income Tax Notice Alert: ਇਨਕਮ ਟੈਕਸ ਰਿਟਰਨ (Income Tax) ਭਰਨ ਦੀ ਆਖਰੀ ਤਰੀਕ 31 ਦਸੰਬਰ ਹੈ ਤੇ ਇਨਕਮ ਟੈਕਸ ਵਿਭਾਗ (Income Tax Deoartment) ਵੱਲੋਂ ਇਸ ਬਾਰੇ ਵਾਰ-ਵਾਰ ਅਲਰਟ ਕੀਤਾ ਜਾ ਰਿਹਾ ਹੈ। ਟੈਕਸਦਾਤਾਵਾਂ (Taxpayers) ਨੂੰ ਟਵੀਟ ਤੇ ਹੋਰ ਮਾਧਿਅਮਾਂ ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਹ ਆਖਰੀ ਮਿਤੀ ਦਾ ਇੰਤਜ਼ਾਰ ਨਾ ਕਰਨ ਤੇ ਆਈਟੀਆਰ ਫਾਈਲ ਕਰਨ।
ਇਨਕਮ ਟੈਕਸ ਵਿਭਾਗ ਇਨ੍ਹੀਂ ਦਿਨੀਂ ਕਾਫੀ ਸਖ਼ਤ ਹੋ ਗਿਆ ਹੈ ਤੇ ਕਈ ਤਰ੍ਹਾਂ ਦੇ ਲੈਣ-ਦੇਣ 'ਤੇ ਨਜ਼ਰ ਰੱਖ ਰਿਹਾ ਹੈ। ਇਸ ਲੜੀ 'ਚ ਨਕਦ ਲੈਣ-ਦੇਣ ਦੀ ਸੀਮਾ ਬਾਰੇ ਅਜਿਹੀ ਜਾਣਕਾਰੀ ਹੈ ਜੋ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਨਹੀਂ ਤਾਂ ਤੁਹਾਨੂੰ ਇਨਕਮ ਟੈਕਸ ਵਿਭਾਗ ਤੋਂ ਨੋਟਿਸ ਵੀ ਮਿਲ ਸਕਦਾ ਹੈ। ਤੁਹਾਡੇ ਤੋਂ ਇਸ ਬਾਰੇ ਜਾਣਕਾਰੀ ਮੰਗੀ ਜਾ ਸਕਦੀ ਹੈ ਕਿ ਤੁਸੀਂ ਵੱਡੀ ਮਾਤਰਾ 'ਚ ਨਕਦ ਲੈਣ-ਦੇਣ ਕਿਵੇਂ ਕੀਤਾ। ਇੱਥੇ ਤੁਹਾਨੂੰ ਇਸ ਬਾਰੇ ਦੱਸਿਆ ਜਾ ਰਿਹਾ ਹੈ ਤਾਂ ਜੋ ਤੁਸੀਂ ਵੀ ਚੌਕਸ ਹੋ ਜਾਓ।
- ਬਚਤ ਖਾਤੇ 'ਚ 10 ਲੱਖ ਰੁਪਏ ਜਾਂ ਇਸ ਤੋਂ ਵੱਧ ਨਕਦ ਜਮ੍ਹਾ ਕਰਨ 'ਤੇ
ਇੱਕ ਸਾਲ 'ਚ ਤੁਸੀਂ ਆਪਣੇ ਬਚਤ ਖਾਤੇ 'ਚ ਸਿਰਫ਼ 10 ਲੱਖ ਰੁਪਏ ਨਕਦ ਜਮ੍ਹਾ ਕਰੋ ਤਾਂ ਜੋ ਤੁਹਾਡਾ ਖਾਤਾ ਇਨਕਮ ਟੈਕਸ ਵਿਭਾਗ ਦੀਆਂ ਨਜ਼ਰਾਂ 'ਚ ਨਾ ਆਵੇ। ਜੇਕਰ ਤੁਸੀਂ 1 ਸਾਲ 'ਚ ਸੇਵਿੰਗ ਅਕਾਊਂਟ 'ਚ 10 ਲੱਖ ਰੁਪਏ ਤੋਂ ਜ਼ਿਆਦਾ ਕੈਸ਼ ਜਮ੍ਹਾ ਕਰਦੇ ਹੋ ਤਾਂ ਇਸ ਕਾਰਨ ਤੁਸੀਂ ਇਨਕਮ ਟੈਕਸ ਵਿਭਾਗ ਦੀਆਂ ਨਜ਼ਰਾਂ 'ਚ ਆ ਸਕਦੇ ਹੋ। ਦੱਸ ਦੇਈਏ ਕਿ ਚਾਲੂ ਖਾਤੇ ਲਈ ਇਹ ਸੀਮਾ 50 ਲੱਖ ਰੁਪਏ ਹੈ।
- ਕ੍ਰੈਡਿਟ ਕਾਰਡ ਬਿੱਲ ਦਾ ਭੁਗਤਾਨ
ਜੇਕਰ ਤੁਸੀਂ ਇੱਕ ਸਾਲ 'ਚ 10 ਲੱਖ ਰੁਪਏ ਜਾਂ ਇਸ ਤੋਂ ਵੱਧ ਰਕਮ ਕ੍ਰੈਡਿਟ ਕਾਰਡ ਦੇ ਬਿੱਲ ਦੀ ਅਦਾ ਕਰਦੇ ਹੋ ਤਾਂ ਇਨਕਮ ਟੈਕਸ ਵਿਭਾਗ ਤੁਹਾਡੇ ਤੋਂ ਪੈਸੇ ਦੇ ਸ੍ਰੋਤ ਬਾਰੇ ਪੁੱਛ ਸਕਦਾ ਹੈ। ਇਸ ਲਈ ਤੁਹਾਨੂੰ ਕ੍ਰੈਡਿਟ ਕਾਰਡ ਦੇ ਬਿੱਲ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ।
