Indians worry about unemployment : ਸ਼ਹਿਰ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦਾ ਮੁੱਦਾ ਸਭ ਤੋਂ ਵੱਡੀ ਚਿੰਤਾ ਬਣਿਆ ਹੋਇਆ ਹੈ। ਇਸ ਨਾਲ ਹੀ ਮਹਿੰਗਾਈ ਨੂੰ ਲੈ ਕੇ ਲੋਕਾਂ ਦੀ ਚਿੰਤਾ ਵੀ ਘੱਟ ਹੋਈ ਹੈ। ਇਪਸੋਸ ਨੇ ਸਰਵੇਖਣ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਹੈ। ਇਪਸੋਸ (Ipsos) ਨੇ ਆਨਲਾਈਨ ਪੈਨਲ ਪ੍ਰਣਾਲੀ ਰਾਹੀਂ ਭਾਰਤ ਸਮੇਤ 29 ਦੇਸ਼ਾਂ ਦੇ ਨਾਗਰਿਕਾਂ ਦਾ ਸਰਵੇਖਣ ਕੀਤਾ ਹੈ, ਜਿਸ ਵਿਚ ਮਹਿੰਗਾਈ ਨੂੰ ਲੈ ਕੇ ਚਿੰਤਾਜਨਕ ਮੁੱਦੇ 'ਤੇ ਭਾਰਤ ਨੂੰ ਸਭ ਤੋਂ ਹੇਠਲੇ ਸਥਾਨ 'ਤੇ ਰੱਖਿਆ ਗਿਆ ਹੈ। ਇਪਸੋਸ ਨੇ ਦੱਸਿਆ ਕਿ ਇਹ ਸਰਵੇਖਣ 23 ਸਤੰਬਰ ਤੋਂ 7 ਅਕਤੂਬਰ ਤੱਕ ਕੀਤਾ ਗਿਆ ਸੀ।


ਇਸ ਦੇ ਨਾਲ ਹੀ, Ipsos ਨੇ ਦਾਅਵਾ ਕੀਤਾ ਹੈ ਕਿ ਦੁਨੀਆ ਭਰ ਦੇ ਨਾਗਰਿਕ ਵੱਧ ਰਹੀ ਮਹਿੰਗਾਈ ਤੋਂ ਸਭ ਤੋਂ ਵੱਧ ਚਿੰਤਤ ਹਨ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 2 ਫੀਸਦੀ ਵਧੀ ਹੈ। ਇਸ ਨਾਲ ਹੀ, ਦੁਨੀਆ ਭਰ ਦੇ ਨਾਗਰਿਕ ਗਰੀਬੀ, ਸਮਾਜਿਕ ਅਸਮਾਨਤਾ, ਬੇਰੁਜ਼ਗਾਰੀ, ਅਪਰਾਧ ਅਤੇ ਹਿੰਸਾ, ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਨੂੰ ਕੇ ਕਾਫੀ ਚਿੰਤਤ ਹਨ।



ਕੋਰੋਨਾ ਮਹਾਂਮਾਰੀ ਦੌਰਾਨ ਗਲੋਬਲ ਮੰਦੀ ਦੇ ਪ੍ਰਭਾਵਾਂ ਨੂੰ ਮਹਿਸੂਸ ਕਰ ਰਿਹੈ ਭਾਰਤੀ ਬਾਜ਼ਾਰ


 ਭਾਰਤ ਵਿੱਚ Ipsos (ਇਪਸੋਸ) ਦੇ ਸਰਵੇਖਣ 'ਤੇ ਬੋਲਦੇ ਹੋਏ ਸੀਈਓ, ਅਮਿਤ ਅਡਾਰਕਰ ਨੇ ਕਿਹਾ ਕਿ ਭਾਰਤੀ ਬਾਜ਼ਾਰ ਕੋਰੋਨਾ ਮਹਾਂਮਾਰੀ ਦੇ ਨਾਲ-ਨਾਲ ਗਲੋਬਲ ਮੰਦੀ ਦੇ ਪ੍ਰਭਾਵਾਂ ਨੂੰ ਮਹਿਸੂਸ ਕਰ ਰਿਹਾ ਹੈ। ਇਸ ਨਾਲ ਨੌਕਰੀਆਂ ਵਿੱਚ ਕਮੀ ਆਈ ਹੈ, ਜਿਸ ਨਾਲ ਭ੍ਰਿਸ਼ਟਾਚਾਰ, ਅਪਰਾਧ ਅਤੇ ਸਮਾਜਿਕ ਅਸਮਾਨਤਾ ਵਿੱਚ ਵਾਧਾ ਹੋਇਆ ਹੈ। ਹਾਲਾਂਕਿ ਭਾਰਤ ਸਰਕਾਰ ਨੇ ਦੂਜੇ ਦੇਸ਼ਾਂ ਦੇ ਮੁਕਾਬਲੇ ਈਂਧਨ ਦੀਆਂ ਕੀਮਤਾਂ ਨੂੰ ਕੰਟਰੋਲ 'ਚ ਰੱਖਿਆ ਹੈ।


 


ਇੰਡੋਨੇਸ਼ੀਆ ਨੂੰ ਪਛਾੜ ਕੇ ਦੂਜਾ ਸਭ ਤੋਂ ਪਾਜ਼ੇਟਿਵ ਬਾਜ਼ਰ ਬਣ ਗਿਆ ਭਾਰਤ 


ਸੀਈਓ ਅਮਿਤ ਅਡਾਰਕਰ ਨੇ ਕਿਹਾ ਕਿ "ਭਾਰਤ ਨੇ ਇੰਡੋਨੇਸ਼ੀਆ ਨੂੰ ਪਛਾੜ ਕੇ ਦੂਜਾ ਸਭ ਤੋਂ ਸਕਾਰਾਤਮਕ ਬਾਜ਼ਾਰ ਬਣ ਗਿਆ ਹੈ। ਜ਼ਿਆਦਾਤਰ ਸ਼ਹਿਰੀ ਭਾਰਤੀਆਂ ਦਾ ਮੰਨਣਾ ਹੈ ਕਿ ਭਾਰਤ ਸਹੀ ਰਸਤੇ 'ਤੇ ਹੈ। ਹਾਲਾਂਕਿ, ਹੜ੍ਹਾਂ ਅਤੇ ਪ੍ਰਤੀਕੂਲ ਮਾਹੌਲ ਦੇ ਪ੍ਰਭਾਵ ਸ਼ਹਿਰੀ ਭਾਰਤੀਆਂ ਨੂੰ ਪਰੇਸ਼ਾਨ ਕਰ ਰਹੇ ਹਨ। ਇਸ ਮੁੱਦੇ 'ਤੇ ਸਰਕਾਰ ਨੂੰ ਹੋਰ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ।"