ਟੋਕੀਓ: ਬ੍ਰਿਟੇਨ ਤੋਂ ਬਾਅਦ ਹੁਣ ਜਾਪਾਨ ਵਿੱਚ ਕੋਰੋਨਾਵਾਇਰਸ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਪਾਨ ਕੋਰੋਨਾ ਕਾਰਨ ਭਾਰੀ ਆਰਥਿਕ ਮੰਦੀ ਦੀ ਪਕੜ ਵਿੱਚ ਆ ਗਿਆ ਹੈ। ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿੱਚ ਜਾਪਾਨ ਦੀ ਆਰਥਿਕਤਾ ਨੂੰ ਵੱਡਾ ਝਟਕਾ ਲੱਗਾ ਹੈ। ਅਪਰੈਲ ਤੋਂ ਜੂਨ ਦੀ ਤਿਮਾਹੀ ਦੌਰਾਨ ਜਾਪਾਨ ਦੀ ਜੀਡੀਪੀ ਵਿੱਚ ਸਾਲਾਨਾ ਦਰ 'ਚ 27.8 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।
ਅੱਜ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਇਹ ਕਿਹਾ ਗਿਆ ਹੈ। ਕੋਰੋਨਾ ਮਹਾਮਾਰੀ ਕਾਰਨ ਦੇਸ਼ ਦੀ ਖਪਤ ਤੇ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਇਹ ਘਟਿਆ ਹੈ। ਕੈਬਨਿਟ ਦਫਤਰ ਨੇ ਕਿਹਾ ਕਿ ਜਾਪਾਨ ਵਿੱਚ ਪਹਿਲੀ ਤਿਮਾਹੀ ਵਿੱਚ ਦੇਸ਼ ਦੀ ਵਸਤਾਂ ਤੇ ਸੇਵਾਵਾਂ ਦੀ ਜੀਡੀਪੀ ਇੱਕ ਤਿਮਾਹੀ ਦੇ ਅਧਾਰ ‘ਤੇ 7.8 ਪ੍ਰਤੀਸ਼ਤ ਘਟ ਗਈ ਹੈ। ਇਸ ਸਾਲਾਨਾ ਦਰ ਦੇ ਅਧਾਰ 'ਤੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ ਇਹ ਦਰ ਸਾਲ ਭਰ ਜਾਰੀ ਰਹਿੰਦੀ ਹੈ, ਤਾਂ ਦੇਸ਼ ਦੀ ਜੀਡੀਪੀ 'ਤੇ ਕੀ ਪ੍ਰਭਾਵ ਪਏਗਾ।
ਦੱਸ ਦਈਏ ਕਿ ਜਾਪਾਨੀ ਮੀਡੀਆ ਨੇ ਦੱਸਿਆ ਹੈ ਕਿ ਇਹ ਤਾਜ਼ਾ ਗਿਰਾਵਟ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਹੈ, ਪਰ ਜਾਪਾਨੀ ਕੈਬਨਿਟ ਦਫ਼ਤਰ ਨੇ ਕਿਹਾ ਕਿ ਇਹ ਤਾਜ਼ਾ ਅੰਕੜੇ 1980 ਦੀ ਤੁਲਨਾ ‘ਤੇ ਅਧਾਰਤ ਹਨ। ਇਸ ਤੋਂ ਪਹਿਲਾਂ ਜਦੋਂ ਸਾਲ 2008-2009 ਵਿੱਚ ਆਲਮੀ ਆਰਥਿਕ ਸੰਕਟ ਆਇਆ ਤਾਂ ਦੇਸ਼ ਦੀ ਆਰਥਿਕ ਸਥਿਤੀ ਇੰਨੀ ਮਾੜੀ ਹੋ ਗਈ ਸੀ।
ਕਰਜ਼ ਦੇਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਕਰ ਰਹੀਆਂ ਪ੍ਰੇਸ਼ਾਨ, ਬਠਿੰਡਾ ਡੀਸੀ ਦਫਤਰ ਅੱਗੇ ਧਰਨਾ
ਜਾਪਾਨ ਦੀ ਬਰਾਮਦ ਵੀ 56 ਪ੍ਰਤੀਸ਼ਤ ਘਟੀ:
ਅਪਰੈਲ-ਜੂਨ ਦੇ ਦੌਰਾਨ ਜਪਾਨ ਦੇ ਨਿਰਯਾਤ ਵਿੱਚ 56% ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਨਿੱਜੀ ਖਪਤ ਵਿੱਚ 29% ਦੀ ਵੱਡੀ ਗਿਰਾਵਟ ਆਈ ਹੈ।
ਲੌਕਡਾਊਨ ਹਟਾਉਣਾ ਦੀ ਸ਼ੁਰੂਆਤ ਹੋਈ ਪਰ ਕੋਰੋਨਾ ਦਾ ਪ੍ਰਭਾਵ ਅਜੇ ਵੀ:
ਜਾਪਾਨ ਦੀ ਸਰਕਾਰ ਨੇ ਮਈ ਦੇ ਅਖੀਰ ਵਿੱਚ ਦੇਸ਼ ਵਿੱਚ ਲਾਗੂ ਕੀਤੇ ਲੌਕਡਾਊਨ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਦਾ ਸਕਾਰਾਤਮਕ ਅਸਰ ਜਾਪਾਨ ਦੀ ਆਰਥਿਕਤਾ 'ਤੇ ਵੇਖਿਆ ਜਾ ਰਿਹਾ ਹੈ, ਪਰ ਹਾਲ ਹੀ ਵਿੱਚ ਕੋਰੋਨਾ ਸੰਕਰਮਣ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ ਜਾਪਾਨ ਦੀ ਆਰਥਿਕਤਾ ਇੱਕ ਵਾਰ ਫਿਰ ਪ੍ਰਭਾਵਿਤ ਹੋ ਰਹੀ ਹੈ।
ਅਮਰੀਕਾ ਦੇ ਇੱਕੋ ਸ਼ਹਿਰ 'ਚ ਤਿੰਨ ਥਾਵਾਂ 'ਤੇ ਫਾਇਰਿੰਗ, ਚਾਰ ਲੋਕਾਂ ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਬ੍ਰਿਟੇਨ ਮਗਰੋਂ ਜਾਪਾਨ ਦੀ ਅਰਥਵਿਵਸਥਾ ਨੂੰ ਕੋਰੋਨਾ ਦਾ ਡੰਗ, ਜੀਡੀਪੀ 'ਚ 27.8% ਗਿਰਾਵਟ
ਏਬੀਪੀ ਸਾਂਝਾ
Updated at:
17 Aug 2020 04:03 PM (IST)
ਜਾਪਾਨ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਕਿਹਾ ਜਾਂਦਾ ਹੈ। ਜੇ ਪਿਛਲੇ ਸਾਲ ਦੇ ਅੰਤ ਵਿੱਚ ਕੋਰੋਨਾ ਫੈਲਣ ਤੋਂ ਪਹਿਲਾਂ ਹੀ ਪ੍ਰਭਾਵਿਤ ਹੋ ਗਈ ਸੀ।
- - - - - - - - - Advertisement - - - - - - - - -