Corona virus: ਦੁਨੀਆਂ ਦੇ ਕੁਝ ਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਕਹਿਰ ਪੂਰੇ ਸਿਖਰਾਂ 'ਤੇ ਹੈ। ਅਜਿਹੇ 'ਚ ਕਈ ਦੇਸ਼ ਮਹਾਮਾਰੀ 'ਚੋਂ ਉੱਭਰ ਵੀ ਚੁੱਕੇ ਹਨ। ਭਾਰਤ, ਅਮਰੀਕਾ ਤੇ ਬ੍ਰਾਜ਼ੀਲ 'ਚ ਇਸ ਸਮੇਂ ਕੋਰੋਨਾ ਪੂਰੀ ਰਫ਼ਤਾਰ 'ਤੇ ਹੈ। ਉੱਥੇ ਹੀ ਨਿਊਜ਼ੀਲੈਂਡ 'ਚ ਪਿਛਲੇ 100 ਦਿਨ ਤੋਂ ਕੋਈ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ।
ਨਿਊਜ਼ੀਲੈਂਡ 'ਚ ਆਖਰੀ ਵਾਰ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਕੇਸ ਪਹਿਲੀ ਮਈ ਨੂੰ ਆਇਆ ਸੀ। ਇਸ ਦੇ ਬਾਵਜੂਦ ਦੇਸ਼ ਦੇ ਸਿਹਤ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਖਿਲਾਫ ਸੁਚੇਤ ਕੀਤਾ ਹੈ।
ਨਿਊਜ਼ੀਲੈਂਡ ਦੇ ਸਿਹਤ ਅਧਿਕਾਰੀਆਂ ਮੁਤਾਬਕ ਦੇਸ਼ 'ਚ ਅਜੇ ਵੀ 23 ਐਕਟਿਵ ਕੇਸ ਹਨ ਪਰ ਇਹ ਸਾਰੇ ਉਹ ਲੋਕ ਹਨ ਜੋ ਵਿਦੇਸ਼ਾਂ ਤੋਂ ਪਰਤੇ ਸਨ ਤੇ ਉਨ੍ਹਾਂ ਨੂੰ ਦੇਸ਼ ਦੀ ਸਰਹੱਦ 'ਤੇ ਹੀ ਰੋਕ ਕੇ ਕੁਆਰੰਟੀਨ ਕਰ ਦਿੱਤਾ ਗਿਆ ਸੀ।
ਨਿਊਜ਼ੀਲੈਂਡ ਤੋਂ ਇਲਾਵਾ ਚੀਨ, ਸਪੇਨ, ਥਾਈਲੈਂਡ, ਸ਼੍ਰੀਲੰਕਾ, ਮਿਆਂਮਾਰ, ਮੌਰੀਸ਼ੀਅਸ ਜਿਹੇ ਕਈ ਦੇਸ਼ ਕੋਰੋਨਾ ਵਾਇਰਸ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠੇ ਹਨ।
ਸਾਵਧਾਨ! ਕੋਰੋਨਾ ਦੀ ਰਫ਼ਤਾਰ 'ਚ ਭਾਰਤ ਨੇ ਅਮਰੀਕਾ ਤੇ ਬ੍ਰਾਜ਼ੀਲ ਨੂੰ ਪਛਾੜਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