ESIC Scheme: ਮਈ 2022 ਵਿੱਚ, ਲਗਭਗ 14.93 ਲੱਖ ਨਵੇਂ ਮੈਂਬਰ ਕਰਮਚਾਰੀ ਰਾਜ ਬੀਮਾ ਨਿਗਮ (ESIC) ਦੁਆਰਾ ਚਲਾਈ ਜਾ ਰਹੀ ਸਮਾਜਿਕ ਸੁਰੱਖਿਆ ਯੋਜਨਾ ਵਿੱਚ ਸ਼ਾਮਲ ਹੋਏ ਹਨ। ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨਐੱਸਓ) ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਅੰਕੜਿਆਂ ਦੇ ਅਨੁਸਾਰ, ਵਿੱਤੀ ਸਾਲ 2021-22 ਵਿੱਚ ECIC ਵਿੱਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾਂ ਦੀ ਕੁੱਲ ਗਿਣਤੀ 1.49 ਕਰੋੜ ਹੋ ਗਈ ਹੈ। ਵਿੱਤੀ ਸਾਲ 2020-21 ਵਿੱਚ, ਇਸ ਵਿੱਚ 1.15 ਕਰੋੜ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਸਨ।



ਮਹਾਂਮਾਰੀ ਤੋਂ ਪਹਿਲਾਂ 1.51 ਕਰੋੜ ਨਵੇਂ ਮੈਂਬਰ ਕੀਤੇ ਗਏ ਸ਼ਾਮਲ 



 ਦੱਸ ਦੇਈਏ ਕਿ ਮਹਾਮਾਰੀ ਤੋਂ ਠੀਕ ਪਹਿਲਾਂ ਵਿੱਤੀ ਸਾਲ 2019-20 ਵਿੱਚ ESIC ਨਾਲ 1.51 ਕਰੋੜ ਨਵੇਂ ਮੈਂਬਰ ਜੁੜੇ ਸਨ, ਜਦੋਂ ਕਿ ਸਾਲ 2018-19 ਵਿੱਚ ਇਹ ਗਿਣਤੀ 1.49 ਕਰੋੜ ਸੀ। ਇਸ ਤੋਂ ਪਹਿਲਾਂ, ਸਤੰਬਰ, 2017 ਤੋਂ ਮਾਰਚ, 2018 ਦੇ ਵਿਚਕਾਰ, ਲਗਭਗ 83.55 ਲੱਖ ਨਵੇਂ ਗਾਹਕ ESIC ਦੀ ਸਮਾਜਿਕ ਸੁਰੱਖਿਆ ਯੋਜਨਾ ਦਾ ਹਿੱਸਾ ਬਣੇ ਸਨ।


ਜਾਣੋ ਕੀ ਕਹਿੰਦੇ ਹਨ ਅੰਕੜੇ?



ਭਾਰਤ ਵਿੱਚ ਤਨਖਾਹ ਦੇ ਅੰਕੜਿਆਂ ਬਾਰੇ NSO ਦੁਆਰਾ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰਿਟਾਇਰਮੈਂਟ ਫੰਡ ਬਾਡੀ ਕਰਮਚਾਰੀ ਭਵਿੱਖ ਫੰਡ ਸੰਗਠਨ (Employees Provident Fund Organization (EPFO) ਨੇ ਮਈ 2022 ਵਿੱਚ 16.81 ਲੱਖ ਨਵੇਂ ਮੈਂਬਰ ਸ਼ਾਮਲ ਕੀਤੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਤੰਬਰ 2017 ਤੋਂ ਮਈ 2022 ਤੱਕ ਲਗਭਗ 5.48 ਕਰੋੜ ਨਵੇਂ ਮੈਂਬਰ ਈਪੀਐਫਓ ਯੋਜਨਾ ਦਾ ਹਿੱਸਾ ਬਣੇ। NSO ਨੇ ਇਹ ਵੀ ਕਿਹਾ ਕਿ ਰਿਪੋਰਟ ਰਸਮੀ ਖੇਤਰ ਵਿੱਚ ਰੁਜ਼ਗਾਰ ਦੇ ਵੱਖ-ਵੱਖ ਪੱਧਰਾਂ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਦੀ ਹੈ ਅਤੇ ਕੁੱਲ ਪੱਧਰ 'ਤੇ ਰੁਜ਼ਗਾਰ ਨੂੰ ਨਹੀਂ ਮਾਪਦੀ ਹੈ।


ਇਸ ਯੋਜਨਾ ਨੂੰ ਸਾਲ ਦੇ ਅੰਤ ਤੱਕ ਪੂਰੇ ਦੇਸ਼ ਵਿੱਚ ਕਰ ਦਿੱਤਾ ਜਾਵੇਗਾ ਲਾਗੂ 



ਦੱਸ ਦੇਈਏ ਕਿ ਕਰਮਚਾਰੀ ਰਾਜ ਬੀਮਾ (ਈਐਸਆਈ ਯੋਜਨਾ) ਯੋਜਨਾ 443 ਜ਼ਿਲ੍ਹਿਆਂ ਵਿੱਚ ਪੂਰੀ ਤਰ੍ਹਾਂ ਅਤੇ 153 ਜ਼ਿਲ੍ਹਿਆਂ ਵਿੱਚ ਅੰਸ਼ਕ ਤੌਰ 'ਤੇ ਲਾਗੂ ਹੈ। ਕੁੱਲ 148 ਜ਼ਿਲ੍ਹੇ ਅਜੇ ਤੱਕ ESI ਸਕੀਮ ਦੇ ਦਾਇਰੇ ਵਿੱਚ ਨਹੀਂ ਹਨ। ਈਐਸਆਈ ਸਕੀਮ ਨੂੰ ਇਸ ਸਾਲ ਦੇ ਅੰਤ ਤੱਕ ਦੇਸ਼ ਭਰ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਹ ਸਾਰੇ ਜ਼ਿਲ੍ਹੇ ਜੋ ਅੰਸ਼ਕ ਤੌਰ 'ਤੇ ਈਐਸਆਈ ਸਕੀਮ ਅਧੀਨ ਆਉਂਦੇ ਹਨ ਅਤੇ ਅਜੇ ਤੱਕ ਇਸ ਦੇ ਅਧੀਨ ਨਹੀਂ ਆਉਂਦੇ ਹਨ, ਨੂੰ ਇਸ ਯੋਜਨਾ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ।