ਨਵੀਂ ਦਿੱਲੀ : ਡੇਅਰੀ ਫਰਮ ਪਰਾਗ ਮਿਲਕ ਫੂਡਜ਼ ਲਿਮਿਟੇਡ (Parag Milk Foods) ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਗੋਵਰਧਨ ਬ੍ਰਾਂਡ ਦੇ ਗਾਂ ਦੇ ਦੁੱਧ ਦੀ ਕੀਮਤ (Milk Price) 1 ਮਾਰਚ ਤੋਂ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ।
ਇਸ ਤੋਂ ਪਹਿਲਾਂ ਅਮੂਲ ਬ੍ਰਾਂਡ ਦੇ ਤਹਿਤ ਦੁੱਧ ਅਤੇ ਦੁੱਧ ਉਤਪਾਦਾਂ ਦੀ ਮਾਰਕੀਟਿੰਗ ਕਰਨ ਵਾਲੀ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਸੋਮਵਾਰ ਨੂੰ ਕਿਹਾ ਸੀ ਕਿ ਮੰਗਲਵਾਰ ਤੋਂ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਾਵੇਗਾ। ਪਰਾਗ ਮਿਲਕ ਨੇ ਇਕ ਬਿਆਨ 'ਚ ਕਿਹਾ ਕਿ ਕੀਮਤਾਂ 'ਚ ਵਾਧੇ ਨਾਲ ਗੋਵਰਧਨ ਗੋਲਡ ਦੁੱਧ ਦੀ ਕੀਮਤ ਹੁਣ 48 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 50 ਰੁਪਏ ਹੋ ਜਾਵੇਗੀ। ਗੋਵਰਧਨ ਫਰੈਸ਼, ਜੋ ਟੋਨਡ ਦੁੱਧ ਹੈ, ਦੀ ਕੀਮਤ ਹੁਣ 46 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 48 ਰੁਪਏ ਹੋ ਜਾਵੇਗੀ।
8 ਮਹੀਨਿਆਂ 'ਚ ਦੂਜੀ ਵਾਰ ਵਧੇ ਦੁੱਧ ਦੇ ਰੇਟ
ਚਾਲੂ ਵਿੱਤੀ ਸਾਲ ਵਿੱਚ ਇਹ ਦੂਜੀ ਵਾਰ ਹੈ ਜਦੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜੂਨ 2021 ਵਿੱਚ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਪਰਾਗ ਮਿਲਕ ਫੂਡਜ਼ ਦੇ ਪ੍ਰਧਾਨ ਦੇਵੇਂਦਰ ਸ਼ਾਹ ਨੇ ਕਿਹਾ ਕਿ ਬਿਜਲੀ, ਪੈਕੇਜਿੰਗ, ਲੌਜਿਸਟਿਕਸ ਅਤੇ ਪਸ਼ੂ ਖੁਰਾਕ ਦੀਆਂ ਕੀਮਤਾਂ ਵਧਣ ਕਾਰਨ ਕੀਮਤਾਂ 'ਚ ਵਾਧਾ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਰਾਗ ਮਿਲਕ ਫੂਡਜ਼ ਤੋਂ ਇਲਾਵਾ ਦੇਸ਼ ਦੀਆਂ ਕਈ ਹੋਰ ਕੰਪਨੀਆਂ ਵੀ ਕੀਮਤ ਵਧਾ ਸਕਦੀਆਂ ਹਨ। ਮਦਰ ਡੇਅਰੀ ਵੀ ਜਲਦੀ ਹੀ ਕੀਮਤ ਵਧਾਉਣ ਦਾ ਐਲਾਨ ਕਰ ਸਕਦੀ ਹੈ।
ਇਹ ਵੀ ਪੜ੍ਹੋ : Russia Ukraine War : ਯੂਕਰੇਨ 'ਚ ਮਾਰੇ ਗਏ ਵਿਦਿਆਰਥੀ ਦੇ ਪਿਤਾ ਨੇ ਦੂਤਾਵਾਸ 'ਤੇ ਲਗਾਇਆ ਦੋਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490