Income Tax Update: ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ ਨੇੜੇ ਆ ਰਹੀ ਹੈ। ਨਿੱਜੀ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ 2023 ਰੱਖੀ ਗਈ ਹੈ। ਇਸ ਨਾਲ ਹੀ ਇਸ ਮਿਤੀ ਤੱਕ ਵਿੱਤੀ ਸਾਲ 2022-23 ਦੀ ਆਮਦਨ ਦਾ ਖੁਲਾਸਾ ਕਰਨਾ ਜ਼ਰੂਰੀ ਹੈ। ਦੂਜੇ ਪਾਸੇ ਇਨਕਮ ਟੈਕਸ ਵਿਭਾਗ ਦਾ ਕਹਿਣਾ ਹੈ ਕਿ ਹੁਣ ਤੱਕ ਤਿੰਨ ਕਰੋੜ ਤੋਂ ਵੱਧ ਇਨਕਮ ਟੈਕਸ ਰਿਟਰਨ ਭਰ ਚੁੱਕੇ ਹਨ। ਇਸ ਨਾਲ ਹੀ ਇਨਕਮ ਟੈਕਸ ਵਿਭਾਗ ਨੇ ਇੱਕ ਖਾਸ ਐਲਾਨ ਵੀ ਕੀਤੀ ਹੈ, ਜਿਸ ਬਾਰੇ ਲੋਕਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ।


ਆਮਦਨ ਟੈਕਸ ਰਿਟਰਨ


ਦਰਅਸਲ, ਇਨਕਮ ਟੈਕਸ ਰਿਟਰਨ ਭਰਦੇ ਸਮੇਂ ਲੋਕਾਂ ਨੂੰ ਆਪਣੀ ਆਮਦਨ ਦੀ ਜਾਣਕਾਰੀ ਦੇਣੀ ਪੈਂਦੀ ਹੈ। ਵਿੱਤੀ ਸਾਲ ਵਿੱਚ ਲੋਕਾਂ ਨੇ ਕਿਹੜੇ ਸਾਧਨਾਂ ਰਾਹੀਂ ਕਮਾਈ ਕੀਤੀ ਹੈ, ਦਾ ਵੇਰਵਾ ਦੇਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਆਮਦਨ ਕਰ ਵਿਭਾਗ ਨੇ ਵਿਦੇਸ਼ੀ ਬੈਂਕ ਖਾਤੇ, ਜਾਇਦਾਦ ਤੇ ਆਮਦਨ ਧਾਰਕਾਂ ਲਈ ਵੀ ਜ਼ਰੂਰੀ ਚੀਜ਼ਾਂ ਦਾ ਧਿਆਨ ਰੱਖਣ ਦੀ ਗੱਲ ਕਹੀ ਹੈ।


ਵਿਦੇਸ਼ੀ ਆਮਦਨ


ਇਨਕਮ ਟੈਕਸ ਵਿਭਾਗ ਨੇ ਟਵੀਟ ਕੀਤਾ, 'ਕਿਰਪਾ ਕਰਕੇ ਨੋਟ ਕਰੋ: ਵਿਦੇਸ਼ੀ ਬੈਂਕ ਖਾਤੇ, ਜਾਇਦਾਦ ਤੇ ਆਮਦਨ ਧਾਰਕ! ਜੇ ਤੁਹਾਡੇ ਕੋਲ ਵਿਦੇਸ਼ੀ ਬੈਂਕ ਖਾਤੇ, ਜਾਇਦਾਦ ਜਾਂ ਆਮਦਨ ਹੈ, ਤਾਂ ਕਿਰਪਾ ਕਰਕੇ ਮੁਲਾਂਕਣ ਸਾਲ 2023-24 ਲਈ ਆਪਣੀ ਆਮਦਨ ਕਰ ਰਿਟਰਨ (ITR) ਵਿੱਚ ਵਿਦੇਸ਼ੀ ਸੰਪਤੀਆਂ (FA)/ਆਮਦਨ ਦੇ ਵਿਦੇਸ਼ੀ ਸਰੋਤ (FSI) ਅਨੁਸੂਚੀ ਭਰੋ। ਮੁਲਾਂਕਣ ਸਾਲ 2023-24 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ: 31 ਜੁਲਾਈ, 2023 ਹੈ।'


ਦੂਜੇ ਪਾਸੇ ਇਨਕਮ ਟੈਕਸ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਜੇ ਕੋਈ ਅਜਿਹੀ ਜਾਣਕਾਰੀ ਦੇਣ 'ਚ ਅਸਫਲ ਰਹਿੰਦਾ ਹੈ ਤਾਂ ਉਸ 'ਤੇ ਬਲੈਕ ਮਨੀ (ਅਣਦੱਸਿਆ ਵਿਦੇਸ਼ੀ ਆਮਦਨ ਅਤੇ ਜਾਇਦਾਦ) 2015 ਦੇ ਤਹਿਤ 10 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਜਾ ਸਕਦਾ ਹੈ। ਇਸ ਕੇਸ ਵਿੱਚ, ਜੇ ਤੁਸੀਂ ਪਿਛਲੇ ਸਾਲ ਭਾਰਤ ਦੇ ਨਿਵਾਸੀ ਹੋ, ਤੁਹਾਡੇ ਕੋਲ ਵਿਦੇਸ਼ੀ ਜਾਇਦਾਦ ਜਾਂ ਬੈਂਕ ਖਾਤੇ ਹਨ ਜਾਂ ਤੁਸੀਂ ਪਿਛਲੇ ਸਾਲ ਦੌਰਾਨ ਵਿਦੇਸ਼ੀ ਆਮਦਨੀ ਕੀਤੀ ਹੈ… ਉਹਨਾਂ ਲੋਕਾਂ ਨੂੰ ਇਹ ਜਾਣਕਾਰੀ ITR ਵਿੱਚ ਦੇਣੀ ਹੋਵੇਗੀ।