ਨਵੀਂ ਦਿੱਲੀ: ਪਹਿਲਾਂ ਤੋਂ ਹੀ ਦੇਸ਼ ਮੰਦੀ ਦੀ ਮਾਰ ਝੱਲ ਰਿਹਾ ਹੈ। ਅਜਿਹੇ 'ਚ ਰਹਿੰਦੀ ਕਸਰ ਕੋਰੋਨਾ ਕਾਲ ਨੇ ਪੂਰੀ ਕਰ ਦਿੱਤੀ ਹੈ। ਭਾਰਤ ਵੀ ਇਸ ਤੋਂ ਬਚ ਨਹੀਂ ਸਕਿਆ। ਵੱਡੇ ਪੱਧਰ 'ਤੇ ਲੋਕਾਂ ਸਾਹਮਣੇ ਰੁਜ਼ਗਾਰ ਦਾ ਸੰਕਟ ਹੈ। ਸਰਕਾਰ ਸਾਹਮਣੇ ਆਰਥਿਕਤਾ ਨੂੰ ਠੀਕ ਕਰਨ ਦੀ ਚੁਣੌਤੀ ਹੈ। ਅਜਿਹੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਤੇ ਉੱਘੇ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਨੇ ਸਰਕਾਰ ਨੂੰ ਅਰਥਚਾਰੇ ਵਿੱਚ ਸੁਧਾਰ ਲਈ ਤਿੰਨ ਮਹੱਤਵਪੂਰਨ ਸੁਝਾਅ ਦਿੱਤੇ ਹਨ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਰਕਾਰ ਨੂੰ ਪਹਿਲੇ ਸੁਝਾਅ 'ਤੇ ਕਿਹਾ ਕਿ ਲੋਕਾਂ ਦੀ ਰੋਜ਼ੀ-ਰੋਟੀ ਦੀ ਰੱਖਿਆ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀਆਂ ਨੌਕਰੀਆਂ ਨਾ ਜਾਣ ਇਸ ਲਈ ਉਪਰਾਲੇ ਕੀਤੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਿੱਤੀ ਸਹਾਇਤਾ ਦੇ ਕੇ ਉਨ੍ਹਾਂ ਦੇ ਖਰਚ ਦੀ ਸਮਰੱਥਾ ਨੂੰ ਕਾਇਮ ਰੱਖਣਾ ਚਾਹੀਦਾ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਸਰਕਾਰ ਨੂੰ ਦੂਜਾ ਸੁਝਾਅ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਸਰਕਾਰੀ ਕ੍ਰੈਡਿਟ ਗਰੰਟੀ ਪ੍ਰੋਗਰਾਮਾਂ ਰਾਹੀਂ ਵਪਾਰ ਤੇ ਉਦਯੋਗਾਂ ਨੂੰ ਲੋੜੀਂਦੀ ਪੂੰਜੀ ਮੁਹੱਈਆ ਕਰਵਾਉਣੀ ਚਾਹੀਦੀ ਹੈ।
ਤੀਜੇ ਸੁਝਾਅ ਵਿੱਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਫਾਈਨੈਂਸ਼ੀਅਲ ਸੈਕਟਰ 'ਚ ਸੰਸਥਾਗਤ ਖੁਦ ਮੁਖਤਿਆਰੀ ਤੇ ਪ੍ਰਕਿਰਿਆਵਾਂ ਰਾਹੀਂ ਸੁਧਾਰ ਕਰਨਾ ਹੋਵੇਗਾ।
WHO ਦੀ ਚੇਤਾਵਨੀ, ਕੋਰੋਨਾ ਵੈਕਸੀਨ ਅੱਖ ਝਪਕਦਿਆਂ ਖਤਮ ਨਹੀਂ ਕਰੇਗੀ ਵਾਇਰਸ
ਸੁਸ਼ਾਂਤ ਖੁਦਕੁਸ਼ੀ ਮਾਮਲਾ: ਪੁੱਛਗਿੱਛ ਲਈ ਈਡੀ ਦਫਤਰ ਪਹੁੰਚੀ ਰੀਆ ਚੱਕਰਵਰਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਡਿੱਗਦੀ ਆਰਥਵਿਵਸਥਾ ਨੂੰ ਬਚਾਉਣ ਅੱਗੇ ਆਏ ਡਾ. ਮਨਮੋਹਨ ਸਿੰਘ, ਸਰਕਾਰ ਨੂੰ ਦਿੱਤੀ ਤਿੰਨ ਸੁਝਾਵਾਂ ਦੀ ਸੰਜੀਵਨੀ ਬੂਟੀ
ਏਬੀਪੀ ਸਾਂਝਾ
Updated at:
10 Aug 2020 01:17 PM (IST)
ਡਾ. ਮਨਮੋਹਨ ਸਿੰਘ ਨੇ ਅਰਥਵਿਵਸਥਾ ਨੂੰ ਸੁਧਾਰਨ ਲਈ ਸਰਕਾਰ ਨੂੰ ਤਿੰਨ ਟਿੱਪਸ ਦਿੱਤੇ ਹਨ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ 'ਚ ਆਰਥਵਿਵਸਥਾ ਨੂੰ ਬਚਾਉਣ ਲਈ ਵੱਡੇ ਕਦਮ ਚੁੱਕਣੇ ਪੈਣਗੇ।
- - - - - - - - - Advertisement - - - - - - - - -