LIC Jeevan Pragati Plan: LIC ਭਾਰਤ ਦੀ ਸਭ ਤੋਂ ਵੱਡੀ ਤੇ ਭਰੋਸੇਮੰਦ ਬੀਮਾ ਕੰਪਨੀ ਹੈ। ਕਰੋੜਾਂ ਲੋਕ LIC 'ਤੇ ਭਰੋਸਾ ਕਰਦੇ ਹਨ। ਐਲਆਈਸੀ ਗਾਹਕਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਯੋਜਨਾਵਾਂ ਲੈ ਕੇ ਆਉਂਦੀ ਰਹਿੰਦੀ ਹੈ ਤਾਂ ਜੋ ਲੋਕ ਆਪਣੇ ਵਿੱਤੀ ਟੀਚਿਆਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਪਸੰਦੀਦਾ ਪਾਲਿਸੀ ਚੁਣ ਸਕਣ। ਇਨ੍ਹਾਂ ਵਿੱਚੋਂ ਇੱਕ ਹੈ LIC ਜੀਵਨ ਪ੍ਰਗਤੀ ਪਲਾਨ (LIC Jeevan Pragati Plan)।
ਇਸ ਯੋਜਨਾ ਦੀ ਖ਼ਾਸੀਅਤ ਇਹ ਹੈ ਕਿ ਤੁਸੀਂ ਬਹੁਤ ਘੱਟ ਨਿਵੇਸ਼ ਕਰਕੇ ਵੀ ਲੱਖਾਂ ਰੁਪਏ ਦਾ ਫੰਡ ਬਣਾ ਸਕਦੇ ਹੋ। ਅਸਲ 'ਚ ਤੁਸੀਂ ਹਰ ਮਹੀਨੇ 6000 ਰੁਪਏ ਜਮ੍ਹਾ ਕਰਕੇ 28 ਲੱਖ ਰੁਪਏ ਦਾ ਫੰਡ ਬਣਾ ਸਕਦੇ ਹੋ। ਜਾਣੋ ਇਸ ਪਾਲਿਸੀ ਦੀਆਂ ਖ਼ਾਸ ਗੱਲਾਂ -
ਤੁਹਾਨੂੰ ਕਿੰਨਾ ਨਿਵੇਸ਼ ਕਰਨਾ ਪਵੇਗਾ?
ਇਸ ਪਾਲਿਸੀ 'ਚ ਨਿਵੇਸ਼ਕਾਂ ਨੂੰ ਹਰ ਰੋਜ਼ 200 ਰੁਪਏ ਜਮ੍ਹਾ ਕਰਾਉਣੇ ਪੈਂਦੇ ਹਨ, ਮਤਲਬ 1 ਮਹੀਨੇ 'ਚ 6000 ਰੁਪਏ।
ਜੇਕਰ ਤੁਸੀਂ ਇਸ 'ਚ 20 ਸਾਲਾਂ ਲਈ ਪੈਸਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਮੈਚਿਊਰਿਟੀ (LIC maturity) ਪੂਰੀ ਹੋਣ 'ਤੇ ਪੂਰੇ 28 ਲੱਖ ਦਾ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਇਸ 'ਚ ਤੁਹਾਨੂੰ ਰਿਸਕ ਕਵਰ ਵੀ ਮਿਲੇਗਾ।
5 ਸਾਲਾਂ 'ਚ ਵੱਧਦਾ ਜ਼ੋਖ਼ਮ ਕਵਰ
ਜੇਕਰ ਪਾਲਿਸੀ ਦੌਰਾਨ ਜਮ੍ਹਾਕਰਤਾ ਦੀ ਮੌਤ ਹੋ ਜਾਂਦੀ ਹੈ ਤਾਂ ਪਾਲਿਸੀ ਦੇ ਪੈਸੇ ਉਸ ਦੇ ਨਾਮਜ਼ਦ ਵਿਅਕਤੀ ਨੂੰ ਦਿੱਤੇ ਜਾਣਗੇ।
ਇਸ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਨਿਵੇਸ਼ਕਾਂ ਦਾ ਜ਼ੋਖ਼ਮ ਕਵਰ ਹਰ 5 ਸਾਲ ਬਾਅਦ ਵੱਧਦਾ ਹੈ। ਮਤਲਬ ਤੁਹਾਨੂੰ ਮਿਲਣ ਵਾਲੀ ਰਕਮ 5 ਸਾਲਾਂ 'ਚ ਵੱਧ ਜਾਂਦੀ ਹੈ।
ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਪਲਾਨ ਦੀ ਖਾਸੀਅਤ ਕੀ ਹੈ:-
