JioMart Tyohaar Ready Sale : ਭਾਰਤ ਦੀ ਸਭ ਤੋਂ ਵੱਡੀ ਆਨਲਾਈਨ ਰਿਟੇਲ ਕੰਪਨੀ ਰਿਲਾਇੰਸ ਦੇ JioMart (JioMart) ਨੇ ਸ਼ੁੱਕਰਵਾਰ ਨੂੰ ਸਾਲ ਦੀ ਸਭ ਤੋਂ ਵੱਡੀ ਤਿਉਹਾਰੀ ਸੇਲ ਦਾ ਐਲਾਨ ਕੀਤਾ। ਕੰਪਨੀ ਨੇ ਦੱਸਿਆ ਹੈ ਕਿ ਇਹ ਸ਼ਾਨਦਾਰ ਫੈਸਟੀਵਲ ਸੇਲ 23 ਸਤੰਬਰ ਤੋਂ 23 ਅਕਤੂਬਰ 2022 ਤੱਕ ਚੱਲੇਗੀ। ਕੰਪਨੀ ਨੇ ਕੁੱਲ ਦੋ ਸੇਲ ਦਾ ਐਲਾਨ ਕੀਤਾ ਹੈ। ਇੱਕ ਦਾ ਨਾਮ ਤਿਉਹਾਰ ਰੈਡੀ ਸੇਲ (Tyohaar Ready Sale) ਅਤੇ ਦੂਜੇ ਦਾ ਨਾਮ ਬੈਸਟੀਵਲ ਸੇਲ (Bestival Sale) ਹੈ ,ਜਿਸ ਵਿੱਚ ਗਾਹਕਾਂ ਨੂੰ ਭਾਰੀ ਡਿਸਕਾਉਂਟ ਆਫਰ ਮਿਲਣ ਜਾ ਰਹੇ ਹਨ।




ਗਾਹਕ ਕਰ ਸਕਦੇ ਨੇ 80% ਤੱਕ ਦੀ ਬੱਚਤ 


ਆਉਣ ਵਾਲੇ ਤਿਉਹਾਰੀ ਸੀਜ਼ਨ ਦੇ ਆਫਰ ਲਈ ਲੋਕਾਂ ਨੇ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਜੇਕਰ ਤੁਸੀਂ ਵੀ ਰਸੋਈ ਅਤੇ ਘਰ, ਫੈਸ਼ਨ ਅਤੇ ਜੀਵਨ ਸ਼ੈਲੀ, ਸੁੰਦਰਤਾ ਉਤਪਾਦਾਂ, ਇਲੈਕਟ੍ਰਾਨਿਕ ਵਸਤੂਆਂ ਆਦਿ 'ਤੇ ਕੁੱਲ 80% ਤੱਕ ਦੀ ਛੋਟ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਸੇਲ ਤੋਂ ਖਰੀਦਦਾਰੀ ਕਰ ਸਕਦੇ ਹੋ। ਇਸ ਸੇਲ 'ਚ ਰਿਲਾਇੰਸ ਨੇ ਗਾਹਕਾਂ ਨੂੰ ਕਈ ਆਫਰ ਦਿੱਤੇ ਹਨ। ਇਸ ਦੇ ਨਾਲ ਹੀ ਕੰਪਨੀ ਨੇ ਕੁਝ ਬੈਂਕਾਂ ਤੋਂ ਵੀ 

ਗਾਹਕਾਂ ਨੂੰ ਵਾਧੂ ਲਾਭ ਦੇਣ ਲਈ ਸਮਝੌਤਾ ਕੀਤਾ ਹੈ। 80% ਦੀ ਛੋਟ ਦਾ ਲਾਭ ਲੈਣ ਲਈ ਤੁਹਾਨੂੰ ਘੱਟੋ-ਘੱਟ 6,999 ਰੁਪਏ ਦੀ ਖਰੀਦਦਾਰੀ ਕਰਨੀ ਪਵੇਗੀ। ਸਟੇਟ ਬੈਂਕ ਆਫ ਇੰਡੀਆ ਦੇ ਗਾਹਕਾਂ ਨੂੰ ਡੈਬਿਟ ਨਾਲ ਖਰੀਦਦਾਰੀ ਕਰਨ 'ਤੇ ਜ਼ਬਰਦਸਤ ਛੋਟ ਮਿਲ ਸਕਦੀ ਹੈ।


