ਨਵੀਂ ਦਿੱਲੀ: ਲਗਰੀ ਰਿਹਾਇਸ਼ੀ ਜਾਇਦਾਦ ਦੀਆਂ ਕੀਮਤਾਂ ਵਿਚ ਸਾਲਾਨਾ ਵਾਧੇ ਦੇ ਮਾਮਲੇ ਵਿਚ ਭਾਰਤੀ ਸ਼ਹਿਰ ਬੰਗਲੌਰ ਅਤੇ ਦਿੱਲੀ ਦੁਨੀਆ ਵਿਚ 26ਵੇਂ ਅਤੇ 27ਵੇਂ ਨੰਬਰ 'ਤੇ ਹੈ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ।


ਨਾਈਟ ਫਰੈਂਕ ਦੀ ‘ਮੇਜਰ ਗਲੋਬਲ ਸਿਟੀ ਇੰਡੈਕਸ ਸੈਕਿੰਡ ਕੁਆਰਟਰ -2020’ ਦੀ ਰਿਪੋਰਟ ਮੁਤਾਬਕ ਮੁੰਬਈ ਇਸ ਸੂਚੀ ਵਿੱਚ 32ਵੇਂ ਨੰਬਰ ‘ਤੇ ਹੈ। ਬੰਗਲੁਰੂ ਅਤੇ ਮੁੰਬਈ ਪਹਿਲੇ ਕੁਆਰਟਰ ਦੇ ਮੁਕਾਬਲੇ ਦੂਜੀ ਤਿਮਾਹੀ ਵਿਚ ਇੱਕ ਸਥਾਨ ਉੱਤੇ ਚੜ੍ਹੇ ਹਨ, ਜਦੋਂਕਿ ਦਿੱਲੀ ਨੇ ਪੰਜ ਸਥਾਨ ਦੀ ਛਲਾਂਗ ਲਗਾਈ ਹੈ

ਰਿਪੋਰਟ ਮੁਤਾਬਕ ਅਪਰੈਲ-ਜੂਨ ਤਿਮਾਹੀ ਵਿੱਚ ਲਗਰੀ ਰਿਹਾਇਸ਼ੀ ਜਾਇਦਾਦਾਂ ਦਾ ਪੂੰਜੀ ਮੁੱਲ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਤਿਮਾਹੀ ਦੇ ਮੁਕਾਬਲੇ ਬੰਗਲੁਰੂ ਵਿੱਚ 0.6 ਪ੍ਰਤੀਸ਼ਤ ਅਤੇ ਦਿੱਲੀ ਵਿੱਚ 0.3 ਪ੍ਰਤੀਸ਼ਤ ਵਧਿਆ ਹੈ ਮੁੰਬਈ ਵਿਚ ਇਹ 0.6 ਫੀਸਦ 'ਤੇ ਆ ਗਿਆ ਨਾਈਟ ਫ੍ਰੈਂਕ ਨੇ ਕਿਹਾ ਕਿ ਸਾਲਾਨਾ ਅਧਾਰ 'ਤੇ ਕੀਮਤ ਵਾਧੇ ਦੇ ਮਾਮਲੇ 'ਚ ਬੈਂਗਲੁਰੂ 26 ਵੇਂ ਨੰਬਰ 'ਤੇ ਹੈ ਦੂਜੀ ਤਿਮਾਹੀ 'ਚ ਬੰਗਲੁਰੂ 'ਚ ਲਗਰੀ ਘਰਾਂ ਦੀਆਂ ਕੀਮਤਾਂ 0.60 ਪ੍ਰਤੀਸ਼ਤ ਵਧ ਕੇ 19,727 ਰੁਪਏ ਪ੍ਰਤੀ ਵਰਗ ਫੁੱਟ 'ਤੇ ਪਹੁੰਚ ਗਈਆਂ

ਸੈਮਸੰਗ ਵਿਅਤਨਾਮ ਅਤੇ ਦੱਖਣੀ ਕੋਰੀਆ ਤੋਂ ਮੈਨੂਫੈਕਚਰਿੰਗ ਯੂਨੀਟ ਕਰ ਸਕਦੀ ਭਾਰਤ 'ਚ ਸ਼ਿਫਟ

ਬ੍ਰਿਟੇਨ ਮਗਰੋਂ ਜਾਪਾਨ ਦੀ ਅਰਥਵਿਵਸਥਾ ਨੂੰ ਕੋਰੋਨਾ ਦਾ ਡੰਗ, ਜੀਡੀਪੀ 'ਚ 27.8% ਗਿਰਾਵਟ

ਰਿਲਾਇੰਸ ਇੰਡਸਟਰੀਜ਼ ਹੁਣ ਖਰੀਦਣ ਜਾ ਰਹੀ ਦੋ ਹੋਰ ਕੰਪਨੀਆਂ, ਰਿਪੋਰਟਾਂ 'ਚ ਹੋਇਆ ਖੁਲਾਸਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904