Railway Budget 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ 1 ਫਰਵਰੀ ਨੂੰ ਆਪਣੇ ਬਜਟ ਭਾਸ਼ਣ ਵਿੱਚ ਰੇਲਵੇ ਲਈ ਕਈ ਨਵੇਂ ਐਲਾਨ ਕੀਤੇ ਗਏ ਹਨ, ਜਿਸ ਵਿੱਚ 3 ਨਵੇਂ ਆਰਥਿਕ ਗਲਿਆਰੇ ਬਣਾਉਣਾ ਅਤੇ 40,000 ਆਮ ਕੋਚਾਂ ਨੂੰ ਵੰਦੇ ਭਾਰਤ ਬੋਗੀਆਂ (Vande Bharat bogies) ਵਿੱਚ ਤਬਦੀਲ ਕਰਨਾ ਸ਼ਾਮਲ ਹੈ। ਵਿੱਤ ਮੰਤਰੀ ਵੱਲੋਂ ਰੇਲਵੇ ਸਬੰਧੀ ਆਪਣੇ ਬਜਟ ਭਾਸ਼ਣ ਵਿੱਚ ਕੀਤੇ ਗਏ ਐਲਾਨਾਂ ਤੋਂ ਇਲਾਵਾ ਰੇਲ ਮੰਤਰੀ ਨੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ (Railway Minister Ashwini Vaishnav) ਨੇ 1 ਫਰਵਰੀ 2024 ਨੂੰ ਰੇਲਵੇ ਲਈ (Budget allocation) ਦੀ ਘੋਸ਼ਣਾ ਕੀਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਆਉਣ ਵਾਲੇ ਵਿੱਤੀ ਸਾਲ ਲਈ 2.52 ਲੱਖ ਕਰੋੜ ਰੁਪਏ ਦੀ ਰਕਮ ਦਿੱਤੀ ਜਾਵੇਗੀ।


ਜਾਣੋ ਤੁਹਾਡੇ ਸੂਬੇ ਨੂੰ ਇਸ ਰੇਲਵੇ ਬਜਟ ਵਿੱਚ ਕੀ-ਕੀ ਮਿਲਿਆ


ਉੱਤਰ ਪ੍ਰਦੇਸ਼


ਸਾਲ 2024-25 ਦੇ ਬਜਟ ਵਿੱਚ ਉੱਤਰ ਪ੍ਰਦੇਸ਼ ਵਿੱਚ ਰੇਲਵੇ ਪ੍ਰੋਜੈਕਟਾਂ ਲਈ 19,575 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।


ਬਿਹਾਰ


ਸਾਲ 2024-25 ਦੇ ਬਜਟ ਵਿੱਚ, ਬਿਹਾਰ ਰਾਜ ਵਿੱਚ ਰੇਲਵੇ ਪ੍ਰੋਜੈਕਟਾਂ ਦੇ ਵਿਕਾਸ ਲਈ 10,032 ਕਰੋੜ ਰੁਪਏ ਅਲਾਟ ਕੀਤੇ ਗਏ ਸਨ।


ਮੱਧ ਪ੍ਰਦੇਸ਼


ਸਾਲ 2024-25 ਦੇ ਬਜਟ ਵਿੱਚ ਮੱਧ ਪ੍ਰਦੇਸ਼ ਵਿੱਚ ਰੇਲ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ 15,143 ਕਰੋੜ ਰੁਪਏ ਅਲਾਟ ਕੀਤੇ ਗਏ ਹਨ।


ਪੱਛਮੀ ਬੰਗਾਲ


ਸਾਲ 2024-25 ਦੇ ਬਜਟ ਵਿੱਚ ਪੱਛਮੀ ਬੰਗਾਲ ਵਿੱਚ ਰੇਲਵੇ ਪ੍ਰੋਜੈਕਟਾਂ ਲਈ 13,810 ਕਰੋੜ ਰੁਪਏ ਰੱਖੇ ਗਏ ਹਨ।


