Madhabi Puri Buch: ਅਮਰੀਕੀ ਸ਼ਾਰਟ ਸੇਲਰ ਫਰਮ ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ ਨੂੰ ਲੈ ਕੇ ਇਕ ਵਾਰ ਫਿਰ ਨਵਾਂ ਦਾਅਵਾ ਕੀਤਾ ਹੈ। ਹਿੰਡਨਬਰਗ ਰਿਸਰਚ ਨੇ ਦਾਅਵਾ ਕੀਤਾ ਹੈ ਕਿ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਉਸ ਦੇ ਪਤੀ ਦੀ ਵੀ ਅਡਾਨੀ ਮਨੀ ਘੁਟਾਲੇ ਵਿੱਚ ਵਰਤੇ ਗਏ ਅਸਪਸ਼ਟ ਆਫਸ਼ੋਰ ਫੰਡਾਂ ਵਿੱਚ ਹਿੱਸੇਦਾਰੀ ਸੀ।



ਹਿੰਡਨਬਰਗ ਰਿਸਰਚ ਨੇ ਆਪਣੇ ਵ੍ਹਿਸਲਬਲੋਅਰ ਦਸਤਾਵੇਜ਼ਾਂ ਵਿੱਚ ਕਿਹਾ ਹੈ ਕਿ ਅਸੀਂ ਪਹਿਲਾਂ ਸੀਰੀਅਸ ਰੈਗੂਲੇਟਰੀ ਇੰਟਰਵੇਸ਼ਨ ਤੋਂ ਬਿਨਾਂ ਅਡਾਨੀ ਗਰੁੱਪ ਨੂੰ ਕਾਨਫੀਡੈਂਸ ਵਿੱਚ ਕੰਮ ਕਰਨ ਦੇ ਰਵੱਈਏ ਨੂੰ ਦੇਖਿਆ ਹੈ। ਅਡਾਨੀ ਗਰੁੱਪ ਦੇ ਇਸ ਕਾਨਫੀਡੈਂਸ ਕਰਕੇ ਅਜਿਹਾ ਲੱਗ ਰਿਹਾ ਸੀ ਕਿ ਸੇਬੀ ਦੇ ਚੇਅਰਮੈਨ ਮਾਧਬੀ ਪੁਰੀ ਬੁਚ ਨਾਲ ਇਸ ਦਾ ਕੋਈ ਨਾ ਕੋਈ ਸਬੰਧ ਹੈ।



ਅਮਰੀਕੀ ਸ਼ਾਰਟ-ਸੇਲਰ ਹਿੰਡਨਬਰਗ ਰਿਸਰਚ ਦੁਆਰਾ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਸਾਨੂੰ ਇਹ ਨਹੀਂ ਪਤਾ ਸੀ ਕਿ ਸੇਬੀ ਦੀ ਮੌਜੂਦਾ ਚੇਅਰਪਰਸਨ ਅਤੇ ਉਸ ਦੇ ਪਤੀ ਧਵਲ ਬੁਚ ਕੋਲ ਬਿਲਕੁਲ ਉਸੇ ਅਸਪਸ਼ਟ ਆਫਸ਼ੋਰ ਫੰਡਾਂ ਵਿੱਚ ਲੁਕੀ ਹੋਈ ਹਿੱਸੇਦਾਰੀ ਸੀ। ਇਹ ਹਿੱਸੇਦਾਰੀ ਉਸੇ ਨੇਸਟਡ ਸਟਰੱਕਚਰ ਵਿੱਚ ਪਾਈ ਗਈ ਸੀ ਜਿਸਦੀ ਵਰਤੋਂ ਵਿਨੋਦ ਅਡਾਨੀ ਦੁਆਰਾ ਕੀਤੀ ਗਈ ਸੀ।






ਸ਼ਾਰਟ ਸੇਲਰ ਫਰਮ ਨੇ ਵ੍ਹਿਸਲਬਲੋਅਰ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮਾਧਬੀ ਪੁਰੀ ਬੁਚ ਅਤੇ ਉਸਦੇ ਪਤੀ ਧਵਲ ਬੁਚ ਨੇ ਪਹਿਲੀ ਵਾਰ 5 ਜੂਨ 2015 ਨੂੰ ਸਿੰਗਾਪੁਰ ਵਿੱਚ ਆਈਪੀਈ ਪਲੱਸ ਫੰਡ 1 ਵਿੱਚ ਆਪਣਾ ਖਾਤਾ ਖੋਲ੍ਹਿਆ ਸੀ। IIFL ਦੇ ਪ੍ਰਿੰਸੀਪਲ ਦੁਆਰਾ ਦਸਤਖਤ ਕੀਤੇ ਫੰਡ ਵਿੱਚ ਕਿਹਾ ਗਿਆ ਹੈ ਕਿ ਇਸ ਨਿਵੇਸ਼ ਦਾ ਸਰੋਤ ਤਨਖਾਹ ਹੈ। ਜਦੋਂ ਕਿ ਮਾਧਬੀ ਪੁਰੀ ਬੁਚ ਅਤੇ ਉਸਦੇ ਪਤੀ ਧਵਲ ਬੁਚ ਦੀ ਕੁੱਲ ਜਾਇਦਾਦ $ 10 ਮਿਲੀਅਨ ਹੋਣ ਦਾ ਅਨੁਮਾਨ ਹੈ।



ਪਿਛਲੇ ਸਾਲ 24 ਜਨਵਰੀ ਨੂੰ ਹਿੰਡਨਬਰਗ ਰਿਸਰਚ ਨੇ ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰਾਂ ਦੀ ਵਿਕਰੀ ਤੋਂ ਠੀਕ ਪਹਿਲਾਂ ਅਡਾਨੀ ਸਮੂਹ ਦੀ ਆਲੋਚਨਾ ਕਰਨ ਵਾਲੀ ਇੱਕ ਰਿਪੋਰਟ ਜਾਰੀ ਕੀਤੀ ਸੀ। ਇਸ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਦਾ ਬਾਜ਼ਾਰ ਮੁੱਲ 86 ਅਰਬ ਡਾਲਰ ਤੱਕ ਡਿੱਗ ਗਿਆ ਸੀ। ਇਸ ਤੋਂ ਇਲਾਵਾ, ਇਸਦੇ ਵਿਦੇਸ਼ੀ ਸੂਚੀਬੱਧ ਬਾਂਡਾਂ ਦੀ ਭਾਰੀ ਵਿਕਰੀ ਹੋਈ। ਇਸ ਰਿਪੋਰਟ ਦਾ ਅਸਰ ਕਿੰਨਾ ਕੁ ਅਸਰਦਾਰ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗੌਤਮ ਅਡਾਨੀ ਦੁਨੀਆ ਦੇ ਨੰਬਰ 2 ਅਰਬਪਤੀ ਤੋਂ 36ਵੇਂ ਨੰਬਰ 'ਤੇ ਖਿਸਕ ਗਏ ਸਨ।