Interest Rate on PF:  ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਕਰੋੜਾਂ ਲੋਕਾਂ ਲਈ ਬੁਰੀ ਖ਼ਬਰ ਹੈ। ਆਉਣ ਵਾਲੇ ਦਿਨਾਂ ਵਿੱਚ ਪੀਐਫ਼ ਉੱਤੇ ਮਿਲਣ ਵਾਲੇ ਵਿਆਜ ਵਿੱਚ ਕਟੌਤੀ ਹੋ ਸਕਦੀ ਹੈ। ਇਸ ਨਾਲ ਪ੍ਰਾਈਵੇਟ ਨੌਕਰੀ ਕਰਨ ਵਾਲੇ ਇਕਲੌਤੇ ਸਮਾਜਿਕ ਸੁਰੱਖਿਆ ਦਾ ਆਧਾਰ ਕਮਜ਼ੋਰ ਹੋ ਸਕਦਾ ਹੈ।


ਆਰਟੀਆਈ ਦੇ ਹਵਾਲੇ ਮੁਤਾਬਕ, ਸਾਲ 2021-22 ਦੇ ਦੌਰਾਨ EPFO ਨੂੰ ਸਰਪਲਸ ਦੇ ਅੰਦਾਜੇ ਤੋਂ ਬਾਅਦ ਵੀ ਘਾਟਾ ਹੋ ਗਿਆ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਈਪੀਐਫਓ ਦੇ ਕੋਲ 449.34 ਕਰੋੜ ਰੁਪਏ ਦਾ ਸਰਪਲਸ ਹੋਵੇਗਾ, ਜਦੋਂ ਕਿ ਉਸ ਨੂੰ 197.72 ਕਰੋੜ ਰੁਪਏ ਦੇ ਘਾਟਾ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਬਾਅਦ ਪੀਐਫ਼ ਉੱਤੇ ਦਿੱਤੇ ਜਾ ਰਹੇ ਵਿਆਜ ਦੀਆਂ ਦਰਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਵਿਚਾਰ ਕਰਨ ਦਾ ਫ਼ੈਸਲਾ ਲਿਆ ਗਿਆ ਹੈ।


ਵਿੱਤ ਮੰਤਰਾਲੇ ਦਾ ਵਿਆਜ ਨੂੰ ਲੈ ਕੇ ਹੈ ਅਜਿਹਾ ਰੁਖ਼


ਹੁਣ ਪੀਐਫ ਉੱਤੇ ਮਿਲ ਰਿਹਾ ਵਿਆਜ ਪਹਿਲਾਂ ਤੋਂ ਘੱਟ ਹੈ। ਈਪੀਐਫਓ ਨੇ ਵਿੱਤੀ ਵਰ੍ਹੇ 2022-23 ਦੇ ਲਈ ਪੀਐਫ ਉੱਤੇ ਵਿਆਜ ਦੀ ਦਰ 8.15 ਫ਼ੀਸਦੀ ਤੈਅ ਕੀਤੀ ਹੈ। ਵਿੱਤ ਮੰਤਰਾਲੇ ਦਾ ਮੰਨਣਾ ਹੈ ਕਿ ਈਪੀਐਫ ਨੂੰ ਹੋਏ ਘਾਟੇ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਐਫ਼ ਦੀ ਵਿਆਜ ਦਰ ਉੱਤੇ ਮੁੜ ਵਿਚਾਰ ਕਰਨਾ ਜ਼ਰੂਰੀ ਹੈ। ਪੀਐਫ ਦੀਆਂ ਉੱਚ ਵਿਆਜ ਦਰਾਂ ਨੂੰ ਘੱਟ ਕਰਨ ਤੇ ਬਾਜ਼ਾਰ ਦਰਾਂ ਦੇ ਬਰਾਬਰ ਲਿਆਉਣ ਦੀ ਜ਼ਰੂਰਤ ਹੈ।


