Sensex Market Cap: ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਦਾਰੀ ਅਤੇ ਸਕਾਰਾਤਮਕ ਗਲੋਬਲ ਰੁਝਾਨ ਕਾਰਨ ਭਾਰਤੀ ਬਾਜ਼ਾਰ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਖਰੀਦਦਾਰੀ ਦੇ ਇਕ ਹਫਤੇ ਬਾਅਦ ਸੈਂਸੈਕਸ ਦੀਆਂ ਟਾਪ-10 ਕੰਪਨੀਆਂ 'ਚੋਂ 9 ਦੇ ਮਾਰਕੀਟ ਕੈਪ 'ਚ ਵਾਧਾ ਹੋਇਆ ਹੈ। ਇਸ ਦੌਰਾਨ ਇਨ੍ਹਾਂ ਕੰਪਨੀਆਂ ਦਾ ਐਮਕੈਪ 2.98 ਲੱਖ ਕਰੋੜ ਰੁਪਏ ਵਧਿਆ ਹੈ। ਪੂਰੇ ਹਫਤੇ ਦੇ ਕਾਰੋਬਾਰ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ (ਆਰ.ਆਈ.ਐੱਲ.) ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ) 'ਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ।
LIC ਦੀ ਮਾਰਕੀਟ ਕੈਪ ਡਿੱਗ ਗਈ
ਇਸ ਤੋਂ ਇਲਾਵਾ ਕਾਰੋਬਾਰ ਦੌਰਾਨ 30 ਸ਼ੇਅਰਾਂ ਵਾਲਾ ਸੈਂਸੈਕਸ 2,311.45 ਅੰਕ ਜਾਂ 4.29 ਫੀਸਦੀ ਵਧਿਆ ਹੈ। ਟਾਪ-10 ਕੰਪਨੀਆਂ ਦੀ ਸੂਚੀ 'ਚ ਸਿਰਫ LIC ਦੀ ਮਾਰਕੀਟ ਕੈਪ 'ਚ ਗਿਰਾਵਟ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਟਾਪ-10 ਕੰਪਨੀਆਂ ਵਿੱਚੋਂ ਨੌਂ ਦਾ ਬਾਜ਼ਾਰ ਪੂੰਜੀਕਰਣ 2,98,523.01 ਕਰੋੜ ਰੁਪਏ ਵਧਿਆ ਹੈ।
ਕਿਹੜੀਆਂ ਕੰਪਨੀਆਂ ਨੇ ਮਾਰਕੀਟ ਕੈਪ ਵਧਾਇਆ ਹੈ?
ਰਿਲਾਇੰਸ ਇੰਡਸਟਰੀਜ਼ ਦਾ ਐੱਮਕੈਪ 68,564.65 ਕਰੋੜ ਰੁਪਏ ਵਧ ਕੇ 16,93,245.73 ਕਰੋੜ ਰੁਪਏ ਹੋ ਗਿਆ। ਟੀਸੀਐਸ ਦਾ ਮਾਰਕੀਟ ਕੈਪ 64,929.87 ਕਰੋੜ ਰੁਪਏ ਵਧ ਕੇ 11,60,285.19 ਕਰੋੜ ਰੁਪਏ ਰਿਹਾ। ਇਸ ਤੋਂ ਇਲਾਵਾ ICICI ਬੈਂਕ ਦੀ ਮਾਰਕੀਟ ਸਥਿਤੀ 34,028.7 ਕਰੋੜ ਰੁਪਏ ਵਧ ਕੇ 5,56,526.81 ਕਰੋੜ ਰੁਪਏ ਹੋ ਗਈ।
ਐਸਬੀਆਈ ਅਤੇ ਇੰਫੋਸਿਸ ਨੂੰ ਵੀ ਹੋਇਆ ਫਾਇਦਾ
ਇੰਫੋਸਿਸ ਦਾ ਐਮਕੈਪ 31,893.77 ਕਰੋੜ ਰੁਪਏ ਵਧ ਕੇ 6,33,793.91 ਕਰੋੜ ਰੁਪਏ 'ਤੇ ਪਹੁੰਚ ਗਿਆ। ਐਸਬੀਆਈ ਦੀ ਮਾਰਕੀਟ ਸਥਿਤੀ 30,968.4 ਕਰੋੜ ਰੁਪਏ ਵਧ ਕੇ 4,58,457.30 ਕਰੋੜ ਰੁਪਏ ਹੋ ਗਈ।
HUL ਦਾ ਮਾਰਕੀਟ ਕੈਪ ਕਿੰਨਾ ਵਧਿਆ?
ਇਸ ਤੋਂ ਇਲਾਵਾ ਬਜਾਜ ਫਾਈਨਾਂਸ ਦਾ ਮਾਰਕੀਟ ਕੈਪ 20,636.69 ਕਰੋੜ ਰੁਪਏ ਵਧ ਕੇ 3,78,774.69 ਕਰੋੜ ਰੁਪਏ ਅਤੇ ਹਿੰਦੁਸਤਾਨ ਯੂਨੀਲੀਵਰ (HUL) ਦਾ ਮਾਰਕੀਟ ਕੈਪ 16,811.32 ਕਰੋੜ ਰੁਪਏ ਦੇ ਵਾਧੇ ਨਾਲ 6,20,362.58 ਕਰੋੜ ਰੁਪਏ ਹੋ ਗਿਆ।
LIC ਨੂੰ ਨੁਕਸਾਨ
HDFC ਬੈਂਕ ਦਾ ਮਾਰਕੀਟ ਕੈਪ 16,110.37 ਕਰੋੜ ਰੁਪਏ ਵਧ ਕੇ 7,73,770.09 ਕਰੋੜ ਰੁਪਏ ਅਤੇ HDFC ਦਾ ਮਾਰਕਿਟ ਕੈਪ 14,579.24 ਕਰੋੜ ਰੁਪਏ ਵਧ ਕੇ 4,16,701.23 ਕਰੋੜ ਰੁਪਏ ਹੋ ਗਿਆ। ਦੂਜੇ ਪਾਸੇ LIC ਦਾ ਬਾਜ਼ਾਰ ਪੂੰਜੀਕਰਣ 12,396.99 ਕਰੋੜ ਰੁਪਏ ਘਟ ਕੇ 4,35,760.72 ਕਰੋੜ ਰੁਪਏ ਰਹਿ ਗਿਆ।
ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ ਦੀ ਕਰੋ ਜਾਂਚ
ਇਸ ਤੋਂ ਇਲਾਵਾ ਜੇ ਟਾਪ-10 ਕੰਪਨੀਆਂ ਦੀ ਸੂਚੀ 'ਤੇ ਨਜ਼ਰ ਮਾਰੀਏ ਤਾਂ ਰਿਲਾਇੰਸ ਇੰਡਸਟਰੀਜ਼ ਉਨ੍ਹਾਂ 'ਚੋਂ ਪਹਿਲੇ ਨੰਬਰ 'ਤੇ ਹੈ। ਇਸ ਤੋਂ ਬਾਅਦ ਕ੍ਰਮਵਾਰ ਟੀਸੀਐਸ, ਐਚਡੀਐਫਸੀ ਬੈਂਕ, ਇਨਫੋਸਿਸ, ਹਿੰਦੁਸਤਾਨ ਯੂਨੀਲੀਵਰ, ਆਈਸੀਆਈਸੀਆਈ ਬੈਂਕ, ਐਸਬੀਆਈ, ਐਲਆਈਸੀ, ਐਚਡੀਐਫਸੀ ਅਤੇ ਬਜਾਜ ਫਾਈਨਾਂਸ ਸਨ।