਾਹੀਦਾ ਹੈ। ਨਾਲ ਹੀ ਲੋੜ ਪੈਣ 'ਤੇ ਇਕ ਸੁਰੱਖਿਅਤ ਨੈੱਟਵਰਕ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

  • ਸਾਫਟਵੇਅਰ ਐਪਲੀਕੇਸ਼ਨਾਂ ਨੂੰ ਸਥਾਪਤ ਕਰਨ ਅਤੇ ਚਲਾਉਣ ਲਈ ਉਪਭੋਗਤਾ ਪਰਮੀਸ਼ਨ ਨੂੰ ਬਲੌਕ ਕਰੋ।



    ਇਹ ਵੀ ਪੜ੍ਹੋ: Punjab Elections 2022 : ਪੰਜਾਬ 'ਚ ਚੋਣਾਂ ਤੇ ਹਰਭਜਨ ਸਿੰਘ ਦਾ ਸੰਨਿਆਸ… ਕੀ ਰਾਜਨੀਤਕ ਪਾਰੀ ਸ਼ੁਰੂ ਕਰਨ ਜਾ ਰਹੇ ਨੇ ਭੱਜੀ?


    ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


    https://play.google.com/store/


    https://apps.apple.com/in/app/811114904