LPG Prices Update : ਸਰਕਾਰੀ ਤੇਲ (Government oil) ਅਤੇ ਗੈਸ ਕੰਪਨੀਆਂ (gas companies) ਨੇ ਨਵੇਂ ਸਾਲ ਦੇ ਪਹਿਲੇ ਦਿਨ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਸੋਮਵਾਰ (1 ਜਨਵਰੀ) ਨੂੰ ਐਲਪੀਜੀ ਸਿਲੰਡਰ (LPG cylinders) ਦੀ ਕੀਮਤ ਵਿੱਚ ਕਟੌਤੀ ਦੀ ਜਾਣਕਾਰੀ ਦਿੱਤੀ। ਇਸ ਤਰ੍ਹਾਂ ਇੱਕ ਮਹੀਨੇ ਵਿੱਚ ਦੂਜੀ ਵਾਰ ਐਲਪੀਜੀ ਸਿਲੰਡਰ (LPG cylinders)  ਦੀਆਂ ਕੀਮਤਾਂ ਵਿੱਚ ਕਮੀ ਆਈ ਹੈ।


ਕਮਰਸ਼ੀਅਲ ਸਿਲੰਡਰਾਂ ਦੀਆਂ ਘਟੀਆਂ ਕੀਮਤਾਂ 


ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ (IOC), ਭਾਰਤ ਪੈਟਰੋਲੀਅਮ (BPCL) ਅਤੇ ਹਿੰਦੁਸਤਾਨ ਪੈਟਰੋਲੀਅਮ (HPCL) ਨੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ ਇਹ ਕਟੌਤੀ ਕੀਤੀ ਹੈ। ਹਾਲਾਂਕਿ, ਇਸ ਵਾਰ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਬਹੁਤ ਮਾਮੂਲੀ ਹੈ। ਵੱਖ-ਵੱਖ ਸ਼ਹਿਰਾਂ 'ਚ ਅੱਜ ਤੋਂ 19 ਕਿਲੋ ਦੇ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ 'ਚ ਡੇਢ ਰੁਪਏ ਦੀ ਕਮੀ ਆਈ ਹੈ, ਜਦਕਿ 14 ਕਿਲੋ ਦੇ ਘਰੇਲੂ ਐੱਲਪੀਜੀ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।


ਪ੍ਰਮੁੱਖ ਸ਼ਹਿਰਾਂ ਵਿੱਚ ਨਵੀਨਤਮ ਕੀਮਤਾਂ


ਇਸ ਕਟੌਤੀ ਤੋਂ ਬਾਅਦ ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1,755.50 ਰੁਪਏ ਹੋ ਗਈ ਹੈ। ਪਹਿਲਾਂ ਇਹ 1,757 ਰੁਪਏ ਵਿੱਚ ਉਪਲਬਧ ਸੀ। ਇਸ ਤਰ੍ਹਾਂ ਦਿੱਲੀ 'ਚ ਕੀਮਤ ਡੇਢ ਰੁਪਏ ਘੱਟ ਗਈ ਹੈ। ਸਭ ਤੋਂ ਵੱਧ 4.50 ਰੁਪਏ ਦੀ ਕਟੌਤੀ ਚੇਨਈ ਵਿੱਚ ਹੋਈ ਹੈ, ਜਿੱਥੇ 19 ਕਿਲੋ ਦਾ ਸਿਲੰਡਰ ਹੁਣ 1,924.50 ਰੁਪਏ ਵਿੱਚ ਮਿਲੇਗਾ। ਮੁੰਬਈ 'ਚ ਕੀਮਤ 1.50 ਰੁਪਏ ਘਟ ਕੇ 1,708.50 ਰੁਪਏ ਹੋ ਗਈ ਹੈ। ਜਦੋਂ ਕਿ ਕੋਲਕਾਤਾ 'ਚ ਕੀਮਤ 50 ਪੈਸੇ ਵਧ ਗਈ ਹੈ ਅਤੇ ਤਾਜ਼ਾ ਕੀਮਤ 1,869 ਰੁਪਏ ਹੋ ਗਈ ਹੈ।


ਇੱਕ ਮਹੀਨੇ ਵਿੱਚ ਦੂਜੀ ਵਾਰ ਹੋਈ ਕਟੌਤੀ


ਇਸ ਤੋਂ ਪਹਿਲਾਂ 22 ਦਸੰਬਰ ਨੂੰ ਵੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਘਟਾ ਦਿੱਤੀ ਸੀ। ਉਦੋਂ 19 ਕਿਲੋ ਦੇ ਸਿਲੰਡਰ ਦੀ ਕੀਮਤ 30.50 ਰੁਪਏ ਘਟਾਈ ਗਈ ਸੀ। ਇਸ ਤੋਂ ਪਹਿਲਾਂ 1 ਦਸੰਬਰ ਨੂੰ ਵੀ ਵਪਾਰਕ ਐਲਪੀਜੀ ਸਿਲੰਡਰ ਸਸਤਾ ਹੋ ਗਿਆ ਸੀ। ਸਰਕਾਰੀ ਤੇਲ ਕੰਪਨੀਆਂ ਹਰ ਪੰਦਰਵਾੜੇ 'ਤੇ ਐਲਪੀਜੀ ਸਿਲੰਡਰ ਦੀ ਕੀਮਤ ਦੀ ਸਮੀਖਿਆ ਕਰਦੀਆਂ ਹਨ।



ਘਰੇਲੂ ਸਿਲੰਡਰ ਦੀਆਂ ਕੀਮਤਾਂ ਸਥਿਰ 


ਜੇ ਘਰੇਲੂ ਰਸੋਈ ਗੈਸ ਸਿਲੰਡਰ ਭਾਵ 14 ਕਿਲੋ ਦੇ ਸਿਲੰਡਰ ਦੀ ਗੱਲ ਕਰੀਏ ਤਾਂ ਇਸ ਵਾਰ ਵੀ ਗਾਹਕ ਨਿਰਾਸ਼ ਹਨ। ਕਈ ਮਹੀਨਿਆਂ ਤੋਂ ਘਰੇਲੂ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ 'ਚ ਆਖਰੀ ਬਦਲਾਅ 30 ਅਗਸਤ ਨੂੰ ਹੋਇਆ ਸੀ। ਮਤਲਬ 14 ਕਿਲੋ ਸਿਲੰਡਰ ਦੀ ਕੀਮਤ 4 ਮਹੀਨਿਆਂ ਤੋਂ ਸਥਿਰ ਹੈ। ਫਿਲਹਾਲ ਦਿੱਲੀ 'ਚ ਘਰੇਲੂ ਰਸੋਈ ਗੈਸ ਸਿਲੰਡਰ 903 ਰੁਪਏ 'ਚ ਮਿਲ ਰਿਹਾ ਹੈ। ਚੇਨਈ 'ਚ ਇਸ ਦੀ ਕੀਮਤ 918.50 ਰੁਪਏ, ਮੁੰਬਈ 'ਚ 902.50 ਰੁਪਏ ਅਤੇ ਕੋਲਕਾਤਾ 'ਚ 929 ਰੁਪਏ ਹੈ।