- ਫਿਕਸਡ ਡਿਪਾਜ਼ਿਟ 'ਚ 10 ਲੱਖ ਰੁਪਏ ਜਾਂ ਵੱਧ
ਐਫਡੀ (Fixed Deposit) 'ਚ ਇੱਕ ਸਾਲ ਵਿੱਚ 10 ਲੱਖ ਰੁਪਏ ਤੋਂ ਵੱਧ ਨਕਦ ਜਮ੍ਹਾ ਕਰਦੇ ਹੋ ਤਾਂ ਤੁਹਾਨੂੰ ਇਸ ਦੇ ਸ੍ਰੋਤ ਬਾਰੇ ਪੁੱਛਿਆ ਜਾ ਸਕਦਾ ਹੈ। ਇਸ ਲਈ ਤੁਹਾਨੂੰ FD 'ਚ ਇੱਕ ਸਾਲ 'ਚ ਸਿਰਫ਼ 10 ਲੱਖ ਰੁਪਏ ਜਾਂ ਇਸ ਤੋਂ ਘੱਟ ਨਕਦ ਜਮ੍ਹਾਂ ਕਰਾਉਣੇ ਚਾਹੀਦੇ ਹਨ। ਤੁਹਾਨੂੰ ਆਨਲਾਈਨ ਮੋਡ ਜਾਂ ਚੈੱਕ ਰਾਹੀਂ ਇਸ 'ਚ ਪੈਸੇ ਜਮ੍ਹਾ ਕਰਨ ਦੇ ਵਿਕਲਪ ਬਾਰੇ ਸੋਚਣਾ ਚਾਹੀਦਾ ਹੈ।
- ਕੈਸ਼ 'ਚ ਵੱਡੀ ਜਾਇਦਾਦ ਦਾ ਲੈਣ-ਦੇਣ
ਜੇਕਰ ਤੁਸੀਂ ਇਕ ਵਿੱਤੀ ਸਾਲ 'ਚ 30 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਲੈਣ-ਦੇਣ ਨਕਦ 'ਚ ਕਰਦੇ ਹੋ ਤਾਂ ਇਹ ਆਮਦਨ ਕਰ ਵਿਭਾਗ ਦੀ ਨਜ਼ਰ 'ਚ ਆ ਸਕਦਾ ਹੈ। ਇਸ ਲਈ ਨਕਦ ਦੀ ਬਜਾਏ ਜੇਕਰ ਤੁਸੀਂ ਜਾਇਦਾਦ ਦੇ ਲੈਣ-ਦੇਣ ਲਈ ਆਨਲਾਈਨ ਮਾਧਿਅਮ ਜਾਂ ਡਰਾਫਟ ਰਾਹੀਂ ਕੋਈ ਲੈਣ-ਦੇਣ ਕਰਦੇ ਹੋ ਤਾਂ ਇਹ ਤੁਹਾਡੇ ਲਈ ਸੁਰੱਖਿਅਤ ਰਹੇਗਾ।
- ਸ਼ੇਅਰਾਂ, ਮਿਊਚੁਅਲ ਫੰਡਾਂ ਲਈ ਵੱਡੇ ਕੈਸ਼ ਟਰਾਂਜੈਕਸ਼ਨ
ਇਨਕਮ ਟੈਕਸ ਵਿਭਾਗ ਖ਼ਾਸ ਤੌਰ 'ਤੇ ਅਜਿਹੇ ਲੈਣ-ਦੇਣ 'ਤੇ ਨਜ਼ਰ ਰੱਖ ਰਿਹਾ ਹੈ, ਜਿਸ ਦੇ ਤਹਿਤ ਇਕ ਵਿੱਤੀ ਸਾਲ 'ਚ ਸ਼ੇਅਰਾਂ ਜਾਂ ਮਿਊਚੁਅਲ ਫੰਡਾਂ ਲਈ 10 ਲੱਖ ਰੁਪਏ ਤੋਂ ਜ਼ਿਆਦਾ ਦਾ ਨਕਦ ਲੈਣ-ਦੇਣ ਕੀਤਾ ਗਿਆ ਹੈ। ਤੁਹਾਨੂੰ ਇਹ ਧਿਆਨ 'ਚ ਰੱਖਣਾ ਹੋਵੇਗਾ ਕਿ ਤੁਹਾਨੂੰ ਇਕ ਸਾਲ 'ਚ ਸ਼ੇਅਰਾਂ, ਮਿਊਚੁਅਲ ਫੰਡਾਂ ਜਾਂ ਡਿਬੈਂਚਰ ਦੀ ਖਰੀਦ ਜਾਂ ਟ੍ਰਾਂਸਫ਼ਰ ਲਈ 10 ਲੱਖ ਰੁਪਏ ਤੋਂ ਵੱਧ ਨਕਦ ਭੁਗਤਾਨ ਨਹੀਂ ਕਰਨਾ ਚਾਹੀਦਾ ਹੈ। ਅਜਿਹੇ ਲੈਣ-ਦੇਣ ਆਮਦਨ ਟੈਕਸ ਵਿਭਾਗ ਦੀ ਨਜ਼ਰ 'ਚ ਆ ਸਕਦੇ ਹਨ।
ਇਹ ਵੀ ਪੜ੍ਹੋ: ਓਮੀਕ੍ਰੋਨ ਨੂੰ ਲੈ ਕੇ ਸਖ਼ਤੀ, 15 ਹਜ਼ਾਰ ਸਰਕਾਰੀ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਦਸੰਬਰ ਦੀ ਤਨਖਾਹ, ਜਾਣੋ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin