Stock Market Closing On 25 April 2024: ਦੁਪਹਿਰ ਬਾਅਦ ਬਾਜ਼ਾਰ 'ਚ ਵਾਪਸੀ ਹੋਈ ਖਰੀਦਦਾਰੀ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਬੰਦ ਹੋਇਆ। ਸੈਂਸੈਕਸ 74,000 ਅੰਕਾਂ ਨੂੰ ਪਾਰ ਕਰ ਗਿਆ ਹੈ ਅਤੇ ਨਿਫਟੀ 22,500 ਤੋਂ ਉੱਪਰ ਚਲਾ ਗਿਆ ਹੈ। ਬੈਂਕਿੰਗ ਫਾਰਮਾ ਆਈਟੀ ਸਮੇਤ ਜ਼ਿਆਦਾਤਰ ਸੈਕਟਰਾਂ ਦੇ ਸ਼ੇਅਰਾਂ 'ਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ। ਅੱਜ ਦੇ ਕਾਰੋਬਾਰ ਦੇ ਅੰਤ 'ਚ ਬੀ.ਐੱਸ.ਈ. ਦਾ ਸੈਂਸੈਕਸ 487 ਅੰਕਾਂ ਦੇ ਉਛਾਲ ਨਾਲ 74,339 'ਤੇ ਬੰਦ ਹੋਇਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 156 ਅੰਕਾਂ ਦੀ ਛਾਲ ਨਾਲ 22,558 ਅੰਕਾਂ 'ਤੇ ਬੰਦ ਹੋਇਆ।



ਰਿਕਾਰਡ ਉੱਚ 'ਤੇ ਮਾਰਕੀਟ ਕੈਪ
ਸਟਾਕ ਮਾਰਕੀਟ 'ਚ ਜ਼ਬਰਦਸਤ ਉਛਾਲ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਦਾ ਮਾਰਕਿਟ ਕੈਪ ਆਪਣੇ ਇਤਿਹਾਸਕ ਉੱਚੇ ਪੱਧਰ 'ਤੇ ਪਹੁੰਚ ਗਿਆ। ਬੀਐਸਈ 'ਤੇ ਸੂਚੀਬੱਧ ਸ਼ੇਅਰਾਂ ਦਾ ਮਾਰਕੀਟ ਕੈਪ 404.09 ਲੱਖ ਕਰੋੜ ਰੁਪਏ 'ਤੇ ਬੰਦ ਹੋਇਆ, ਜੋ ਪਿਛਲੇ ਸੈਸ਼ਨ 'ਚ 401.47 ਲੱਖ ਕਰੋੜ ਰੁਪਏ 'ਤੇ ਬੰਦ ਹੋਇਆ ਸੀ। ਇਸ ਦਾ ਮਤਲਬ ਹੈ ਕਿ ਅੱਜ ਦੇ ਕਾਰੋਬਾਰ 'ਚ ਨਿਵੇਸ਼ਕਾਂ ਦੀ ਦੌਲਤ 'ਚ 2.62 ਲੱਖ ਕਰੋੜ ਰੁਪਏ ਦਾ ਉਛਾਲ ਆਇਆ ਹੈ।


ਸੈਕਟਰੋਲ ਅਪਡੇਟ
ਅੱਜ ਦੇ ਕਾਰੋਬਾਰ 'ਚ ਬੈਂਕਿੰਗ, ਆਈ.ਟੀ., ਆਟੋ, ਧਾਤੂ, ਫਾਰਮਾ, ਐੱਫ.ਐੱਮ.ਸੀ.ਜੀ., ਊਰਜਾ, ਤੇਲ ਅਤੇ ਗੈਸ, ਹੈਲਥਕੇਅਰ ਵਰਗੇ ਸੈਕਟਰਾਂ ਦੇ ਸਟਾਕ 'ਚ ਤੇਜ਼ੀ ਰਹੀ, ਜਦਕਿ ਰੀਅਲ ਅਸਟੇਟ ਅਤੇ ਕੰਜ਼ਿਊਮਰ ਡਿਊਰੇਬਲ ਸਟਾਕ ਗਿਰਾਵਟ ਨਾਲ ਬੰਦ ਹੋਏ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਅੱਜ ਵੀ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ। ਨਿਫਟੀ ਦਾ ਮਿਡਕੈਪ ਇੰਡੈਕਸ 50,000 ਦੇ ਉੱਪਰ ਬੰਦ ਹੋਇਆ ਹੈ। ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 23 ਸਟਾਕ ਵਾਧੇ ਦੇ ਨਾਲ ਅਤੇ 7 ਨੁਕਸਾਨ ਦੇ ਨਾਲ ਬੰਦ ਹੋਏ। ਜਦੋਂ ਕਿ ਨਿਫਟੀ ਦੇ 50 ਸ਼ੇਅਰਾਂ 'ਚੋਂ 39 ਸ਼ੇਅਰ ਵਾਧੇ ਨਾਲ ਅਤੇ 11 ਘਾਟੇ ਨਾਲ ਬੰਦ ਹੋਏ।


ਵਧਦੇ ਅਤੇ ਡਿੱਗਦੇ ਸ਼ੇਅਰ
ਅੱਜ ਦੇ ਕਾਰੋਬਾਰ 'ਚ ਐਕਸਿਸ ਬੈਂਕ ਦੇ ਸ਼ੇਅਰ 6 ਫੀਸਦੀ, ਐਸਬੀਆਈ 5.10 ਫੀਸਦੀ, ਨੇਸਲੇ 2.39 ਫੀਸਦੀ, ਐਨਟੀਪੀਸੀ 2.20 ਫੀਸਦੀ, ਆਈਟੀਸੀ 2.02 ਫੀਸਦੀ, ਸਨ ਫਾਰਮਾ 1.93 ਫੀਸਦੀ, ਆਈ.ਸੀ.ਆਈ.ਸੀ.ਆਈ. ਬੈਂਕ 1.48 ਫੀਸਦੀ, ਟਾਟਾ ਸਟੀਲ 1.48 ਫੀਸਦੀ ਦੇ ਵਾਧੇ ਨਾਲ ਬੰਦ ਹੋਏ। 1.27 ਪ੍ਰਤੀਸ਼ਤ ਉਥੇ ਹੀ ਜੇਕਰ ਡਿੱਗਦੇ ਸ਼ੇਅਰਾਂ 'ਤੇ ਨਜ਼ਰ ਮਾਰੀਏ ਤਾਂ ਸਭ ਤੋਂ ਜ਼ਿਆਦਾ ਗਿਰਾਵਟ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰਾਂ 'ਚ ਦੇਖਣ ਨੂੰ ਮਿਲੀ ਹੈ। ਕੋਟਕ ਬੈਂਕ ਦਾ ਸਟਾਕ 10.85 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ ਹੈ। ਟਾਈਟਨ 1.05 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ, ਜਦਕਿ ਬਜਾਜ ਫਾਈਨਾਂਸ 0.67 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ।