Relief From Costly Gas Prices: ਆਉਣ ਵਾਲੇ ਦਿਨਾਂ ਵਿੱਚ ਆਮ ਲੋਕਾਂ ਨੂੰ ਮਹਿੰਗੇ CNG ਅਤੇ PNG ਦੀਆਂ ਕੀਮਤਾਂ ਤੋਂ ਵੱਡੀ ਰਾਹਤ ਮਿਲ ਸਕਦੀ ਹੈ। ਕਿਰੀਟ ਪਾਰੇਖ  ( Kirit Parekh) ਦੀ ਅਗਵਾਈ ਵਾਲੀ ਕਮੇਟੀ ਨੇ ਗੈਸ ਦੀਆਂ ਕੀਮਤਾਂ ਤੈਅ ਕਰਨ ਸਬੰਧੀ ਆਪਣੀਆਂ ਸਿਫਾਰਸ਼ਾਂ ਸਰਕਾਰ ਨੂੰ ਸੌਂਪ ਦਿੱਤੀਆਂ ਹਨ। ਇਸ ਪੈਨਲ ਨੇ ਅਗਲੇ 3 ਸਾਲਾਂ ਲਈ ਨਕਦ ਕੀਮਤ 'ਤੇ ਕੈਪ ਨੂੰ ਖਤਮ ਕਰਨ ਦਾ ਸੁਝਾਅ ਦਿੱਤਾ ਹੈ। ਇਸ ਨਾਲ ਹੀ ਕਮੇਟੀ ਨੇ ਦੇਸ਼ ਵਿੱਚ ਪੁਰਾਣੇ ਗੈਸ ਫੀਲਡਾਂ ਤੋਂ ਪੈਦਾ ਹੋਣ ਵਾਲੀ ਕੁਦਰਤੀ ਗੈਸ ਦੀ ਕੀਮਤ 4 ਤੋਂ 6.5 ਡਾਲਰ ਪ੍ਰਤੀ ਯੂਨਿਟ ਤੈਅ ਕਰਨ ਦੀ ਸਿਫਾਰਿਸ਼ ਕੀਤੀ ਹੈ। ਕਮੇਟੀ ਨੇ ਸਰਕਾਰ ਨੂੰ ਗੈਸ ਦੀਆਂ ਕੀਮਤਾਂ ਨੂੰ ਕੱਚੇ ਤੇਲ ਦੀਆਂ ਕੀਮਤਾਂ ਨਾਲ ਜੋੜਨ ਦਾ ਵੀ ਸੁਝਾਅ ਦਿੱਤਾ ਹੈ।


Stock Market Opening: ਬਾਜ਼ਾਰ ਦੀ ਸ਼ੁਰੂਆਤ ਮਾਮੂਲੀ ਵਾਧੇ ਨਾਲ, ਸੈਂਸੈਕਸ 62,743 'ਤੇ ਖੁੱਲ੍ਹਿਆ - ਨਿਫਟੀ 18,625 'ਤੇ ਓਪਨ


ਸਤੰਬਰ 2022 ਵਿੱਚ, ਸਰਕਾਰ ਨੇ ਦੇਸ਼ ਵਿੱਚ ਪੈਦਾ ਹੋਣ ਵਾਲੀ ਘਰੇਲੂ ਗੈਸ ਦੀਆਂ ਕੀਮਤਾਂ ( Domestic Gas Price) ਦੀ ਸਮੀਖਿਆ ਕਰਨ ਲਈ, ਯੋਜਨਾ ਕਮਿਸ਼ਨ ਦੇ ਇੱਕ ਸਾਬਕਾ ਮੈਂਬਰ ਅਤੇ ਊਰਜਾ ਖੇਤਰ ਦੇ ਇੱਕ ਮਾਹਰ, ਕਿਰੀਟ ਪਾਰਿਖ ਦੀ ਪ੍ਰਧਾਨਗੀ ਵਿੱਚ ਇੱਕ ਪੈਨਲ ਦਾ ਗਠਨ ਕੀਤਾ। ਇਸ ਕਮੇਟੀ ਵਿੱਚ ਖਾਦ ਮੰਤਰਾਲੇ ਤੋਂ ਲੈ ਕੇ ਗੈਸ ਉਤਪਾਦਕਾਂ ਤੇ ਖਰੀਦਦਾਰਾਂ ਤੱਕ ਦੇ ਨੁਮਾਇੰਦੇ ਸ਼ਾਮਲ ਸਨ।


ਦਰਅਸਲ ਦੇਸ਼ 'ਚ ਗੈਸ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਸੀ, ਜਿਸ ਦਾ ਅਸਰ ਮਹਿੰਗਾਈ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਲਈ ਦੂਜਾ ਉਦੇਸ਼ ਗੈਸ ਦੀ ਵਰਤੋਂ ਨੂੰ ਵਧਾਉਣਾ ਸੀ ਤਾਂ ਜੋ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ। ਮੋਦੀ ਸਰਕਾਰ 2030 ਤੱਕ ਦੇਸ਼ ਦੀ ਕੁੱਲ ਊਰਜਾ 'ਚ ਗੈਸ ਦੀ ਹਿੱਸੇਦਾਰੀ ਨੂੰ ਵਧਾ ਕੇ 15 ਫੀਸਦੀ ਕਰਨਾ ਚਾਹੁੰਦੀ ਹੈ, ਜੋ ਇਸ ਸਮੇਂ ਸਿਰਫ 6.2 ਫੀਸਦੀ ਹੈ। 2070 ਤੱਕ ਜ਼ੀਰੋ ਕਾਰਬਨ ਨਿਕਾਸੀ ਦਾ ਟੀਚਾ ਹੈ।


 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।