AADHAAR : ਭਾਰਤ 'ਚ ਪਛਾਣ ਦਾ ਸਭ ਤੋਂ ਵੱਡਾ ਪ੍ਰਮਾਣ ਪੱਤਰ ਜਾਂ ਡਾਕੂਮੈਂਟ ਆਧਾਰ ਹੈ ਤੇ ਦੇਸ਼ 'ਚ ਹਰੇਕ ਨਾਗਰਿਕ ਇਸ ਪਛਾਣ ਦੇ ਪੱਤਰ ਨੂੰ ਆਪਣੇ ਕੋਲ ਰੱਖਦਾ ਹੈ ਤੇ ਜਿਨ੍ਹਾਂ ਕੋਲ ਇਹ ਨਹੀਂ ਹੈ ਉਹ ਵੀ ਇਸ ਨੂੰ ਬਣਵਾਉਣ ਦੀ ਕਵਾਇਦ 'ਚ ਲੱਗੇ ਰਹਿੰਦੇ ਹਨ। ਹਾਲਾਂਕਿ ਹੁਣ ਭਾਰਤ ਦਾ ਇਹ ਆਧਾਰ ਪ੍ਰੋਗਰਾਮ ਗਲੋਬਲ ਬਣਨ ਦੀ ਰਾਹ 'ਤੇ ਹੈ ਤੇ ਇਸ 'ਚ ਵਿਸ਼ਵ ਦੇ ਕੁਝ ਦੇਸ਼ਾਂ ਨੇ ਰੁਚੀ ਦਿਖਾਈ ਹੈ ਜਿਸ ਨਾਲ ਉਹ ਵੀ ਆਪਣੀ ਇੱਥੇ ਪਛਾਣ ਦੇ ਪ੍ਰਮਾਣ ਪੱਤਰ ਦੇ ਰੂਪ 'ਚ ਅਜਿਹਾ ਹੀ ਇਕ ਡਾਕੂਮੈਂਟ ਲਿਆ ਸਕਣ।
ਸੂਤਰਾਂ ਮੁਤਾਬਕ ਮਿਲੀ ਜਾਣਕਾਰੀ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਈ ਦੇਸ਼ਾਂ ਨੇ ਭਾਰਤ ਨਾਲ ਸੰਪਰਕ ਕੀਤਾ ਹੈ ਜਿਸ ਤਹਿਤ ਉਹ ਜਾਨ ਸਕਣ ਕਿ ਕਿਵੇਂ ਭਾਰਤ ਨੇ ਆਪਣੇ ਨਾਗਰਕਿਾਂ ਨੂੰ ਇਕ ਡਿਜੀਟਲ ਪਛਾਣ ਦਿਵਾਈ ਹੈ। ਕੁਝ ਦੇਸ਼ਾਂ ਨੇ ਆਧਾਰ ਮਾਡਲ ਨੂੰ ਹੀ ਆਪਣੇ ਦੇਸ਼ਾਂ 'ਚ ਅਪਣਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਵੀ ਭਾਰਤ ਸਰਕਾਰ ਜਾਂਂ ਆਧਾਰ ਜਾਰੀ ਕਰਨ ਵਾਲੀ ਸੰਸਥਾ UIDAI ਨਾਲ ਸੰਪਰਕ ਕੀਤਾ ਹੈ।
ਭਾਰਤ 'ਚ ਅੰਤਰਰਾਸ਼ਟਰੀ ਮਾਪਦੰਡਾਂ ਰਾਹੀਂ ਆਧਾਰ ਹੋ ਰਿਹਾ ਹੈ ਜਾਰੀ
ਭਾਰਤ ਦੇ ਆਧਾਰ ਪ੍ਰੋਗਰਾਮ ਨੂੰ ਹੋਰ ਦੇਸ਼ਾਂ 'ਚ ਦੁਹਰਾਉਣ ਦੀ ਸੰਭਾਵਨਾ ਵੀ ਹੈ ਕਿਉਂਕਿ ਇਸ AADHAAR ਰਾਹੀਂ ਭਾਰਤ ਪਛਾਣ ਦੇ ਕੌਮਾਂਤਰੀ ਸਟੈਂਡਰਡ ਨੂੰ ਵਿਕਸਿਤ ਕਰ ਰਿਹਾ ਹੈ ਤੇ ਇਸ 'ਤੇ ਕਈ ਦੇਸ਼ਾਂ ਦਾ ਧਿਆਨ ਗਿਆ ਹੈ।
