Credit Card: ਭਾਰਤ ਵਿੱਚ ਲੋਕ ਫਟਾਫਟ ਆਪਣੇ ਨਾਮ 'ਤੇ ਕ੍ਰੈਡਿਟ ਕਾਰਡ ਲੈ ਰਹੇ ਹਨ। ਲੋਕ ਕ੍ਰੈਡਿਟ ਕਾਰਡਾਂ 'ਤੇ ਉਧਾਰ ਲੈ ਕੇ ਵੀ ਬਹੁਤ ਸਾਰਾ ਖਰਚ ਕਰ ਰਹੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਬੈਂਕ ਖੁਦ ਕ੍ਰੈਡਿਟ ਕਾਰਡ ਕਿਉਂ ਜਾਰੀ ਕਰਦਾ ਹੈ? ਦਰਅਸਲ, ਕ੍ਰੈਡਿਟ ਕਾਰਡ ਬੈਂਕ ਲਈ ਇਨਕਮ ਦਾ ਇੱਕ ਵੱਡਾ ਸਰੋਤ ਹਨ। ਇਸ ਨਾਲ ਨਾ ਸਿਰਫ਼ ਗਾਹਕਾਂ ਦੀ ਗਿਣਤੀ ਵਧਦੀ ਹੈ ਸਗੋਂ ਉਨ੍ਹਾਂ ਨੂੰ ਵੱਧ ਤੋਂ ਵੱਧ ਖਰਚ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।
ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਕ੍ਰੈਡਿਟ ਯੂਟੇਲਾਈਜੇਸ਼ਨ ਰੇਸ਼ਿਊ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਯਾਨੀ, ਤੁਸੀਂ ਇੱਕ ਮਹੀਨੇ ਵਿੱਚ ਆਪਣੀ ਕ੍ਰੈਡਿਟ ਕਾਰਡ ਲਿਮਿਟ ਦਾ ਕਿੰਨਾ ਹਿੱਸਾ ਵਰਤ ਚੁੱਕੇ ਜਾਂ ਵਰਤਦੇ ਹੋ। ਇਸ ਦਾ ਕ੍ਰੈਡਿਟ ਸਕੋਰ 'ਤੇ ਬਹੁਤ ਵੱਡਾ ਅਸਰ ਪੈਂਦਾ ਹੈ। ਚੰਗਾ ਕ੍ਰੈਡਿਟ ਸਕੋਰ ਲੈਣ ਲਈ ਕ੍ਰੈਡਿਟ ਯੂਟੇਲਾਈਜੇਸ਼ਨ ਰੇਸ਼ਿਊ ਦਾ ਘੱਟ ਹੋਣਾ ਜਾਂ ਇਸ ਨੂੰ 30 ਫੀਸਦੀ ਤੋਂ ਘੱਟ ਰੱਖਣਾ ਸਲਾਹ ਦਿੱਤੀ ਜਾਂਦੀ ਹੈ।
ਕ੍ਰੈਡਿਟ ਕਾਰਡ ਤੋਂ ਬੈਂਕ ਨੂੰ ਹੁੰਦਾ ਆਹ ਫਾਇਦਾ
ਬੈਂਕ ਕ੍ਰੈਡਿਟ ਕਾਰਡਾਂ 'ਤੇ ਵੱਡਾ ਦਾਅ ਲਗਾਉਂਦੇ ਹਨ ਅਤੇ ਤੁਹਾਨੂੰ ਇਸ 'ਤੇ ਵੱਧ ਤੋਂ ਵੱਧ ਆਫਰ ਦਿੰਦੇ ਹਨ। ਇਹ ਇਸ ਲਈ ਹੈ ਕਿਉਂਕਿ ਬੈਂਕ ਕ੍ਰੈਡਿਟ ਕਾਰਡਾਂ ਤੋਂ INTEREST RATE, ANNUAL CHARGE, RE-ISSUING CHARGE, MERCHANT FEES ਦੇ ਰੂਪ ਵਿੱਚ ਮੁਨਾਫਾ ਕਮਾਉਂਦੇ ਹਨ। ਇਸ ਤੋਂ ਇਲਾਵਾ ਜੇਕਰ ਕ੍ਰੈਡਿਟ ਕਾਰਡ ਬਿੱਲ ਦਾ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਜਾਂਦਾ ਹੈ, ਤਾਂ ਬਕਾਇਆ ਰਕਮ 'ਤੇ ਵਿਆਜ ਲਗਾਇਆ ਜਾਂਦਾ ਹੈ। ਕਈ ਵਾਰ ਵਿਆਜ ਦੇ ਨਾਲ ਲੇਟ ਪੇਮੈਂਟ ਫੀਸ ਵੀ ਜੋੜ ਦਿੱਤੀ ਜਾਂਦੀ ਹੈ। ਬੈਂਕ ਹਰ ਲੈਣ-ਦੇਣ 'ਤੇ ਇੰਟਰਚੇਂਜ ਫੀਸ ਦੇ ਰੂਪ ਵਿੱਚ ਵੀ ਮੁਨਾਫਾ ਕਮਾਉਂਦਾ ਹੈ। ਭਾਰਤ ਵਿੱਚ ਕ੍ਰੈਡਿਟ ਕਾਰਡ ਦਾ ਕਾਰੋਬਾਰ ਤੇਜ਼ੀ ਨਾਲ ਵੱਧ ਰਿਹਾ ਹੈ। ਜਨਵਰੀ 2025 ਵਿੱਚ ਕ੍ਰੈਡਿਟ ਕਾਰਡਾਂ ਰਾਹੀਂ ਖਰਚੇ ਸਾਲ-ਦਰ-ਸਾਲ 10.8 ਪ੍ਰਤੀਸ਼ਤ ਵਧ ਕੇ 1.84 ਲੱਖ ਕਰੋੜ ਰੁਪਏ ਹੋ ਗਏ।
ਕ੍ਰੈਡਿਟ ਕਾਰਡ 'ਤੇ ਬੈਂਕ ਦੇ ਆਫਰ
ਬੈਂਕ ਰਿਵਾਰਡ ਸਕੀਮ, ਕੈਸ਼ਬੈਕ, ਏਅਰ ਟ੍ਰੈਵਲ 'ਤੇ ਡਿਸਕਾਊਂਟ, ਫ੍ਰੀ ਲਾਉਂਜ ਐਕਸੈਸ ਆਦਿ ਵਰਗੇ ਵੱਖ-ਵੱਖ ਲਾਭਾਂ ਰਾਹੀਂ ਆਕਰਸ਼ਿਤ ਕਰਦੇ ਹਨ। ਕਈ ਵਾਰ ਲੋਕ ਕ੍ਰੈਡਿਟ ਹਿਸਟਰੀ ਬਣਾਉਣ ਜਾਂ ਆਪਣੇ ਕ੍ਰੈਡਿਟ ਸਕੋਰ ਨੂੰ ਮੈਨੇਜ ਕਰਨ ਲਈ ਵੀ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਦੇ ਹਨ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਕਰਜ਼ਾ ਲੈਣ ਵਿੱਚ ਕੋਈ ਮੁਸ਼ਕਲ ਨਾ ਆਵੇ।