ਝਾਰਖੰਡ


ਸਾਲ 2024-25 ਦੇ ਬਜਟ ਵਿੱਚ, ਝਾਰਖੰਡ ਵਿੱਚ ਰੇਲ ਬੁਨਿਆਦੀ ਢਾਂਚੇ ਦੇ ਵਿਕਾਸ ਲਈ 7,234 ਕਰੋੜ ਰੁਪਏ ਅਲਾਟ ਕੀਤੇ ਗਏ ਸਨ।


ਉੜੀਸਾ


ਸਾਲ 2024-25 ਦੇ ਬਜਟ ਵਿੱਚ, ਓਡੀਸ਼ਾ ਵਿੱਚ ਰੇਲ ਬੁਨਿਆਦੀ ਢਾਂਚੇ ਦੇ ਵਿਕਾਸ ਲਈ 10,536 ਕਰੋੜ ਰੁਪਏ ਅਲਾਟ ਕੀਤੇ ਗਏ ਸਨ।


ਦਿੱਲੀ


ਸਾਲ 2024-25 ਦੇ ਬਜਟ ਵਿੱਚ ਦਿੱਲੀ ਵਿੱਚ ਰੇਲਵੇ ਪ੍ਰੋਜੈਕਟਾਂ ਦੇ ਵਿਕਾਸ ਲਈ 2,577 ਕਰੋੜ ਰੁਪਏ ਰੱਖੇ ਗਏ ਸਨ।


ਹਿਮਾਚਲ ਪ੍ਰਦੇਸ਼


ਸਾਲ 2024-25 ਦੇ ਬਜਟ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਰੇਲਵੇ ਪ੍ਰੋਜੈਕਟਾਂ ਦੇ ਵਿਕਾਸ ਲਈ 2,681 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।


ਪੰਜਾਬ


ਸਾਲ 2024-25 ਦੇ ਬਜਟ ਵਿੱਚ ਪੰਜਾਬ ਵਿੱਚ ਰੇਲ ਬੁਨਿਆਦੀ ਢਾਂਚੇ ਦੇ ਵਿਕਾਸ ਲਈ 4,933 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।


ਜੰਮੂ ਅਤੇ ਕਸ਼ਮੀਰ


ਸਾਲ 2024-25 ਦੇ ਬਜਟ ਵਿੱਚ ਜੰਮੂ-ਕਸ਼ਮੀਰ ਵਿੱਚ ਰੇਲ ਪ੍ਰੋਜੈਕਟਾਂ ਲਈ 3,677 ਕਰੋੜ ਰੁਪਏ ਰੱਖੇ ਗਏ ਸਨ।


ਹਰਿਆਣਾ


ਸਾਲ 2024-25 ਦੇ ਬਜਟ ਵਿੱਚ ਹਰਿਆਣਾ ਰਾਜ ਵਿੱਚ ਰੇਲਵੇ ਦੇ ਵਿਕਾਸ ਲਈ 2,861 ਕਰੋੜ ਰੁਪਏ ਰੱਖੇ ਗਏ ਹਨ।


ਤਿੰਨ ਮੁੱਖ ਆਰਥਿਕ ਰੇਲਵੇ ਕੋਰੀਡੋਰ ਪ੍ਰੋਗਰਾਮ ਲਿਆਏ ਜਾਣਗੇ - ਅਸ਼ਵਿਨੀ ਵੈਸ਼ਨਵ


ਇਸ ਤੋਂ ਇਲਾਵਾ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਤਿੰਨ ਮੁੱਖ ਆਰਥਿਕ ਰੇਲਵੇ ਕੋਰੀਡੋਰ ਪ੍ਰੋਗਰਾਮ ਲਾਗੂ ਕੀਤੇ ਜਾਣਗੇ-


1) ਊਰਜਾ, ਖਣਿਜ ਅਤੇ ਸੀਮਿੰਟ ਕੋਰੀਡੋਰ


2) ਪੋਰਟ ਕਨੈਕਟੀਵਿਟੀ ਕੋਰੀਡੋਰ


3) ਉੱਚ ਟ੍ਰੈਫਿਕ ਘਣਤਾ ਵਾਲੇ ਕੋਰੀਡੋਰ