SBI ਦੇ ਗਾਹਕਾਂ ਨੂੰ ਮਿਲ ਰਿਹਾ ਇਹ ਫ਼ਾਇਦਾ 


ਜੇਕਰ ਤੁਸੀਂ SBI ਦੇ ਕਾਰਡ ਧਾਰਕ ਹੋ ਤਾਂ ਤੁਸੀਂ ਇਸ ਸੇਲ ਰਾਹੀਂ ਦੋਹਰਾ ਲਾਭ ਪ੍ਰਾਪਤ ਕਰ ਸਕਦੇ ਹੋ। SBI ਡੈਬਿਟ ਕਾਰਡ ਧਾਰਕਾਂ ਨੂੰ ਘੱਟੋ-ਘੱਟ 10% ਦਾ ਕੈਸ਼ਬੈਕ ਮਿਲੇਗਾ ਜੇਕਰ ਉਹ Jiomart 'ਤੇ ਖਰੀਦਦਾਰੀ ਕਰਦੇ ਹਨ। ਇਸ ਦੇ ਲਈ ਤੁਹਾਨੂੰ ਘੱਟੋ-ਘੱਟ 1,000 ਰੁਪਏ ਦੀ ਖਰੀਦਦਾਰੀ ਕਰਨੀ ਪਵੇਗੀ। ਇਸ ਦੇ ਨਾਲ ਹੀ ਗਾਹਕਾਂ ਨੂੰ 'ਫਲੈਸ਼ ਡੀਲ' ਦਾ ਆਫਰ ਵੀ ਮਿਲ ਰਿਹਾ ਹੈ। ਖਪਤਕਾਰਾਂ ਨੂੰ ਇਸ ਸੌਦੇ ਦਾ ਲਾਭ ਮਹਿੰਗੇ ਇਲੈਕਟ੍ਰਾਨਿਕ ਯੰਤਰਾਂ ਜਿਵੇਂ ਸਮਾਰਟਫੋਨ ਲੈਪਟਾਪ, ਸਮਾਰਟ ਐਚਡੀ ਟੀਵੀ ਆਦਿ 'ਤੇ ਮਿਲੇਗਾ। ਇਸ ਦੇ ਨਾਲ, ਰਿਲਾਇੰਸ ਬ੍ਰਾਂਡ ਦੀਆਂ ਚੀਜ਼ਾਂ ਜਿਵੇਂ ਰਿਲਾਇੰਸ ਟ੍ਰੈਂਡਸ, ਰਿਲਾਇੰਸ ਡਿਜੀਟਲ ਆਦਿ 'ਤੇ ਵਾਧੂ ਲਾਭ ਵੀ ਉਪਲਬਧ ਹੋਣਗੇ।

ਜਿਓਮਾਰਟ ਨਾਲ ਜੁੜੇ ਟ੍ਰੇਡਿਸ਼ਨਲ ਕਾਰੀਗਰ


ਰਿਲਾਇੰਸ ਜਿਓਮਾਰਟ ਨੇ ਪਹਿਲੀ ਵਾਰ ਦੇਸ਼ ਦੇ ਗਰੀਬਾਂ ਅਤੇ ਸਥਾਨਕ ਕਾਰੀਗਰਾਂ ਦੇ ਜੀਵਨ ਵਿੱਚ ਵੱਡਾ ਬਦਲਾਅ ਲਿਆਉਣ ਲਈ ਆਪਣੀ ਤਿਉਹਾਰੀ ਵਿਕਰੀ ਵਿੱਚ ਟ੍ਰੇਡਿਸ਼ਨਲ ਕਾਰੀਗਰਾਂ ਅਤੇ ਬੁਣਕਰਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਤੁਸੀਂ ਇਸ ਤਿਉਹਾਰੀ ਸੀਜ਼ਨ ਵਿੱਚ ਟ੍ਰੇਡਿਸ਼ਨਲ ਸੰਬਲਪੁਰੀ ਸਾੜੀ, ਚਿਕਨਕਾਰੀ, ਰਵਾਇਤੀ ਸਾੜੀਆਂ ਨੂੰ ਕੈਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਓਮਾਰਟ ਤੋਂ ਇਹ ਸਾਰੀਆਂ ਚੀਜ਼ਾਂ ਖਰੀਦ ਸਕਦੇ ਹੋ।