Mumbai Police :ਮੁੰਬਈ ਪੁਲਿਸ ਨੇ ਕਿਹਾ, ਉਹਨਾਂ ਨੇ ਇੱਕ ਐਮਬੀਏ ਧਾਰਕ ਦਾ ਪਤਾ ਲਾਇਆ ਹੈ ਜਿਸ ਨੇ ਕਥਿਤ ਤੌਰ 'ਤੇ ਸੀਨੀਅਰ ਉਦਯੋਗਪਤੀ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਨੂੰ ਧਮਕੀ ਭਰੀ ਕਾਲ ਕੀਤੀ ਸੀ।


ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਬੇਨਾਮੀ ਕਾਲ ਕਰਨ ਵਾਲਾ ਵਿਅਕਤੀ ਸਿਜ਼ੋਫਰੇਨੀਆ ਤੋਂ ਪੀੜਤ ਸੀ। ਮੁੰਬਈ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਾਲਰ ਨੇ ਪੁਲਿਸ ਨੂੰ ਰਤਨ ਟਾਟਾ ਦੀ ਸੁਰੱਖਿਆ ਵਧਾਉਣ ਲਈ ਕਿਹਾ, ਜਿਸ ਵਿੱਚ ਅਸਫਲ ਰਹਿਣ 'ਤੇ ਉਸਨੇ ਚੇਤਾਵਨੀ ਦਿੱਤੀ ਕਿ ਉਦਯੋਗਪਤੀ ਦਾ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਵਾਂਗ ਹੀ ਹੋਵੇਗਾ। ਇੱਕ ਮਸ਼ਹੂਰ ਉਦਯੋਗਪਤੀ ਮਿਸਤਰੀ ਦੀ 4 ਸਤੰਬਰ 2022 ਨੂੰ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ।