Government to sell 1.5 percent stake in ONGC for Rs 3,000 crore


ONGC Stake Sale: ਸਰਕਾਰ ਦੇਸ਼ ਦੀ ਪ੍ਰਮੁੱਖ ਤੇਲ ਤੇ ਗੈਸ ਉਤਪਾਦਕ ਕੰਪਨੀ ਓਐਨਜੀਸੀ (ONGC) '1.5 ਫੀਸਦੀ ਤੱਕ ਦੀ ਹਿੱਸੇਦਾਰੀ ਇਸ ਹਫ਼ਤੇ ਲਗਪਗ 3000 ਕਰੋੜ ਰੁਪਏ 'ਚ ਵੇਚੇਗੀ। ਤੇਲ ਤੇ ਕੁਦਰਤੀ ਗੈਸ ਕਾਰਪੋਰੇਸ਼ਨ (ONGC) ਨੇ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੇ ਨੋਟਿਸ 'ਚ ਕਿਹਾ ਕਿ ਸਰਕਾਰ ਦੀ ਵਿਕਰੀ ਪੇਸ਼ਕਸ਼ 30 ਮਾਰਚ ਨੂੰ ਖੁੱਲ੍ਹੇਗੀ ਤੇ 31 ਮਾਰਚ ਨੂੰ ਬੰਦ ਹੋਵੇਗੀ।


30-31 ਮਾਰਚ ਨੂੰ ਵੇਚੇ ਜਾਣਗੇ ਸ਼ੇਅਰ


ਕੰਪਨੀ ਨੇ ਕਿਹਾ, "ਸਰਕਾਰ ਨੇ ਕੰਪਨੀ ਦੇ 9,43,52,094 ਸ਼ੇਅਰ 30 ਮਾਰਚ 2022 ਨੂੰ ਗ਼ੈਰ-ਪ੍ਰਚੂਨ ਨਿਵੇਸ਼ਕਾਂ ਅਤੇ 31 ਮਾਰਚ ਨੂੰ ਪ੍ਰਚੂਨ ਨਿਵੇਸ਼ਕਾਂ ਨੂੰ ਸ਼ੇਅਰ ਵੇਚਣ ਦਾ ਪ੍ਰਸਤਾਵ ਦਿੱਤਾ ਹੈ। ਇਸ ਦੇ ਨਾਲ ਉੱਚ ਬੋਲੀ ਦੀ ਸਥਿਤੀ '9,43,52,094 ਵਾਧੂ ਇਕੁਇਟੀ ਸ਼ੇਅਰ ਵੇਚਣ ਦਾ ਆਪਸ਼ਨ ਵੀ ਰੱਖਿਆ ਗਿਆ ਹੈ।


159 ਰੁਪਏ ਸ਼ੇਅਰ ਦੀ ਕੀਮਤ


ਦੱਸ ਦੇਈਏ ਕਿ ਕੰਪਨੀ ਨੇ ਵਿਕਰੀ ਪੇਸ਼ਕਸ਼ ਲਈ ਕੀਮਤ 159 ਰੁਪਏ ਪ੍ਰਤੀ ਸ਼ੇਅਰ ਰੱਖੀ ਹੈ। ਓਐਨਜੀਸੀ ਨੇ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਹ ਕੀਮਤ ਬੀਐਸਈ 'ਚ ਮੰਗਲਵਾਰ ਨੂੰ ਕੰਪਨੀ ਦੇ ਸ਼ੇਅਰ ਬੰਦ ਦੀ ਕੀਮਤ 171.05 ਰੁਪਏ ਦੇ ਮੁਕਾਬਲੇ 7 ਫ਼ੀਸਦੀ ਘੱਟ ਹੈ।


ONGC 'ਚ ਹੈ 60.41 ਫ਼ੀਸਦੀ ਹਿੱਸੇਦਾਰੀ


ਸਰਕਾਰ ਦੀ ਓਐਨਜੀਸੀ '60.41 ਫ਼ੀਸਦੀ ਹਿੱਸੇਦਾਰੀ ਹੈ। ਕੰਪਨੀ ਦੇਸ਼ ਦੇ ਅੱਧੇ ਤੇਲ ਤੇ ਗੈਸ ਦਾ ਉਤਪਾਦਨ ਕਰਦੀ ਹੈ। ਵਿਕਰੀ ਦੀ ਪੇਸ਼ਕਸ਼ '25 ਫ਼ੀਸਦੀ ਸ਼ੇਅਰ ਮਿਊਚੁਅਲ ਫੰਡ ਤੇ ਬੀਮਾ ਕੰਪਨੀਆਂ ਲਈ ਰੱਖੇ ਗਏ ਹਨ, ਜਦਕਿ 10 ਫ਼ੀਸਦੀ ਪ੍ਰਚੂਨ ਨਿਵੇਸ਼ਕਾਂ ਲਈ ਤੈਅ ਹੈ।


2 ਲੱਖ ਰੁਪਏ ਤੱਕ ਦੀ ਲਗਾ ਸਕਦੇ ਬੋਲੀ


ਪ੍ਰਚੂਨ ਨਿਵੇਸ਼ਕ 2 ਲੱਖ ਰੁਪਏ ਤੱਕ ਦੇ ਸ਼ੇਅਰਾਂ ਲਈ ਬੋਲੀ ਜਮ੍ਹਾਂ ਕਰ ਸਕਦੇ ਹਨ। ਓਐਨਜੀਸੀ ਦੇ ਮੁਲਾਜ਼ਮ 5-5 ਲੱਖ ਰੁਪਏ ਤੱਕ ਦੇ ਸ਼ੇਅਰਾਂ ਲਈ ਅਪਲਾਈ ਕਰ ਸਕਦੇ ਹਨ।


ਇਹ ਵੀ ਪੜ੍ਹੋ: Petrol and Diesel Rates: ਚੋਣਾਂ ਤੋਂ ਪਹਿਲਾਂ 5 ਰੁਪਏ ਲੀਟਰ ਘਟਾਏ ਸੀ ਪੈਟਰੋਲ ਤੇ ਡੀਜ਼ਲ ਰੇਟ, ਹੁਣ 9 ਦਿਨਾਂ 'ਚ 5.60 ਰੁਪਏ ਵਧਾਏ, ਪੈਟਰੋਲ ਮੁੜ 100 ਤੋਂ ਪਾਰ