ਸਿਰਫ਼ ਇਸ ਸਕੀਮ ਵਿੱਚ ਪੀਐਫ਼ ਦਾ ਜ਼ਿਆਦਾ ਵਿਆਜ


ਜੇ ਅਜੇ ਪੀਐਫ਼ ਉੱਤੇ ਮਿਲਣ ਵਾਲੇ ਵਿਆਜ ਦੀ ਤੁਲਨਾ ਬਾਜ਼ਾਰ ਵਿੱਚ ਮਿਲਣ ਵਾਲੇ ਵਿਆਜ ਨਾਲ ਕੀਤੀ ਜਾਵੇ ਤਾਂ ਇਹ ਉਸ ਤੋਂ ਜ਼ਿਆਦਾ ਹੈ। ਛੋਟੀ ਬੱਚਤ ਯੋਜਨਾਵਾਂ ਵਿੱਚ ਸਿਰਫ਼ ਇੱਕ ਸੀਨੀਅਰ ਸਿਟੀਜਨ ਸੇਵਿੰਗ ਸਕੀਮ ਹੈ ਜਿਸ ਵਿੱਚ ਪੀਐਫ ਤੋਂ ਜ਼ਿਆਦਾ ਵਿਆਜ ਮਿਲ ਰਿਹਾ ਹੈ। ਇਸ ਸਕੀਮ ਦੀ ਵਿਆਜ ਦਰ ਅਜੇ ਵੀ 8.20 ਫ਼ੀਸਦੀ ਹੈ। ਸੁਕੰਨਿਆ ਸਮ੍ਰਿਧੀ ਯੋਜਨਾ ਤੋਂ ਲੈ ਕੇ ਰਾਸ਼ਟਰੀ ਬਚਤ ਪੱਤਰ ਯਾਨੀ ਐਨਐਸਸੀ ਤੱਕ, ਸਾਰੀਆਂ ਉੱਤੇ ਵਿਆਜ ਦੀ ਦਰਾਂ ਪੀਐਫ਼ ਦੀ ਤੁਲਨਾ ਵਿੱਚ ਘੱਟ ਹੈ। ਵਿੱਤ ਮੰਤਰਾਲਾ ਇਸ ਕਾਰਨ ਲੰਬੇ ਸਮੋਂ ਤੋਂ ਪੀਐਫ਼ ਦੇ ਵਿਆਜ ਨੂੰ ਘਟਾ ਕੇ 8 ਫ਼ੀਸਦੀ ਤੋਂ ਥੱਲੇ ਲਿਆਉਣ ਦੀ ਵਕਾਲਤ ਕਰ ਰਿਹਾ ਹੈ।


ਇਸ ਤਰ੍ਹਾਂ ਘੱਟ ਹੁੰਦਾ ਹੈ ਪੀਐਫ ਦਾ ਵਿਆਜ


ਉੱਥੇ ਹੀ ਦੂਜੇ ਪਾਸੇ ਪੀਐਫ ਉੱਤੇ ਪਹਿਲਾਂ ਤੋਂ ਮਿਲਦੇ ਆ ਰਹੇ ਵਿਆਜ ਨੂੰ ਦੇਖਿਆ ਜਾਵੇ ਤਾਂ ਅਜੇ ਦਰਾਂ ਹੇਠਲੇ ਪਾਸੇ ਵੱਲ ਹਨ। ਪੀਐਫ ਉੱਤੇ ਵਿਆਜ ਲਗਾਤਾਰ ਘੱਟ ਕੀਤਾ ਜਾ ਰਿਹਾ ਹੈ। ਵਿੱਤੀ ਵਰ੍ਹੇ 2015-16 ਵਿੱਚ ਪੀਐਫ ਉੱਤੇ ਵਿਆਜ ਦੀ ਦਰ 8.80 ਫੀਸਦੀ ਤੋਂ ਘਟਾਕੇ 8.70 ਫ਼ੀਸਦੀ ਕੀਤੀ ਗਈ ਸੀ। ਟ੍ਰੇਡ ਯੂਨੀਅਨ ਦੇ ਵਿਰੋਧ ਤੋਂ ਬਾਅਦ ਇਸ ਨੂੰ ਫਿਰ ਤੋਂ 8.80 ਫ਼ੀਸਦ ਕੀਤਾ ਗਿਆ ਸੀ। ਉਸ ਤੋਂ ਬਾਅਦ ਪੀਐਫ਼ ਉੱਤੇ ਵਿਆਜ ਦੀ ਦਰਾਂ ਘੱਟ ਹੁੰਦੀਆਂ ਰਹੀਆਂ ਤੇ 2021-22 ਵਿੱਚ 8.10 ਫੀਸਦੀ ਨੇ ਹੇਠਲੇ ਪੱਧਰ ਉੱਤੇ ਆ ਗਈਆਂ। 2022-23 ਵਿੱਚ ਇਸ ਨੂੰ ਮਾਮਲੀ ਵਧਾ ਕੇ 8.15 ਫ਼ੀਸਦੀ ਕੀਤਾ ਗਿਆ।


ਕਿੰਨੇ ਕਰੋੜ ਲੋਕਾਂ ਨੂੰ ਮਿਲਦਾ ਹੈ ਫ਼ਾਇਦਾ


ਪੀਐਫ਼ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਕਰੋੜਾਂ ਲੋਕਾਂ ਦੇ ਲਈ ਸਮਾਜਿਕ ਸੁਰੱਖਿਆ ਦਾ ਸਭ ਤੋਂ ਵੱਡਾ ਆਧਾਰ ਹੈ। ਇਸ ਵਿੱਚ ਨੌਕਰੀ ਦੀ ਉਮਰ ਖ਼ਤਮ ਹੋਣ ਤੋਂ ਬਾਅਦ ਯਾਨਿ ਰਿਟਾਇਰਮੈਂਟ ਤੋਂ ਬਾਅਦ ਇੱਕ ਫੰਡ ਤਿਆਰ ਕਰਨ ਵਿੱਚ ਮਦਦ ਮਿਲਦੀ ਹੈ। ਪੀਐਫ਼ ਉੱਤੇ ਠੀਕ ਵਿਆਜ ਮਿਲਣ ਨਾਲ ਕਰੋੜਾਂ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ। ਤਾਜਾ ਆਂਕੜਿਆਂ ਮੁਤਾਬਕ, ਇਸ ਦਾ ਫ਼ਾਇਦਾ ਲੈਣ ਵਾਲੇ ਲੋਕਾਂ ਦੀ ਗਿਣਤੀ 6 ਕਰੋੜ ਤੋਂ ਜ਼ਿਆਦਾ ਹੈ।