ਤੁਸੀਂ ਜਿਹੜੀ ਕੰਪਨੀ `ਚ ਕੰਮ ਕਰਦੇ ਹੋ, ਉਹ ਕੰਪਨੀ ਤੁਹਾਡਾ ਟੀਡੀਐਸ ਜ਼ਰੂਰ ਕੱਟਦੀ ਹੋਵੇਗੀ। ਇਸ ਕਟੌਤੀ ਦੇ ਬਾਰੇ ਤੁਹਾਨੂੰ ਸੈਲਰੀ ਰੀਸਿਟ `ਚ ਜਾਣਕਾਰੀ ਮਿਲਦੀ ਹੈ। ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਖਾਤੇ ਵਿੱਚ ਕਿੰਨੇ ਘੱਟ ਰੁਪਏ ਆਏ। ਪਰ ਇਹ ਵੀ ਨਹੀਂ ਹੈ ਕਿ ਟੀਡੀਐਸ ਦਾ ਪੈਸਾ ਕੱਟ ਗਿਆ ਤਾਂ ਹਮੇਸ਼ਾ ਦੇ ਲਈ ਕਟੌਤੀ ਹੋ ਗਈ।


ਇਹ ਪੈਸਾ ਤੁਸੀਂ ਅਸਾਨੀ ਨਾਲ ਵਾਪਸ ਲੈ ਸਕਦੇ ਹੋ, ਪਰ ਇਸ ਦੇ ਲਈ ਇਨਕਮ ਟੈਕਸ ਰਿਟਰਨ ਭਰਨੀ ਪਵੇਗੀ। ਆਈਟੀਆਰ ਪ੍ਰੋਸੈੱਸ ਹੋਣ ਤੋਂ ਬਾਅਦ ਟੀਡੀਐਸ ਦਾ ਕੱਟਿਆ ਗਿਆ ਪੈਸਾ ਤੁਹਾਡੇ ਖਾਤੇ ਵਿੱਚ ਆ ਜਾਵੇਗਾ। ਕਦੇ ਕਦੇ ਇੰਜ ਵੀ ਹੋ ਜਾਂਦਾ ਹੈ ਕਿ ਟੀਡੀਐਸ ਦਾ ਪੈਸਾ ਕੱਟ ਹੋ ਜਾਵੇ, ਪਰ ਟੀਡੀਐਸ ਦਾ ਪੈਸਾ ਖਾਤੇ `ਚ ਨਾ ਆਵੇ। ਤਾਂ ਆਓ ਤੁਹਾਨੂੰ ਦਸਦੇ ਹਾਂ ਹਾਂ ਕਿ ਟੀਡੀਐਸ ਰਿਫ਼ੰਡ ਲਈ ਕਿਵੇਂ ਸ਼ਿਕਾਇਤ ਕਰਨੀ ਹੈ। ਇੱਥੇ ਟੀਡੀਐਸ ਦਾ ਮਤਲਬ ਹੈ ਟੈਕਸ ਡਿਡਕਸ਼ਨ ਐਟ ਸੋਰਸ।


ਇਨਕਮ ਟੈਕਸ ਡਿਪਾਰਟਮੈਂਟ ਨੇ ਟੈਕਸ ਨਾਲ ਜੁੜੀ ਕਿਸੇ ਵੀ ਸ਼ਿਕਾਇਤ ਦੇ ਨਿਪਟਾਰੇ ਲਈ `ਈ ਨਿਵਾਰਣ` (e-nivaran) ਪੋਰਟਲ ਬਣਾਇਆ ਹੈ। ਇਸ ਪੋਰਟਲ `ਤੇ ਤੁਸੀਂ ਆਪਣੀ ਕੋਈ ਵੀ ਸ਼ਿਕਾਇਤ ਦਰਜ ਕਰ ਸਕਦੇ ਹੋ। ਸ਼ਿਕਾਇਤ ਦਾ ਨਿਪਟਾਰਾ ਤੁਰੰਤ ਕੀਤਾ ਜਾਵੇਗਾ। ਆਓ ਤੁਹਾਨੂੰ ਦਸਦੇ ਹਾਂ ਕਿ ਈ ਨਿਵਾਰਣ `ਤੇ ਕਿਵੇਂ ਕਰਨੀ ਹੈ ਸ਼ਿਕਾਇਤ:


1. ਤੁਸੀਂ ਬੇਨਤੀਕਾਰ ਹੋ ਤਾਂ ਤੁਹਾਨੂੰ ਇਨਕਮ ਟੈਕਸ ਡਿਪਾਰਟਮੈਂਟ ਦੀ ਈ ਫ਼ਾਈਲਿੰਗ ਵੈਬਸਾਈਟ `ਤੇ ਜਾਓ।
2. ਇੱਥੇ ਈ ਨਿਵਾਰਣ ਟੈਬ `ਤੇ ਕਲਿੱਕ ਕਰੋ। ਇਹ ਟੈਬ ਤੁਹਾਨੂੰ ਪੋਰਟਲ ਦੇ ਹੋਮ ਪੇਜ `ਤੇ ਲੈਕੇ ਜਾਵੇਗੀ।
3. ਸਬਮਿਟ ਗ੍ਰੀਵੰਸ ਦਾ ਆਪਸ਼ਨ ਆਵੇਗਾ, ਉਸ `ਤੇ ਕਲਿੱਕ ਕਰੋ।
4. ਇੱਕ ਰੇਡੀਓ ਬਟਨ ਦਿਖਾਈ ਦੇਵੇਗਾ, ਜਿਸ `ਚ ਪੈਨ ਜਾਂ ਟੈਨ ਹੋਲਡਰ, ਡੂ ਨਾਟ ਹੈਫ਼ ਪੈਨ ਤੇ ਟੈਨ ਲਿਖਿਆ ਹੋਵੇਗਾ।
5. ਪੈਨ ਜਾਂ ਟੈਨ ਹੋਲਡਰ ਦਾ ਆਪਸ਼ਨ ਸਲੈਕਟ ਕਰੋ, ਪੈਨ ਜਾਂ ਟੈਨ ਨੰਬਰ ਦਰਜ ਕਰੋ ਅਤੇ ਸਬਮਿਟ ਬਟਨ `ਤੇ ਕਲਿੱਕ ਕਰੋ।
6. ਜੇ ਈ ਫ਼ਾਈਲਿੰਗ ਦੇ ਨਾਲ ਪੈਨ ਪਹਿਲਾਂ ਤੋਂ ਰਜਿਸਟਰ ਹੈ ਤਾਂ ਤੁਹਾਨੂੰ ਲਾਗਇਨ ਪੇਜ `ਤੇ ਰੀਡਾਇਰੈਕਟ ਕੀਤਾ ਜਾਵੇਗਾ।
7. ਹੁਣ ਰਜਿਸਟਰ ਵਿਦ ਫ਼ਾਈਲਿੰਗ ਐਂਡ ਕੰਟੀਨਿਊ ਨੂੰ ਸਲੈਕ ਕਰੋ, ਜਿਸ ਤੋਂ ਬਾਅਦ ਤੁਸੀਂ ਰਜਿਸਟ੍ਰੇਸ਼ਨ ਪੇਜ `ਤੇ ਪਹੁੰਚ ਜਾਓਗੇ।
8. ਨੋ ਥੈਂਕਸ ਐਂਡ ਕੰਟੀਨਿਊ ਵਿਦਆਊਟ ਰਜਿਸਟਰਿੰਗ ਨੂੰ ਸਲੈਕਟ ਕਰੋ। ਇਸ ਤੋਂ ਬਾਅਦ ਈ ਨਿਵਾਰਣ ਫ਼ਾਰਮ `ਤੇ ਪਹੁੰਚ ਜਾਓਗੇ। ਇਥੇ ਜਾ ਕੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ।
9. ਸ਼ਿਕਾਇਤ ਦਰਜ ਕਰਨ ਅਤੇ ਉਸ ਨੂੰ ਸਬਮਿਟ ਕਰਨ ਤੋਂ ਪਹਿਲਾਂ ਤੁਸੀਂ ਚਾਹੋ ਤਾਂ ਉਸ ਦਾ ਪ੍ਰੀਵਿਊ ਦੇਖ ਸਕਦੇ ਹੋ। ਕੋਈ ਗ਼ਲਤੀ ਹੋਵੇ ਤਾਂ ਉਸ ਨੂੰ ਸੁਧਾਰਿਆ ਜਾ ਸਕਦਾ ਹੈ। 
10. ਸਬਮਿਟ ਬਟਨ `ਤੇ ਕਲਿੱਕ ਕਰੋ। ਇੱਕ ਓਟੀਪੀ ਤੁਹਾਡੇ ਰਜਿਸਟਰਡ ਮੋਬਾਇਲ ਨੰਬਰ ਤੇ ਈਮੇਲ ਆਈਡੀ `ਤੇ ਭੇਜਿਆ ਜਾਵੇਗਾ।
11. ਵੈਲੀਡੇਟ ਬਟਨ `ਤੇ ਕਲਿੱਕ ਕਰੋ, ਜਿਸ ਤੋਂ ਬਾਅਦ ਤੁਹਾਨੂੰ ਸਕਸੈਸ ਮੈਸੇਜ ਆਪਣੀ ਸਕ੍ਰੀਨ `ਤੇ ਦਿਖਾਈ ਦੇਵੇਗਾ। ਇਸ ਦਾ ਪੀਡੀਐਫ਼ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ।
12. ਈ ਨਿਵਾਰਣ ਪੋਰਟਲ `ਤੇ ਐਕਨਾਲਜਮੈਂਟ ਨੰਬਰ ਜੈਨਰੇਟ ਹੋਵੇਗਾ, ਜਿਸ ਨੂੰ ਤੁਹਾਨੂੰ ਨੋਟ ਕਰਕੇ ਰੱਖਣਾ ਹੈ। ਇਸ ਨਾਲ ਤੁਸੀਂ ਆਪਣੀ ਰਿਕੁਐਸਟ ਨੂੰ ਟਰੈਕ ਕਰ ਸਕਦੇ ਹੋ।


ਤੁਸੀਂ ਸ਼ਿਕਾਇਤ ਦੇ ਨਿਪਟਾਰੇ ਦਾ ਸਟੇਟਸ ਅਸਾਨੀ ਨਾਲ ਟਰੈਕ ਕਰ ਸਕਦੇ ਹੋ। ਇਸ ਦਾ ਪ੍ਰੋਸੈੱਸ ਤਿੰਨ ਸਟੈੱਪਾਂ `ਚ ਪੂਰਾ ਹੁੰਦਾ ਹੈ। ਸਟੇਟਸ ਨੂੰ ਜਾਨਣ ਲਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਇਹ ਕੰਮ ਬੇਹੱਦ ਅਸਾਨੀ ਨਾਲ ਹੋ ਜਾਂਦਾ ਹੈ।