ਨਵੀਂ ਦਿੱਲੀ: ਦੇਸ਼ ਵਿੱਚ ਸ਼ਰਾਬ ਦੀ ਖਪਤ ਸਬੰਧੀ ਨਵੇਂ ਅੰਕੜੇ ਜਾਰੀ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਇਨ੍ਹਾਂ ਅੰਕੜਿਆਂ ਮੁਤਾਬਕ ਬਿਹਾਰ ਦੇ ਆਦਮੀ ਮਹਾਰਾਸ਼ਟਰ ਦੇ ਆਦਮੀਆਂ ਨਾਲੋਂ ਵਧੇਰੇ ਸ਼ਰਾਬ ਪੀਂਦੇ ਹਨ। ਦੱਸ ਦਈਏ ਕਿ ਬਿਹਾਰ ਵਿੱਚ ਸ਼ਰਾਬ 'ਤੇ ਪਾਬੰਦੀ ਨੂੰ ਪੰਜ ਸਾਲ ਹੋਣ ਜਾ ਰਹੇ ਹਨ। ਇਹ ਕਾਨੂੰਨ ਇੱਕ ਅਪਰੈਲ 2016 ਤੋਂ ਪੂਰੇ ਬਿਹਾਰ ਵਿੱਚ ਲਾਗੂ ਕੀਤਾ ਗਿਆ।


ਦੇਸ਼ ਵਿੱਚ ਸ਼ਰਾਬ ਦੀ ਖਪਤ 'ਤੇ ਜਾਰੀ ਅੰਕੜਿਆਂ ਦੀ ਮੰਨੀਏ ਤਾਂ ਤੇਲੰਗਾਨਾ ਵਿੱਚ ਪਹਿਲਾਂ ਦੇ ਮੁਕਾਬਲੇ ਲੋਕਾਂ ਵਿੱਚ ਸ਼ਰਾਬ ਦੀ ਖਪਤ ਦਾ ਅਨੁਪਾਤ ਵਧਿਆ ਹੈ। ਤੰਬਾਕੂ ਦੇ ਸੇਵਨ ਵਿੱਚ ਉੱਤਰ-ਪੂਰਬੀ ਸੂਬੇ ਇਸ ਸੂਚੀ ਵਿੱਚ ਸਭ ਤੋਂ ਉੱਪਰ ਹਨ। ਜਾਰੀ ਰਿਪੋਰਟ 'ਚ ਗੁਜਰਾਤ ਤੇ ਜੰਮੂ-ਕਸ਼ਮੀਰ ਦੇ ਮਰਦਾਂ ਵਿੱਚ ਸ਼ਰਾਬ ਦੀ ਖਪਤ ਸਭ ਤੋਂ ਘੱਟ ਹੈ।

ਸਿੱਕਮ ਵਿੱਚ ਔਰਤਾਂ ਸ਼ਰਾਬ ਪੀਣ ਵਿਚ ਅੱਗੇ:

ਸਰਕਾਰੀ ਅੰਕੜਿਆਂ ਮੁਤਾਬਕ ਸਿੱਕਮ ਤੇ ਅਸਾਮ 'ਚ ਕ੍ਰਮਵਾਰ 16.2% ਤੇ 7.3% ਨਾਲ ਔਰਤਾਂ ਸ਼ਰਾਬ ਪੀਣ ਵਿੱਚ ਸਭ ਤੋਂ ਉੱਪਰ ਹਨ ਪਰ ਤੇਲੰਗਾਨਾ ਤੇ ਗੋਆ ਨੂੰ ਛੱਡ ਕੇ ਸਭ ਤੋਂ ਟਾਪ 'ਤੇ ਉੱਤਰ-ਪੂਰਬੀ ਸੂਬੇ ਹਨ। ਜ਼ਿਆਦਾਤਰ ਸੂਬਿਆਂ ਵਿੱਚ ਖਪਤ ਸ਼ਹਿਰੀ ਖੇਤਰਾਂ ਨਾਲੋਂ ਬਹੁਤ ਜ਼ਿਆਦਾ ਪੇਂਡੂ ਔਰਤਾਂ ਵਿੱਚ ਹੈ। ਸ਼ਰਾਬ ਪੀਣ ਵਿੱਚ ਇਹ ਅੰਤਰ ਪੇਂਡੂ ਤੇ ਸ਼ਹਿਰੀ ਮਰਦਾਂ ਵਿੱਚ ਵੀ ਮੌਜੂਦ ਹੈ, ਪਰ ਇਹ ਅੰਤਰ ਔਰਤਾਂ ਜਿੰਨਾ ਵੱਡਾ ਨਹੀਂ।

ਬਿਹਾਰ ਨੂੰ ਹਰ ਸਾਲ ਸ਼ਰਾਬ ਦੀ ਮਨਾਹੀ ਕਾਰਨ ਤਕਰੀਬਨ ਪੰਜ ਹਜ਼ਾਰ ਕਰੋੜ ਰੁਪਏ ਦਾ ਘਾਟਾ ਹੋ ਰਿਹਾ ਹੈ। ਜਦੋਂਕਿ ਇਸ ਦੀ ਦੁਗਣੀ ਰਕਮ ਸ਼ਰਾਬ ਮਾਫੀਆ ਨਾਲ ਜੁੜੇ ਲੋਕਾਂ ਤੱਕ ਪਹੁੰਚ ਰਹੀ ਹੈ। ਕਾਂਗਰਸ ਦੀ ਮੰਗ ਹੈ ਕਿ ਸ਼ਰਾਬ ਦੀ ਕੀਮਤ ਦੁੱਗਣੀ-ਤਿਗਣੀ ਕਰਕੇ ਸ਼ਰਾਬ ਬੰਦੀ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਤੇ ਫੈਕਟਰੀਆਂ ਨੂੰ ਖੋਲ੍ਹਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਇਸ ਨਾਲ ਸੂਬੇ ਦੇ ਖਜ਼ਾਨੇ ਵਿੱਚ ਪੈਸੇ ਆਉਣਗੇ ਜਿਸ ਦੀ ਵਰਤੋਂ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੀਤੀ ਜਾ ਸਕਦੀ ਹੈ।

ਆਖਰ ਕਿਸਾਨ ਅੰਦੋਲਨ ਤੋਂ ਡਰ ਗਈ ਮੋਦੀ ਸਰਕਾਰ? ਉੱਠਣ ਲੱਗੇ ਵੱਡੇ ਸਵਾਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904