ਇਸ ਪਾਲਿਸੀ ਦੀ ਮਿਆਦ ਘੱਟੋ-ਘੱਟ 12 ਸਾਲ ਤੇ ਵੱਧ ਤੋਂ ਵੱਧ 20 ਸਾਲ ਹੈ।
ਇਸ ਪਾਲਿਸੀ ਦੀ ਵੱਧ ਤੋਂ ਵੱਧ ਨਿਵੇਸ਼ ਦੀ ਉਮਰ 45 ਸਾਲ ਹੈ।
ਇਹ ਯੋਜਨਾ ਨਾਨ-ਲਿੰਕਡ, ਬਚਤ ਤੇ ਸੁਰੱਖਿਆ ਦਾ ਲਾਭ ਦਿੰਦੀ ਹੈ।
ਇਸ 'ਚ ਤੁਹਾਨੂੰ ਸਾਲਾਨਾ, ਤਿਮਾਹੀ ਤੇ ਛਿਮਾਹੀ ਆਧਾਰ 'ਤੇ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੁੰਦਾ ਹੈ।
ਤੁਸੀਂ ਬੀਮੇ ਦੀ ਰਕਮ ਵਜੋਂ ਘੱਟੋ-ਘੱਟ 5 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹੋ।
ਇਸ 'ਚ ਕੋਈ ਵੱਧੋ-ਵੱਧ ਨਿਵੇਸ਼ ਸੀਮਾ ਨਹੀਂ ਹੈ।
ਸਰੰਡਰ ਮੁੱਲ ਵੀ ਲਿਆ ਜਾ ਸਕਦਾ ਹੈ :
ਤੁਹਾਨੂੰ ਦੱਸ ਦੇਈਏ ਕਿ ਜੇਕਰ ਪਾਲਿਸੀ ਧਾਰਕ ਨੇ 3 ਸਾਲਾਂ ਲਈ ਪ੍ਰੀਮੀਅਮ ਦਾ ਭੁਗਤਾਨ ਕੀਤਾ ਹੈ ਤਾਂ ਉਹ ਪਾਲਿਸੀ ਨੂੰ ਸਰੰਡਰ ਕਰ ਸਕਦੇ ਹੋ ਤੇ ਸਰੰਡਰ ਮੁੱਲ ਮਿਲ ਜਾਵੇਗਾ।
ਜੇਕਰ ਪਾਲਿਸੀਧਾਰਕ ਦੀ ਮੌਤ ਹੋ ਜਾਂਦੀ ਹੈ
ਪਾਲਿਸੀ ਧਾਰਕ ਦੀ ਮੌਤ 'ਤੇ ਨਾਮਜ਼ਦ ਵਿਅਕਤੀ ਨੂੰ ਬੀਮੇ ਦੀ ਰਕਮ + ਸਿੰਪਲ ਰਿਵਰਸ਼ਨਰੀ ਬੋਨਸ (ਜਮ੍ਹਾ ਹੋਇਆ ਬੋਨਸ) + ਫਾਈਨਲ ਐਡੀਸ਼ਨ ਬੋਨਸ (ਜੇ ਕੁਝ ਵੀ ਹੈ) ਦਾ ਭੁਗਤਾਨ ਕੀਤਾ ਜਾਂਦਾ ਹੈ।
ਕਵਰੇਜ਼ ਕਿਵੇਂ ਵਧਦੀ ਹੈ?
ਮੰਨ ਲਓ ਕਿ ਕੋਈ ਵੀ ਨਿਵੇਸ਼ਕ 2 ਲੱਖ ਦੀ ਪਾਲਿਸੀ ਲੈਂਦਾ ਹੈ ਤਾਂ ਡੈਥ ਬੈਨੀਫਿਟਸ ਲਈ ਕਵਰੇਜ਼ ਪਹਿਲੇ 5 ਸਾਲਾਂ 'ਚ ਉਹੀ ਰਹੇਗੀ।
ਇਸ ਦੇ ਨਾਲ ਹੀ 6 ਤੋਂ 10 ਸਾਲ ਲਈ ਕਵਰੇਜ਼ 2.5 ਲੱਖ ਰੁਪਏ ਹੋਵੇਗੀ।
10 ਤੋਂ 15 ਸਾਲਾਂ 'ਚ ਕਵਰੇਜ਼ ਵੱਧ ਕੇ 3 ਲੱਖ ਹੋ ਜਾਵੇਗੀ।
ਜੇਕਰ ਪਾਲਿਸੀ ਲੈਣ ਦੇ 16 ਤੋਂ 20 ਸਾਲ ਦੇ ਵਿਚਕਾਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ 4 ਲੱਖ ਰੁਪਏ ਦਾ ਕਵਰੇਜ਼ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਓਮੀਕ੍ਰੋਨ ਦੇ ਖ਼ਤਰੇ ਕਰਕੇ 67 ਫੀਸਦੀ ਕਰਮਚਾਰੀ ਚਾਹੁੰਦੇ 'Work From Home', ਸਰਵੇ 'ਚ ਸਾਹਮਣੇ ਆਏ ਅੰਕੜੇ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/