ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਅਤੇ ਇਸ ਦੀ ਰੋਕਥਾਮ ਲਈ ਲੱਗੇ 'ਲੌਕਡਾਉਨ' ਕਾਰਨ ਚਾਲੂ ਵਿੱਤੀ ਸਾਲ ਦੀ ਅਪਰੈਲ-ਜੂਨ ਦੀ ਪਹਿਲੀ ਤਿਮਾਹੀ ਵਿਚ ਆਰਥਿਕਤਾ ਨੂੰ 23.9 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਚੀਨ ਦੀ ਆਰਥਿਕ ਵਿਕਾਸ ਦਰ ਜੁਲਾਈ-ਸਤੰਬਰ ਤਿਮਾਹੀ ਵਿਚ 4.9 ਪ੍ਰਤੀਸ਼ਤ ਸੀ, ਜਦੋਂ ਕਿ ਅਪਰੈਲ-ਜੂਨ ਤਿਮਾਹੀ ਵਿਚ ਇਹ 3.2 ਪ੍ਰਤੀਸ਼ਤ ਵਧੀ ਹੈ।


ਇਸ ਤੋਂ ਪਹਿਲਾਂ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰ ਸਰਵਿਸਿਜ਼ ਨੇ ਆਪਣੇ ਪਿਛਲੇ ਅਨੁਮਾਨ ਦੇ ਮੁਕਾਬਲੇ 2020 ਲਈ ਭਾਰਤ ਦੀ ਆਰਥਿਕ ਵਿਕਾਸ ਦੀ ਭਵਿੱਖਬਾਣੀ ਵਿੱਚ ਕੁਝ ਸੁਧਾਰ ਕੀਤਾ। ਮੂਡੀਜ਼ ਨੇ 2020 ਵਿਚ ਭਾਰਤੀ ਆਰਥਿਕਤਾ ਵਿਚ 8.9 ਪ੍ਰਤੀਸ਼ਤ ਦੀ ਗਿਰਾਵਟ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ, ਜਦਕਿ ਇਸ ਤੋਂ ਪਹਿਲਾਂ ਇਹ 9.6 ਪ੍ਰਤੀਸ਼ਤ ਸੀ।

ਮੂਡੀਜ਼ ਨੇ ਕਿਹਾ ਕਿ ਲੰਬੇ ਅਤੇ ਸਖ਼ਤ ਲੌਕਡਾਉਨ ਤੋਂ ਬਾਅਦ ਦੇਸ਼ ਦੀ ਆਰਥਿਕਤਾ ਮੁੜ ਟਰੈਕ ‘ਤੇ ਪਰਤ ਰਹੀ ਹੈ। ਪਰ ਇਹ ਸੁਧਾਰ ਬਿਖਰਿਆ ਹੋਇਆ ਹੈ। ਇਸ ਦੇ ਗਲੋਬਲ ਮੈਕਰੋ ਦ੍ਰਿਸ਼ 2021-22 ਵਿਚ ਮੂਡੀਜ਼ ਨੇ 2021 ਵਿਚ ਵੀ ਦੇਸ਼ ਦੀ ਆਰਥਿਕ ਵਿਕਾਸ ਦੀ ਭਵਿੱਖਬਾਣੀ 8.6 ਪ੍ਰਤੀਸ਼ਤ ਕਰ ਦਿੱਤੀ ਹੈ। ਪਹਿਲਾਂ ਇਹ 8.1 ਪ੍ਰਤੀਸ਼ਤ ਸੀ। ਸਾਲ 2019 ਵਿਚ ਭਾਰਤ ਨੇ 4.8 ਪ੍ਰਤੀਸ਼ਤ ਦੀ ਦਰ ਨਾਲ ਆਰਥਿਕ ਵਾਧਾ ਕੀਤਾ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904