ਭਾਰਤ ਸਰਕਾਰ ਦਾ ਕੀ ਹੈ ਕਹਿਣਾ
ਕੇਂਦਰੀ ਸੂਚਨਾ ਤੇ ਤਕਨੀਕ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ 'ਚ ਲੋਕਾਂ ਦਾ ਜੀਵਨ ਬਦਲਣ 'ਚ ਆਧਾਰ ਨੇ ਬਹੁਤ ਅਹਿਮ ਰੋਲ ਅਦਾ ਕੀਤਾ ਹੈ। ਚਾਹੇ ਉਹ ਫੰਡ ਟਰਾਂਸਫਰ ਹੋਵੇ ਜਾਂ ਸਬਸਿਡੀ ਟਰਾਂਸਫਰ ਜਾਂ ਫਿਰ ਸਰਕਾਰ ਰਾਹੀਂ ਕੀਤੇੇ ਜਾ ਰਹੇ ਕਿਸ ਵੀ ਟਰਾਂਸਫਰ ਦਾ ਮਾਮਲਾ ਹੋਵੇ। ਹੁੁਣ ਅਸੀਂ ਇਹ ਦੇਖਣਾ ਹੈ ਕਿ ਆਧਾਰ ਦੇ ਰਾਹੀਂ ਅਸੀਂ ਅੱਗੇ ਹੋਰ ਕੀ ਕਰ ਸਕਦੇ ਹਾਂ ਇਸ ਨਾਲ ਹੀ ਪਛਾਣ ਦੇ ਅੰਤਰਰਾਸ਼ਟਰੀ ਸਟੈਂਡਰਡ ਜਾਂ ਮਾਪਦੰਡਾਂ 'ਤੇ ਵੀ ਅਸੀਂ ਨਜ਼ਰ ਰੱਖਣੀ ਹੈ।
ਕਿਵੇਂ ਮਿਲੇਗੀ ਆਧਾਰ ਰਾਹੀਂ ਨਵੀਂ ਦਿਸ਼ਾ
ਇਲੈਕਟ੍ਰੋਨਿਕਸ ਐਂਡ ਇਨਫਾਰਮੇਸ਼ਨ ਟੈਕਨਾਲੌਜੀ ਮਿਨਿਸਟਰੀ ਦੇ ਸਕੱਤਰ ਅਜੇ ਸਾਹਨੇ ਨੇ ਦੱਸਿਆ ਕਿ ਕਿਸ ਤਰ੍ਹਾਂ ਕਈ ਹੋਰ ਦੇਸ਼ਾਂ ਨੇ ਆਪਣੀ ਰੁਚੀ ਇਸ ਆਧਾਰ ਪ੍ਰੋਗਰਾਮ 'ਚ ਦਿਖਾਇਆ ਹੈ ਤੇ ਜਾਣਨਾ ਚਾਹਿਆ ਹੈ ਕਿ ਕਿਸੇ ਇਸ ਤਕਨੀਕ ਨੂੰ ਬਣਾਇਆ ਤੇ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ ਆਪਣੇ ਹਰੇਕ ਨਾਗਰਿਕ ਨੂੰ ਇਕ ਡਿਜੀਟਲ ਆਈਡੈਂਟਿਟੀ ਭਾਵ ਪਛਾਣ ਦਿਵਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ ਜੋ ਇਕ ਅਜਿਹੀ ਚੀਜ਼ ਹੈ ਜਿਸ ਨੂੰ ਦੁਨੀਆ ਦੇ ਕਈ ਦੇਸ਼ ਹਾਲੇ ਵੀ ਹਾਸਲ ਨਹੀਂ ਕਰ ਪਾਏ ਹੋ। ਹੁਣ ਇੱਥੇ ਕਈ ਦੇਸ਼ ਡਿਜੀਟਲ ਪਛਾਣ ਦੇ ਪ੍ਰਤੀ ਆਕਰਸ਼ਿਤ ਹੋ ਰਹੇ ਹਨ ਤੇ ਅੱਗੇ ਵਧ ਰਹੇ ਹਨ ਸਾਨੂੰ ਲੱਗਦਾ ਹੈ ਕਿ ਆਧਾਰ ਇਸ ਦਿਸ਼ਾ 'ਚ ਅੱਗੇ ਵਧਣ ਦਾ ਜ਼ਰੀਏ ਹੋ ਸਕਦਾ ਹੈ।